ਕਾਂਗਰਸ ਪਾਰਟੀ ਨੇ ਪੰਡਿਤ ਨਹਿਰੂ ਨੂੰ ਦਿੱਤੀ ਸ਼ਰਧਾਂਜਲੀ .


ਲੁਧਿਆਣਾ, 27 ਮਈ: ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਵ. ਪੰਡਿਤ ਜਵਾਹਰਲਾਲ ਨਹਿਰੂ ਦੀ ਬਰਸੀ ਮੌਕੇ ਉਹਨਾਂ ਨੂੰ ਅੱਜ ਕਾਂਗਰਸ ਪਾਰਟੀ ਵੱਲੋਂ ਸਥਾਨਕ ਸਰਾਬਾ ਨਗਰ ਇੱਕ ਸਮਾਗਮ ਦੌਰਾਨ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਦੌਰਾਨ ਪਾਰਟੀ ਆਗੂਆਂ ਨੇ ਦੇਸ਼ ਦੇ ਨਿਰਮਾਣ ਵਿੱਚ ਪੰਡਿਤ ਨਹਿਰੂ ਜੀ ਦੇ ਯੋਗਦਾਨ ਨੂੰ ਯਾਦ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ, ਲੁਧਿਆਣਾ ਸ਼ਹਿਰੀ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਕਿਹਾ ਕਿ ਆਜ਼ਾਦੀ ਅਤੇ ਉਸ ਤੋਂ ਬਾਅਦ ਦੇਸ਼ ਦੇ ਨਿਰਮਾਣ ਵਿੱਚ ਪੰਡਿਤ ਨਹਿਰੂ ਜੀ ਦਾ ਮਹਾਨ ਯੋਗਦਾਨ ਸੀ। ਉਹਨਾਂ ਨੇ ਕਿਹਾ ਕਿ ਭਾਖੜਾ ਨੰਗਲ ਡੈਮ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਪੰਡਿਤ ਨਹਿਰੂ ਜੀ ਦੀ ਮਹਾਨ ਸੋਚ ਦੀ ਦੇਣ ਹਨ। ਉਹਨਾਂ ਨੇ ਆਧੁਨਿਕ ਭਾਰਤ ਦੇ ਨਹੀਂ ਰੱਖੀ ਅਤੇ ਦੇਸ਼ ਨੂੰ ਆਤਮ ਨਿਰਭਰ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ।

ਉਹਨਾਂ ਨੇ ਪਾਰਟੀ ਵਰਕਰਾਂ ਨੂੰ ਪੰਡਿਤ ਨਹਿਰੂ ਜੀ ਦੇ ਵਿਚਾਰਾਂ ਉੱਪਰ ਚੱਲਣ ਦੀ ਅਪੀਲ ਕੀਤੀ।  ਪੰਡਿਤ ਨਹਿਰੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ ਵਿੱਚ ਇੰਦਰਜੀਤ ਕਪੂਰ, ਬੀਐਮ ਕਾਲੀਆ, ਵਰੁਣ ਸ਼ਰਮਾ, ਨੀਰਜ ਬਿਰਲਾ, ਪੁਲਕਿਤ ਚੌਧਰੀ, ਜਸਵਿੰਦਰ ਸਿੰਘ ਓਸਾਹਨ, ਤਰਸੇਮ ਲਾਲ, ਨਿਰਭੈ ਸਿੰਘ ਰੰਗੂਵਾਲ, ਬਾਲ ਕ੍ਰਿਸ਼ਨ ਬਾਲੀ ਵੀ ਸ਼ਾਮਿਲ ਰਹੇ।