ਸਿੱਖਿਆ ਦਿਵਸ ਮਨਾਇਆ .
ਹਸਰਤ ਵੈਲਫੇਅਰ ਸੋਸਾਇਟੀ ਨੇ ਮਾਹਵਾਰੀ ਸਿਹਤ ਸਿੱਖਿਆ ਦਿਵਸ
ਮਨਾਇਆ
ਲੁਧਿਆਣਾ, 30 ਮਈ (ਸਰਬਜੀਤ) : ਹਸਰਤ ਵੈਲਫੇਅਰ ਸੋਸਾਇਟੀ ਨੇ ਹੈਬੋਵਾਲ ਵਿੱਚ ਘਰੇਲੂ ਕੰਮ ,ਕਰਨ ਵਾਲੀਆਂ ਅਤੇ ਝੁੱਗੀਆਂ ਵਿੱਚ ਰਹਿਣ ਵਾਲੀਆਂ ਨੌਜਵਾਨ ਲੜਕੀਆਂ ਅਤੇ ਔਰਤਾਂ ਨਾਲ ਮਾਹਵਾਰੀ ਸਿਹਤ ਸਿੱਖਿਆ ਦਿਵਸ ਮਨਾਇਆ ਗਿਆ। ਸਮਾਗਮ ਦੀ ਅਗਵਾਈ ਸੰਸਥਾ ਦੀ ਪ੍ਰਧਾਨ ਸਵਿਤਾ ਸ਼ਰਮਾ ਨੇ ਕੀਤੀ।
ਸੰਸਥਾ ਦੀ ਪ੍ਰਧਾਨ ਸਵਿਤਾ ਸ਼ਰਮਾ ਨੇ ਦੱਸਿਆ ਕਿ ਹਸਰਤ ਵੈਲਫੇਅਰ ਸੋਸਾਇਟੀ, ਲੁਧਿਆਣਾ ਵੱਲੋਂ ਆਯੋਜਿਤ ਤਿੰਨ ਦਿਨਾਂ ਸਮਾਗਮ ਦਾ ਉਦੇਸ਼ ਮਾਹਵਾਰੀ ਦੌਰਾਨ ਔਰਤਾਂ ਨੂੰ ਨਿੱਜੀ ਸਫਾਈ ਬਾਰੇ ਜਾਗਰੂਕ ਕਰਨਾ ਸੀ। ਜਾਣਕਾਰੀ ਦਿੰਦੇ ਹੋਏ ਸੰਸਥਾ ਦੀ ਮੁਖੀ ਸਵਿਤਾ ਸ਼ਰਮਾ ਨੇ ਕਿਹਾ ਕਿ ਇਸ ਗਤੀਵਿਧੀ ਤਹਿਤ ਟੀਮ ਮੈਂਬਰਾਂ ਦੀ ਮਦਦ ਨਾਲ ਘਰਾਂ ਵਿੱਚ ਕੰਮ ਕਰਨ ਵਾਲੀਆਂ ਅਤੇ ਝੁੱਗੀਆਂ ਵਿੱਚ ਰਹਿਣ ਵਾਲੀਆਂ ਨੌਜਵਾਨ ਲੜਕੀਆਂ ਅਤੇ ਔਰਤਾਂ ਨੂੰ ਮਾਹਵਾਰੀ ਦੌਰਾਨ ਸਫਾਈ ਬਣਾਈ ਰੱਖਣ ਅਤੇ ਸੈਨੇਟਰੀ ਪੈਡਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੌਕੇ ਹਸਰਤ ਵੈਲਫੇਅਰ ਸੋਸਾਇਟੀ, ਲੁਧਿਆਣਾ ਵੱਲੋਂ 200 ਤੋਂ ਵੱਧ ਔਰਤਾਂ ਨੂੰ ਸੈਨੇਟਰੀ ਪੈਡ ਵੰਡੇ ਗਏ।
