ਉਦਯੋਗਇਕ ਸੰਗਠਨਾਂ ਵੱਲੋਂ ਪੰਜਾਬ ਬੰਦ ਦੀ ਚੇਤਾਵਨੀ.
ਉਦਯੋਗਿਕ ਮੁੱਦੇ 5 ਜੂਨ ਤੱਕ ਹੱਲ ਨਾ ਹੋਏ ਤਾਂ 'ਪੰਜਾਬ ਬੰਦ' ਕੀਤਾ ਜਾਵੇਗਾ : ਕੰਸੋਰਟੀਅਮ
ਲੁਧਿਆਣਾ (ਪ੍ਰੈ.ਨੋ.) : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕਥਿਤ ਤੌਰ 'ਤੇ ਪਰੇਸ਼ਾਨ ਕੀਤੇ ਜਾਣ ਵਿਰੁੱਧ ਲੁਧਿਆਣਾ ਦੇ 14 ਪ੍ਰਮੁੱਖ ਉਦਯੋਗਿਕ ਅਤੇ ਵਪਾਰਕ ਸੰਗਠਨਾਂ ਦੇ ਸਮੂਹ ਦੇ ਬੈਨਰ ਹੇਠ ਇੱਕ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰਨਾ ਸੀ । ਉਦਯੋਗਿਕ ਕ ਸੋਰਟੀ ਅਮ ਦੇ ਕਨਵੀਨਰ ਨਰਿੰਦਰ ਭੰਮਰਾ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਲੁਧਿਆਣਾ ਦੇ ਫੋਕਲ ਪੁਆਇੰਟ 'ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਫਤਰ ਦੇ ਸਾਹਮਣੇ ਹੋਣਾ ਤੈਅ ਸੀ। ਹਾਲਾਂਕਿ, ਇਹ ਵਿਰੋਧ ਪ੍ਰਦਰਸ਼ਨ ਨਹੀਂ ਹੋ ਸਕਿਆ ਕਿਉਂਕਿ ਪੁਲਿਸ ਵਿਭਾਗ ਨੇ ਵੱਡੀ ਗਿਣਤੀ ਵਿੱਚ ਫੋਰਸਾਂ, ਵਾਟਰ ਕੈਨਨਾਂ ਅਤੇ ਐਂਟੀ ਰੋਇਟ ਵਾਹਨਾਂ ਸਮੇਤ ਤਾਇਨਾਤ ਕੀਤੀਆਂ ਅਤੇ ਉਨ੍ਹਾਂ ਨੇ ਉਦਯੋਗਪਤੀਆਂ ਨੂੰ ਪ੍ਰਦਰਸ਼ਨ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਨਹੀਂ ਦਿੱਤੀ।
