ਪ੍ਰਣਾਲੀ ਦੀ ਸਮੀਖਿਆ.

ਸੌਰਭ ਵਿਜੇ, ਯੂਆਈਡੀਏਆਈ (UIDAI) ਦੇ ਸੀਈਓ ਨੇ ਖੇਤਰੀ ਦਫ਼ਤਰ, ਚੰਡੀਗੜ੍ਹ, ਦਾ ਦੌਰਾ ਕੀਤਾ ਅਤੇ ਆਧਾਰ ਸੇਵਾ ਡਿਲੀਵਰੀ ਪ੍ਰਣਾਲੀ ਦੀ ਸਮੀਖਿਆ ਕੀਤੀ

ਚੰਡੀਗੜ੍ਹ, 29 ਮਈ, 2026: ਸ਼੍ਰੀ ਸੌਰਭ ਵਿਜੇ, ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਨੇ ਅੱਜ ਯੂਆਈਡੀਏਆਈ ਖੇਤਰੀ ਦਫ਼ਤਰ, ਚੰਡੀਗੜ੍ਹ ਦਾ ਦੌਰਾ ਕੀਤਾ ਤਾਂ ਜੋ ਖੇਤਰ ਵਿੱਚ ਖੇਤਰੀ ਦਫ਼ਤਰ ਅਤੇ ਆਧਾਰ ਸੇਵਾ ਡਿਲੀਵਰੀ ਈਕੋਸਿਸਟਮ ਦੇ ਕੰਮਕਾਜ ਦੀ ਸਮੀਖਿਆ ਕੀਤੀ ਜਾ ਸਕੇ।

ਇਸ ਦੌਰੇ ਦੌਰਾਨ, ਸ਼੍ਰੀ ਸੌਰਭ ਵਿਜੇ ਨੇ ਖੇਤਰੀ ਦਫ਼ਤਰ ਚੰਡੀਗੜ੍ਹ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਵਿਸਤ੍ਰਿਤ ਗੱਲਬਾਤ ਕੀਤੀ ਅਤੇ ਖੇਤਰ ਵਿੱਚ ਚੱਲ ਰਹੀਆਂ ਵੱਖ-ਵੱਖ ਆਧਾਰ-ਸੰਬੰਧੀ ਪਹਿਲਕਦਮੀਆਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਆਧਾਰ ਸੇਵਾਵਾਂ ਦੇ ਕੁਸ਼ਲ ਸੰਚਾਲਨ ਨੂੰ ਯਕੀਨੀ ਬਣਾਉਣ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪਾਰਦਰਸ਼ਿਤਾ, ਕੁਸ਼ਲਤਾ ਅਤੇ ਨਾਗਰਿਕ-ਕੇਂਦ੍ਰਿਤ ਸੇਵਾ ਡਿਲੀਵਰੀ ਦੇ ਉੱਚਤਮ ਮਾਪਦੰਡਾਂ ਨੂੰ ਬਣਾਈ ਰੱਖਣ ਦੀ ਮਹੱਤਤਾ 'ਤੇ ਚਾਨਣਾ ਪਾਇਆ।

ਸੀਈਓ ਨੇ ਕਾਰਜ ਪ੍ਰਕਿਰਿਆ ਦੀ ਸਮੀਖਿਆ ਕੀਤੀ ਅਤੇ ਆਧਾਰ ਰਜਿਸਟ੍ਰੇਸ਼ਨ (ਐਨਰੋਲਮੈਂਟ), ਅੱਪਡੇਸ਼ਨ, ਪ੍ਰਮਾਣੀਕਰਣ, ਈਕੋਸਿਸਟਮ, ਸ਼ਿਕਾਇਤ ਨਿਵਾਰਣ ਪ੍ਰਣਾਲੀ ਅਤੇ ਜਾਗਰੂਕਤਾ ਪਹਿਲਕਦਮੀਆਂ ਨਾਲ ਸੰਬੰਧਿਤ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਨਿਵਾਸੀਆਂ ਦੇ ਅਨੁਭਵ ਵਿੱਚ ਸੁਧਾਰ ਕਰਨ ਅਤੇ ਖੇਤਰ ਵਿੱਚ ਆਧਾਰ ਸੇਵਾਵਾਂ ਦੀ ਪਹੁੰਚ ਅਤੇ ਭਰੋਸੇਯੋਗਤਾ ਨੂੰ ਮਜ਼ਬੂਤ ਕਰਨ 'ਤੇ ਨਿਰੰਤਰ ਧਿਆਨ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ।

ਕਰਮਚਾਰੀਆਂ ਨਾਲ ਆਪਣੀ ਗੱਲਬਾਤ ਦੌਰਾਨ, ਸ਼੍ਰੀ ਸੌਰਭ ਵਿਜੇ ਨੇ ਅਧਿਕਾਰੀਆਂ ਨੂੰ ਨਿਵਾਸੀਆਂ ਨੂੰ ਨਿਰਵਿਘਨ ਅਤੇ ਸੁਰੱਖਿਅਤ ਪਛਾਣ ਸੇਵਾਵਾਂ ਪ੍ਰਦਾਨ ਕਰਨ ਦੇ ਵਿਜ਼ਨ (ਟੀਚੇ) ਵੱਲ ਸਮਰਪਣ ਦੇ ਨਾਲ ਕੰਮ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਾਰਜਸ਼ੀਲ ਕੁਸ਼ਲਤਾ ਅਤੇ ਸੇਵਾ ਦੀ ਗੁਣਵੱਤਾ ਨੂੰ ਹੋਰ ਵਧਾਉਣ ਲਈ ਤਕਨਾਲੋਜੀ ਅਤੇ ਨਵੀਨਤਾ (ਇਨੋਵੇਸ਼ਨ) ਦਾ ਲਾਭ ਉਠਾਉਣ ਦੀ ਮਹੱਤਤਾ ਨੂੰ ਵੀ ਰੇਖਾਂਕਿਤ ਕੀਤਾ।

ਆਪਣੇ ਦੌਰੇ ਦੇ ਹਿੱਸੇ ਵਜੋਂ, ਸ਼੍ਰੀ ਸੌਰਭ ਵਿਜੇ ਨੇ ਖੇਤਰੀ ਦਫ਼ਤਰ ਆਉਣ ਵਾਲੇ ਨਿਵਾਸੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਆਧਾਰ-ਸੰਬੰਧੀ ਸੇਵਾਵਾਂ ਦੇ ਨਾਲ ਉਨ੍ਹਾਂ ਦੇ ਅਨੁਭਵ ਬਾਰੇ ਪੁੱਛਿਆ। ਨਿਵਾਸੀਆਂ ਨੇ ਰਜਿਸਟ੍ਰੇਸ਼ਨ ਅਤੇ ਅੱਪਡੇਟ ਪ੍ਰਕਿਰਿਆਵਾਂ ਬਾਰੇ ਆਪਣੀ ਫੀਡਬੈਕ ਸਾਂਝੀ ਕੀਤੀ, ਅਤੇ ਸੀਈਓ ਨੇ ਹਰ ਨਿਵਾਸੀ ਲਈ ਸਰਲ, ਸੁਵਿਧਾਜਨਕ ਅਤੇ ਪਰੇਸ਼ਾਨੀ-ਮੁਕਤ ਸੇਵਾ ਡਿਲੀਵਰੀ ਯਕੀਨੀ ਬਣਾਉਣ ਪ੍ਰਤੀ ਯੂਆਈਡੀਏਆਈ ਦੀ ਵਚਨਬੱਧਤਾ ਨੂੰ ਦੁਹਰਾਇਆ।

ਸੀਈਓ ਨੇ ਅੱਗੇ ਆਧਾਰ ਸੇਵਾ ਕੇਂਦਰ (ASK), ਚੰਡੀਗੜ੍ਹ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਆਧਾਰ ਰਜਿਸਟ੍ਰੇਸ਼ਨ, ਜਨਸੰਖਿਆ ਸੰਬੰਧੀ (ਡੇਮੋਗ੍ਰਾਫਿਕ) ਅੱਪਡੇਟ, ਬਾਇਓਮੈਟ੍ਰਿਕ ਅੱਪਡੇਟ, ਅਤੇ ਦਸਤਾਵੇਜ਼ ਤਸਦੀਕ ਪ੍ਰਕਿਰਿਆਵਾਂ ਸਮੇਤ ਐਂਡ-ਟੂ-ਐਂਡ ਨਿਵਾਸੀ ਸੇਵਾ ਪ੍ਰਕਿਰਿਆਵਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਕੇਂਦਰ ਦੇ ਕੰਮਕਾਜ ਦਾ ਨਿਰੀਖਣ ਕੀਤਾ ਅਤੇ ਸੇਵਾ ਡਿਲੀਵਰੀ ਦੇ ਤਰੀਕਿਆਂ ਅਤੇ ਕਾਰਜਸ਼ੀਲ ਪ੍ਰਬੰਧਾਂ ਦੇ ਸਬੰਧ ਵਿੱਚ ਕਰਮਚਾਰੀਆਂ ਨਾਲ ਗੱਲਬਾਤ ਕੀਤੀ।
ਆਧਾਰ ਸੇਵਾ ਕੇਂਦਰ ਦੇ ਦੌਰੇ ਦੌਰਾਨ, ਸ਼੍ਰੀ ਸੌਰਭ ਵਿਜੇ ਨੇ ਆਧਾਰ ਸੇਵਾਵਾਂ ਪ੍ਰਾਪਤ ਕਰ ਰਹੇ ਨਿਵਾਸੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਕੇਂਦਰ ਵਿੱਚ ਉਡੀਕ ਸਮੇਂ (ਵੇਟਿੰਗ ਟਾਈਮ), ਸੇਵਾ ਤੱਕ ਪਹੁੰਚ ਅਤੇ ਸਮੁੱਚੇ ਅਨੁਭਵ ਬਾਰੇ ਫੀਡਬੈਕ ਲਈ। ਉਨ੍ਹਾਂ ਨੇ ਨਿਵਾਸੀ-ਅਨੁਕੂਲ ਮਾਹੌਲ ਬਣਾਈ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਮੇਂ ਸਿਰ ਅਤੇ ਕੁਸ਼ਲ ਸੇਵਾ ਡਿਲੀਵਰੀ ਯਕੀਨੀ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਧਾਰ ਨਿਵਾਸੀਆਂ ਲਈ ਵੱਖ-ਵੱਖ ਭਲਾਈ ਸਕੀਮਾਂ ਅਤੇ ਸੇਵਾਵਾਂ ਤੱਕ ਪਹੁੰਚ ਨੂੰ ਸੁਗਮ ਬਣਾ ਕੇ ਚੰਗੇ ਸ਼ਾਸਨ (ਗਵਰਨੈਂਸ) ਅਤੇ ਜੀਵਨ ਦੀ ਸਹੂਲਤ ਨੂੰ ਸਮਰੱਥ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਉਨ੍ਹਾਂ ਨੇ ਸਾਰੀਆਂ ਆਧਾਰ-ਸੰਬੰਧੀ ਗਤੀਵਿਧੀਆਂ ਵਿੱਚ ਡੇਟਾ ਸੁਰੱਖਿਆ, ਸੇਵਾ ਦੀ ਅਖੰਡਤਾ ਅਤੇ ਕਾਰਜਸ਼ੀਲ ਉੱਤਮਤਾ ਬਣਾਈ ਰੱਖਣ ਦੀ ਮਹੱਤਤਾ 'ਤੇ ਹੋਰ ਬਲ ਦਿੱਤਾ।

ਇਹ ਦੌਰਾ ਆਧਾਰ ਨੂੰ ਮਜ਼ਬੂਤ ਕਰਨ ਪ੍ਰਤੀ ਯੂਆਈਡੀਏਆਈ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ।