ਵੀਰੋਤਮ ਲਛਮਣ ਦ੍ਰਾਵਿੜ ਯਾਦਗਾਰੀ ਕ੍ਰਿਕਟ ਟੂਰਨਾਮੈਂਟ 30, 31 ਮਈ ਨੂੰ.
ਲੁਧਿਆਣਾ (ਇੰਦਰਜੀਤ) : ਭਾਰਤੀਆ ਵਾਲਮੀਕਿ ਧਰਮ ਸਮਾਜ ਦੇ ਵੀਰੋਤਮ ਲਛਮਣ ਦ੍ਰਾਵਿੜ ਜੀ ਦੀ ਯਾਦ ਵਿਚ ਛੇਵਾਂ 2 ਰੋਜ਼ਾ ਨਾਈਟ ਕ੍ਰਿਕਟ ਟੂਰਨਾਮੈਂਟ 30 ਅਤੇ 31 ਮਈ ਨੂੰ ਭਦੌੜ ਹਾਊਸ ਵਿਖੇ ਕਰਵਾਉਣ ਸਬੰਧੀ ਪ੍ਰੈੱਸ ਕਾਨਫਰੰਸ ਮੁੱਖ ਦਫਤਰ ਵਿੱਚ ਕੀਤੀ ਗਈ।
ਇਸ ਪ੍ਰੈੱਸ ਕਾਨਫਰੰਸ 'ਚ ਭਾਵਾਧਸ ਭਾਰਤ ਦੇ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਵਿਜੇ ਦਾਨਵ, ਭਾਵਾਧਸ ਦੇ ਪ੍ਰਚਾਰ ਮੰਤਰੀ ਦੇਵਰਾਜ ਅਸੁਰ, ਸੰਯੁਕਤ ਮੰਤਰੀ ਰਜਿੰਦਰ ਹੰਸ, ਲਵ ਦ੍ਰਾਵਿੜ, ਵੀਰ ਕੁੰਸ਼ ਦ੍ਰਾਵਿੜ ਸੁਨੀਲ ਹੰਸ, ਅਕਸ਼ੈ ਰਾਜ, ਕਨੋਜ ਦਾਨਵ, ਨੀਰਜ ਮੂੰਗ, ਕੇਸ਼ਵ ਮੂੰਗ ਰੌਬਿਨ ਅਟਵਾਲ ਤਰੁਣ ਨਾਹਰ ਰਾਜੀਵ ਗਿੱਲ ਸੰਨੀ ਬਾਲੂ ਵਿਨੇ ਬਾਲੂ ਵਿੱਕੀ ਬਾਲੂ ਆਦਿ ਹਾਜ਼ਰ ਸਨ।
ਇਸ ਟੂਰਨਾਮੈਂਟ 'ਚ 16 ਟੀਮਾਂ ਹਨ। ਇਸ ਟੂਰਨਾਮੈਂਟ ਦੀ ਜੇਤੂ ਟੀਮ ਨੂੰ 51000 ਰੁਪਏ ਅਤੇ ਰਨਰਅੱਪ ਟੀਮ ਨੂੰ 31000 ਰੁਪਏ ਇਨਾਮ ਦੇ ਰੂਪ ਵਿਚ ਦਿੱਤਾ ਜਾਵੇਗਾ।
ਇਸ ਮੌਕੇ ਲਵ ਦ੍ਰਾਵਿੜ ਅਤੇ ਕੁਸ਼ ਦ੍ਰਾਵਿੜ ਨੇ ਦੱਸਿਆ ਕਿ ਜਿਸ ਤਰ੍ਹਾਂ ਸਾਡੇ ਪਿਤਾ ਜੀ ਹਰ ਵਰਗ ਦੇ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿੰਦੇ ਸਨ, ਅਸੀਂ ਵੀ ਉਹਨਾਂ ਦੀ ਤਰ੍ਹਾਂ ਸਮੁਚੇ ਵਰਗ ਦੀ ਸੇਵਾ 'ਚ ਹਾਜ਼ਰ ਰਹਾਂਗੇ।
