ਸੁਨੰਦਾ ਸ਼ਰਮਾ ਦਾ ਜੋਗੀ ਗਾਇਬ.

ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਅਤੇ ਉਸਦੇ ਪ੍ਰਸ਼ੰਸਕਾਂ ਨੂੰ ਉਸ ਸਮੇਂ ਗਹਿਰਾ ਧੱਕਾ ਲੱਗਾ ਜਦੋਂ ਉਸਦਾ ਨਵਾਂ ਗਾਣਾ ਯੂਟਿਊਬ ਤੋਂ ਹਟਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ਪਲੇਟਫਾਰਮ ਯੂਟਿਊਬ ਤੋਂ ਸੁਨੰਦਾ ਸ਼ਰਮਾ ਦਾ ਨਵਾਂ ਗੀਤ 'ਜੋਗੀ' ਗਾਇਬ ਹੋ ਗਿਆ। ਸੁਨੰਦਾ ਨੇ ਦਾਅਵਾ ਕੀਤਾ ਕਿ ਕਾਪੀਰਾਈਟ ਦੇ ਮੁੱਦੇ 'ਤੇ ਗਲਤ ਦਸਤਾਵੇਜ਼ ਪੇਸ਼ ਕਰਕੇ ਉਸਦਾ ਗੀਤ ਹਟਵਾਇਆ ਗਿਆ।