ਪਵਨ ਦੀਵਾਨ ਨੇ ਸੀਤਾ ਨਗਰ ਇਲਾਕਾ ਨਿਵਾਸੀਆਂ ਨਾਲ ਮੀਟਿੰਗ ਕੀਤੀ.



ਵੱਡੇ-ਵੱਡੇ ਦਾਅਵੇ ਕਰਨ ਦੀ ਬਜਾਏ, ਜ਼ਮੀਨੀ ਹਕੀਕਤਾਂ ਵੱਲ ਧਿਆਨ ਦੇਵੇ ਸਰਕਾਰ: ਦੀਵਾਨ


ਲੁਧਿਆਣਾ, 30 ਮਈ: ਜਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਵੱਲੋਂ ਸੀਤਾ ਨਗਰ ਦੇ ਵਾਸੀਆਂ ਨੂੰ ਪੇਸ਼ ਆ ਰਹੀਆਂ ਸਮਸਿਆਵਾਂ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਅਯੋਜਨ ਨੀਰਜ ਬਿਰਲਾ ਵਲੋਂ ਕੀਤਾ ਗਿਆ ਸੀ।

ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ, ਦੀਵਾਨ ਨੇ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇਸ਼ਤਿਹਾਰਾਂ ਰਾਹੀਂ ਕੀਤੇ ਜਾਂਦੇ ਵੱਡੇ-ਵੱਡੇ ਦਾਅਵਿਆਂ ਦੀ ਹਕੀਕਤ ਪੂਰੀ ਤਰ੍ਹਾਂ ਉਲਟ ਹੈ। ਉਹਨਾਂ ਦੱਸਿਆ ਕਿ ਜਿਆਦਾਤਰ ਲੋਕ ਕਾਨੂੰਨ ਅਤੇ ਵਿਵਸਥਾ ਦੀ ਮਾੜੀ ਸਥਿਤੀ ਨੂੰ ਲੈ ਕੇ ਕਾਫੀ ਪਰੇਸ਼ਾਨ ਹਨ। ਲੁੱਟ ਖੋਹ, ਚੋਰੀ ਅਤੇ ਕਤਲ ਵਰਗੇ ਗੰਭੀਰ ਮਾਮਲੇ ਆਮ ਗੱਲਾਂ ਬਣ ਚੁੱਕੇ ਹਨ। ਹਾਲਾਤ ਇਨੇ ਮਾੜੇ ਹਨ ਕਿ ਲੋਕ ਦਿਨ ਵੇਲੇ ਵੀ ਘਰੋਂ ਨਿਕਲਦੇ ਡਰਦੇ ਹਨ। ਦੀਵਾਨ ਨੇ ਕਿਹਾ ਕਿ ਸਰਕਾਰ ਵੱਲੋਂ ਇਸ਼ਤਿਹਾਰਾਂ ਰਾਹੀ ਕੀਤੇ ਜਾ ਰਹੇ ਦਾਅਵਿਆਂ ਤੋਂ ਸੱਚਾਈ ਪੂਰੀ ਤਰ੍ਹਾਂ ਉਲਟ ਹੈ। ਸਰਕਾਰ ਨੂੰ ਜਮੀਨੀ ਹਕੀਕਤਾਂ ਵੱਲ ਧਿਆਨ ਦੇਣ ਅਤੇ ਸਮੱਸਿਆਵਾਂ ਦੇ ਹੱਲ ਪਾਸੇ ਧਿਆਨ ਦੇਣਾ ਚਾਹੀਦਾ ਹੈ।

ਇਸੇ ਤਰ੍ਹਾਂ, ਲੋਕ ਮਹਿੰਗਾਈ ਤੋਂ ਕਾਫੀ ਪਰੇਸ਼ਾਨ ਨਜ਼ਰ ਆਏ। ਖਾਸ ਤੌਰ ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਆਮ ਲੋਕਾਂ ਦੇ ਰੋਜਾਨਾ ਦੇ ਖਰਚੇ ਵੱਧ ਗਏ ਹਨ। ਜਦ ਕਿ ਇਸਦੇ ਉਲਟ ਤਨਖਾਹਾਂ ਉੱਥੇ ਹੀ ਟਿੱਕੀਆਂ ਹੋਈਆਂ ਹਨ। ਦੀਵਾਨ ਨੇ ਕਿਹਾ ਕਿ ਸਸਤਾ ਕੱਚਾ ਤੇਲ ਖਰੀਦ ਕੇ ਲੋਕਾਂ ਤੋਂ ਭਾਰੀ ਮੁਨਾਫਾ ਕਮਾਉਣ ਵਾਲੀਆਂ ਕੰਪਨੀਆਂ ਨੂੰ ਲੋਕ ਹਿੱਤ ਵਿੱਚ ਰੇਟ ਘਟਾਉਣੇ ਚਾਹੁੰਦੇ ਹਨ। ਕਿਉਂਕਿ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਅਸਰ ਸਿੱਧਾ ਤੌਰ ਤੇ ਆਮ ਵਿਅਕਤੀ ਲਈ ਜੇਬ ਉੱਪਰ ਪਿਆ ਹੈ ਅਤੇ ਇਸ ਤੋਂ ਹਰ ਵਰਗ ਪਰੇਸ਼ਾਨ ਹੈ।

ਉਹਨਾਂ ਨੇ ਜੋਰ ਦਿੰਦੇ ਹੋਏ, ਕਿਹਾ ਕਿ ਸਿਰਫ ਦਾਅਵੇ ਕਰਨ ਨਾਲ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ। ਕੰਮ ਜਮੀਨੀ ਪੱਧਰ ਤੇ ਵੀ ਹੋਣੇ ਚਾਹੀਦੇ ਹਨ। ਸਰਕਾਰਾਂ ਨੂੰ ਮਹਿੰਗਾਈ ਦੀ ਸਮੱਸਿਆ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ, ਮੈਂਬਰ ਪੀਸੀਸੀ ਸੁਸ਼ੀਲ ਮਲਹੋਤਰਾ, ਸੀਨੀਅਰ ਪਾਰਟੀ ਆਗੂ ਇੰਦਰਜੀਤ ਕਪੂਰ, ਨਿਰਾਜ ਬਿਰਲਾ, ਰੋਹਿਤ ਪਾਹਵਾ, ਪੁਲਕਿਤ ਚੌਧਰੀ, ਰਾਜੀਵ ਕਪੂਰ, ਅੰਕਿਤ ਜਿੰਦਲ, ਹਰਜੀਤ ਸਿੰਘ,  ਵਿਜੈ ਅਰੋੜਾ, ਜਸਪਾਲ ਸ਼ਰਮਾ, ਮਨੋਹਰ ਜੈਨ, ਬਿੱਟੂ ਭੁੱਲਰ, ਹੈਪੀ, ਮਨੂੰ ਚੌਧਰੀ ਵੀ ਹਾਜ਼ਰ ਰਹੇ।