ਪਦਮਸ਼੍ਰੀ ਬਲਦੇਵ ਸਿੰਘ ਦਾ ਲੁਧਿਆਣਾ ਵਿਖੇ ਹੋਇਆ ਵਿਸ਼ੇਸ਼ ਸਨਮਾਨ.
ਪੰਜਾਬ ਸਰਕਾਰ ਬਲਦੇਵ ਸਿੰਘ ਦੇ ਨਾਮ ਤੇ ਹਾਕੀ ਅਕੈਡਮੀ ਸਥਾਪਿਤ ਕਰੇ : ਜਰਖੜ
ਜ਼ਿੰਦਗੀ ਦਾ ਰਹਿੰਦਾ ਵਕਤ ਵੀ ਹਾਕੀ ਖੇਡ ਨੂੰ ਸਮਰਪਿਤ ਹੋਵੇਗਾ - ਬਲਦੇਵ ਸਿੰਘ
ਲੁਧਿਆਣਾ 29 ਮਈ (ਇੰਦਰਜੀਤ) : ) ਦਰੋਣਾਚਾਰੀਆ ਐਵਾਰਡ ਜੇਤੂ ਕੋਚ ਬਲਦੇਵ ਸਿੰਘ ਜਿਹਨਾਂ ਨੂੰ ਭਾਰਤ ਸਰਕਾਰ ਨੇ ਹੁਣੇ ਹੁਣੇ ਪਦਮ ਸ਼੍ਰੀ ਐਵਾਰਡ ਨਾਲ ਨਿਵਾਜਿਆ ਹੈ, ਬਲਦੇਵ ਸਿੰਘ ਦਾ ਅੱਜ ਲੁਧਿਆਣਾ ਪੁੱਜਣ ਤੇ ਖੇਡ ਸੰਸਥਾ "ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ" ਵੱਲੋਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ ।
ਇਸ ਮੌਕੇ ਪ੍ਰਧਾਨ ਅਮਰੀਕ ਸਿੰਘ ਮਿਨਹਾਸ ,ਅਤੇ ਜਨਰਲ ਸਕੱਤਰ ਜਗਰੂਪ ਸਿੰਘ ਜਰਖੜ ਨੇ ਪਦਮ ਸ੍ਰੀ ਬਲਦੇਵ ਸਿੰਘ ਨੂੰ ਜੀ ਆਇਆ ਆਖਿਆ ਅਤੇ ਦੱਸਿਆ ਕਿ ਸਰਦਾਰ ਬਲਦੇਵ ਸਿੰਘ ਨੇ ਆਪਣੀ ਸਾਰੀ ਜਿੰਦਗੀ ਕੌਮੀ ਖੇਡ ਹਾਕੀ ਪ੍ਰਤੀ ਸਮਰਪਿਤ ਕੀਤੀ ਹੈ। ਉਹਨਾਂ ਨੇ ਆਪਣੇ ਖੇਡ ਕੈਰੀਅਰ ਦੇ ਨਾਲ ਜਿੱਥੇ ਇੰਡੀਆ ਹਾਕੀ ਟੀਮ ਨੂੰ 8 ਕਪਤਾਨ ਦਿੱਤੇ ਉਥੇ 100 ਤੋਂ ਵੱਧ ਅੰਤਰਰਾਸ਼ਟਰੀ ਅਤੇ �"ਲੰਪੀਅਨ ਪੱਧਰ ਦੇ ਖਿਡਾਰੀ ਪੈਦਾ ਕਰਕੇ ਦਿੱਤੇ ਹਨ। ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਜੋ ਕੁੜੀਆਂ ਦੀ ਹਾਕੀ ਦੀ ਰਾਜਧਾਨੀ ਬਣਿਆ, ਨਾਮਧਾਰੀ ਅਕੈਡਮੀ ਅਤੇ ਜਰਖੜ ਅਕੈਡਮੀ ਪ੍ਰਤੀ ਉਹਨਾਂ ਨੇ ਆਪਣੀਆਂ ਵਧੀਆ ਸੇਵਾਵਾਂ ਦਿੱਤੀਆਂ ।ਉਹਨਾਂ ਦੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਭਾਰਤ ਸਰਕਾਰ ਨੇ ਪਹਿਲਾਂ ਦਰੋਣਾਚਾਰੀਆ ਐਵਾਰਡ ਦੇ ਕੇ ਨਿਵਾਜਿਆ ਹੁਣ ਪਦਮ ਸ੍ਰੀ ਐਵਾਰਡ ਦਿੱਤਾ। ਇਸ ਨਾਲ ਹੀ ਬਲਦੇਵ ਸਿੰਘ ਲੁਧਿਆਣੇ ਜ਼ਿਲ੍ਹੇ ਦੇ ਪਹਿਲੇ ਸੀਨੀਅਰ ਸਿਟੀਜਨ ਹਨ ਜਿਨਾਂ ਨੂੰ ਦੋ ਵੱਡੇ ਖਿਤਾਬ ਮਿਲੇ ਹੋਣ।
�"ਲੰਪੀਅਨ ਹਰਦੀਪ ਸਿੰਘ ਗਰੇਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਪਦਮ ਸ੍ਰੀ ਬਲਦੇਵ ਸਿੰਘ ਦੀਆਂ ਹਾਕੀ ਖੇਡ ਪ੍ਰਤੀ ਸੇਵਾਵਾਂ ਦਾ ਲਾਹਾ ਲੈਣਾ ਚਾਹੀਦਾ ਹੈ ਅਤੇ ਉਹਨਾਂ ਦੇ ਨਾਂ ਤੇ ਇੱਕ ਅਕੈਡਮੀ ਦਾ ਗਠਨ ਕਰਨਾ ਚਾਹੀਦਾ ਹੈ । ਇਸ ਵਕਤ ਜਗਰੂਪ ਸਿੰਘ ਜਰਖੜ ਨੇ ਆਖਿਆ ਤੁਸੀਂ ਬਲਦੇਵ ਸਿੰਘ ਦੇ ਨਾਮ ਤੇ ਜਰਖੜ ਵਿਖੇ ਹਾਕੀ ਕੋਰਟ ਬਣਾਇਆ ਜਾਵੇਗਾ। ਸਰਦਾਰ ਜੇਪੀ ਸਿੰਘ ਨੇ ਆਖਿਆ ਜੇਕਰ ਸਰਕਾਰ ਬਲਦੇਵ ਸਿੰਘ ਦੇ ਨਾਂ ਤੇ ਸਰਕਾਰ ਅਕੈਡਮੀ ਦਾ ਗਠਨ ਕਰਦੀ ਹੈ ਇੱਕ ਲੱਖ ਰੁਪਏ ਆਪਣੇ ਗਰੁੱਪ ਰਾਮ ਟੈਕਸਟਾਈਲ ਵੱਲੋਂ ਪ੍ਰਤੀ ਮਹੀਨਾ ਦਿਆ ਕਰਨਗੇ । ਕਰਨਲ ਜੇ ਐਸ ਗਿੱਲ ਨੇ ਆਖਿਆ ਕਿ ਪੰਜਾਬ ਸਰਕਾਰ ਸਰਦਾਰ ਬਲਦੇਵ ਸਿੰਘ ਨੂੰ ਪੰਜਾਬ ਦੇ ਖੇਡ ਪ੍ਰਮੋਟਰ ਐਵਾਰਡ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ।
ਇਸ ਮੌਕੇ ਪਦਮ ਸ੍ਰੀ ਐਵਾਰਡ ਜੇਤੂ ਹਾਕੀ ਕੋਚ ਬਲਦੇਵ ਸਿੰਘ ਨੇ ਆਖਿਆ ਕਿ ਉਹ ਲੁਧਿਆਣਾ ਨਿਵਾਸੀਆਂ ਦੇ ਹਮੇਸ਼ਾ ਰਿਣੀ ਰਹਿਣਗੇ ਜਿਨਾਂ ਨੇ ਉਹਨਾਂ ਨੂੰ ਹਮੇਸ਼ਾ ਬਣਦਾ ਮਾਣ ਸਤਿਕਾਰ ਦਿੱਤਾ ਹੈ ਉਹ ਆਪਣੇ ਜਿੰਦਗੀ ਦਾ ਰਹਿੰਦਾ ਹਿੱਸਾ ਵੀ ਹਾਕੀ ਖੇਡ ਨੂੰ ਲੁਧਿਆਣੇ ਵਿੱਚ ਹੀ ਸਮਰਪਿਤ ਕਰਨਾ ਚਾਹੁੰਦੇ ਹਨ।
ਇਸ ਮੌਕੇ ਲੁਧਿਆਣੇ ਦੇ ਸਾਬਕਾ ਮੇਅਰ ਬਲਕਾਰ ਸਿੰਘ ਸੰਧੂ, ਸੁਖਵਿੰਦਰ ਸਿੰਘ ਚੇਅਰਮੈਨ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ, ਜੇਪੀ ਸਿੰਘ ਐਮ ਡੀ ਰਾਮ ਟੈਕਸਟਾਈਲ , ਅਜੀਤ ਪਾਲ ਸਿੰਘ, ਹਰਮਿੰਦਰ ਸਿੰਘ ਅਰੋੜਾ, ਮੋਹਿਤ ਗੁਪਤਾ ਐਮਡੀ ਗੁਪਤਾ ਸਵੀਟਸ, ਹਰਦੀਪ ਸਿੰਘ ਬੀਰਮਪੁਰ ਵੇਟ ਲਿਫਟਰ, ਹੁਕਮ ਸਿੰਘ ਗੁਰੂ ਨਾਨਕ ਕਾਰ ਬਜਾਰ,ਗੁਰਸਤਿੰਦਰ ਸਿੰਘ ਪ੍ਰਗਟ, ਹਰਮੀਤ ਸਿੰਘ ਕੋਚ ਜਰਖੜ ਅਕੈਡਮੀ, ਰਛਪਾਲ ਸਿੰਘ ਨਾਗੀ ਖਜਾਨਚੀ, ਪ੍ਰੋ ਰਾਜਿੰਦਰ ਸਿੰਘ, ਨਰਿੰਦਰ ਸਿੰਘ ਹੈਬੋਵਾਲ, ਡਾ ਐ ਪੀ ਐਸ ਬਰਾੜ, ਅਜੈਪਾਲ ਸਿੰਘ ਪੂਨੀਆ, ਕੌਮੀ ਅਥਲੀਟ ਪ੍ਰੇਮ ਸਿੰਘ, ਭੁਪਿੰਦਰ ਸਿੰਘ ਭੋਲਾ , ਕੁਲਦੀਪ ਸਿੰਘ ਘਵੱਦੀ, ਗੁਰਮਾਨਵ ਦੀਪ ਸਿੰਘ ਚਾਹਲ, ਕਰਨਪ੍ਰੀਤ ਸਿੰਘ ਫਿਰੋਜ਼ਪੁਰ �"ਰ ਸ਼ਖਸੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ
