ਨਹਿਰੀ ਪਾਣੀ ਦੀ ਘਾਟ ਕਾਰਨ ਸੜ ਰਹੀਆਂ ਪਨੀਰੀਆਂ .
ਜਦੋਂ ਵੀ ਮਈ ਮਹੀਨਾਂ ਚੜਦਾ ਹੈ ਤਾਂ ਪਤਾ ਨਹੀਂ ਕਿਉਂ ਸਾਰੇ ਸੂਏ , ਨਹਿਰਾਂ ਸੁਕਾ ਦਿੱਤੇ ਜਾਂਦੇ ਹਨ । ਨਹਿਰੀ ਵਿਭਾਗ ਅਤੇ ਸਰਕਾਰ ਹਰ ਵਾਰ ਕਹਿ ਦਿੰਦੀ ਹੈ ਕਿ ਨਹਿਰਾਂ ਦੀ ਸਾਫ ਸਫਾਈ ਦਾ ਕੰਮ ਚੱਲ ਰਿਹਾ ਹੈ । ਜਦਕਿ ਸਵਾਲ ਇਹ ਉੱਠਦਾ ਹੈ ਕਿ ਫਰਵਰੀ ਤੋਂ ਅਪ੍ਰੈਲ ਤੱਕ ਇਹ ਕੰਮ ਕਿਉਂ ਨਹੀਂ ਕੀਤਾ ਜਾਂਦਾ ।
ਅੱਜ ਸਾਡੇ ਬਹੁਤ ਸਾਰੇ ਖਿੱਤੇ ਹਨ ਜਿੱਥੇ ਮੋਟਰਾਂ ਦੇ ਪਾਣੀ ਖਾਰੇ ਹਨ । ਜੋ ਪਨੀਰੀ ਲਈ ਢੁੱਕਵੇਂ ਨਹੀਂ ਹਨ । ਝੋਨੇ ਦੀ ਪਨੀਰੀ ਬਹੁਤ ਕੋਮਲ ਹੁੰਦੀਂ ਹੈ ।
ਜਿਸ ਨੂੰ ਨਹਿਰਾਂ ਦਾ ਪਾਣੀ ਘਿਉ ਵਾਂਗ ਅਸਰ ਕਰਦਾ ਹੈ । ਪਨੀਰੀ ਹੀ ਝੋਨੇ ਦੀ ਨੀਂਹ ਹੁੰਦੀ ਹੈ ।
ਅੱਜ ਨਹਿਰੀ ਪਾਣੀ ਦੀ ਕਮੀਂ ਕਾਰਨ ਬਹੁਤ ਸਾਰੀਆਂ ਪਨੀਰੀਆਂ ਸੁੱਕ ਕੇ ਤੀਲਾ ਬਣ ਗਈਆਂ ਹਨ । ਅੱਜ ਕਿਸਾਨ ਦੂਰੋਂ ਦੂਰੋਂ ਪਾਣੀਂ ਦੀਆਂ ਟੈਂਕੀਆਂ ਭਰ ਕੇ ! ਪਨੀਰੀਆਂ ਤੇ ਪਾਣੀ ਦਾ ਥੋੜਾ ਥੋੜਾ ਡੰਗ ਸਾਰੂ ਛਿੜਕਾਅ ਕਰ ਰਹੇ ਹਨ ।ਸਰਕਾਰ ਅਤੇ ਨਹਿਰ ਵਿਭਾਗ ਨੂੰ ਬੇਨਤੀ ਹੈ ਕਿ ਉਹ ਨਹਿਰਾਂ ਦੀ ਸਾਫ ਸਫਾਈ ਦਾ ਕੰਮ
ਮਈ ਮਹੀਨੇ ਤੋਂ ਪਹਿਲਾਂ ਕਰਿਆ ਕਰਨ ।
,, ਲਵਪ੍ਰੀਤ ਸਿੰਘ ਸੋਹਣੇਵਾਲਾ ,,
,, ਸ਼੍ਰੀ ਮੁਕਤਸਰ ਸਾਹਿਬ ,,
,, 98778-41056 ,,
