ਜਰਖੜ ਵਿਖੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਸਮਾਪਤ.
ਹਾਕੀ ਫੈਸਟੀਵਲ ਇਤਿਹਾਸਿਕ ਪੈੜਾਂ ਪਾਉਂਦਾ ਹੋਇਆ ਸਮਾਪਤ
ਸੀਨੀਅਰ ਵਰਗ ਵਿੱਚ ਗਿੱਲ ਕਲੱਬ ਘਵੱਦੀ ਅਤੇ ਜੂਨੀਅਰ ਵਿੱਚ ਐਚਟੀਸੀ ਰਾਮਪੁਰ ਬਣੇ ਚੈਂਪੀਅਨ
ਜਰਖੜ ਖੇਡਾਂ ਦੀ ਅੰਤਰਰਾਸ਼ਟਰੀ ਪੱਧਰ ਤੇ ਵਿਲੱਖਣ ਪਹਿਚਾਣ ਬਣਾਵਾਂਗੇ -- ਕਬੱਡੀ ਸਟਾਰ ਪਾਲਾ ਜਲਾਲਪੁਰ
ਜਰਖੜ ਸਟੇਡੀਅਮ ਤੋਂ ਵਿਸ਼ੇਸ਼ ਰਿਪੋਰਟ
ਲੁਧਿਆਣਾ (ਤਮੰਨਾ ਬੇਦੀ) : ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਗਏ 16ਵੇਂ ਜੇ ਐਸਟੀ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਇਤਿਹਾਸਿਕ ਪੈੜਾ ਪਾਉਂਦਾ ਜਰਖੜ ਖੇਡ ਸਟੇਡੀਅਮ ਵਿਖੇ ਸਮਾਪਤ ਹੋਇਆ। ਹਜ਼ਾਰਾਂ ਦੀ ਗਿਣਤੀ ਵਿੱਚ ਆਏ ਹਾਕੀ ਪ੍ਰੇਮੀਆਂ ਨੇ ਆਈਪੀਐਲ ਦੀ ਤਰ੍ਹਾਂ ਹਾਕੀ ਮੈਚਾਂ ਦਾ ਆਨੰਦ ਮਾਣਿਆ। ਫਾਈਨਲ ਮੁਕਾਬਲੇ ਵਿੱਚ ਹਾਕੀ ਦੀ ਮਕਬੂਲੀਅਤ ਦੇਖਿਆ ਹੀ ਬਣਦੀ ਸੀ।
ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਵੱਡੀ ਤਾਦਾਦ ਵਿੱਚ ਆਈ ਪਬਲਿਕ ਦੀ ਹਾਜ਼ਰੀ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਸੀਨੀਅਰ ਵਰਗ ਵਿੱਚ ਗਿੱਲ ਕਲੱਬ ਘਵੱਦੀ ਨੇ ਨੀਟਾ ਕਲੱਬ ਰਾਮਪੁਰ ਨੂੰ 6-4 ਗੋਲਾਂ ਨਾਲ ਹਰਾਕੇ ਜਰਖੜ ਖੇਡਾਂ ਦੇ 40 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਘਵੱਦੀ ਟੀਮ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਉਥੇ ਜੂਨੀਅਰ ਵਰਗ ਵਿੱਚ ਵੀ ਐਚਟੀਸੀ ਸੈਂਟਰ ਰਾਮਪੁਰ ਨੇ ਕਿਲ੍ਹਾ ਰਾਇਪੁਰ ਹਾਕੀ ਸੈਂਟਰ ਨੂੰ ਕਾਂਟੇਦਾਰ ਮੁਕਾਬਲੇ ਵਿੱਚ 1-0 ਨਾਲ ਹਰਾ ਕੇ ਪਹਿਲੀ ਵਾਰ ਚੈਂਪੀਅਨ ਜਿੱਤ ਹਾਸਿਲ ਕੀਤੀ। ਇਸ ਤੋਂ ਪਹਿਲਾਂ ਸੀਨੀਅਰ ਵਰਗ ਵਿੱਚ ਜਰਖੜ ਅਕੈਡਮੀ ਨੇ ਅਮਰਗੜ੍ਹ ਨੂੰ 6-4 ਨਾਲ ਹਰਾ ਕੇ ਤੀਸਰਾ ਸਥਾਨ ਹਾਸਿਲ ਕੀਤਾ। ਜਦਕਿ ਜੂਨੀਅਰ ਵਰਗ ਵਿੱਚ ਗੁਰੂ ਤੇਗ ਬਹਾਦੁਰ ਅਕੈਡਮੀ ਚਚਰਾੜੀ ਨੇ ਜਰਖੜ ਅਕੈਡਮੀ ਨੂੰ 5-4 ਨਾਲ ਹਰਾਕੇ ਕੇ ਤੀਸਰਾ ਸਥਾਨ ਹਾਸਿਲ ਕੀਤਾ।
ਘਵੱਦੀ ਕਲੱਬ ਦੇ ਦਲਵੀਰ ਸਿੰਘ, ਐਚਟੀ ਸੀ ਰਾਮਪੁਰ ਦੇ ਰਾਜਵੀਰ ਸਿੰਘ "ਹੀਰੋ ਆਫ ਦਾ ਟੂਰਨਾਮੈਂਟ" ਬਣੇ । ਇਸ ਤੋਂ ਇਲਾਵਾ ਨੀਟਾ ਕਲੱਬ ਰਾਮਪੁਰ ਦੇ ਮਨਪ੍ਰੀਤ ਸਿੰਘ ਮਨੀ, ਜੂਨੀਅਰ ਵਰਗ ਵਿੱਚ ਕਿਲਾ ਰਾਏਪੁਰ ਦੇ ਕਸਮਪ੍ਰੀਤ ਸਿੰਘ, ਜਰਖੜ ਅਕੈਡਮੀ ਦੇ ਰਾਜਵੀਰ ਸਿੰਘ , ਚਚਰਾੜੀ ਦੇ ਪਰਮਿੰਦਰ ਸਿੰਘ, ਸਲੋਨੀ ਜਰਖੜ ਅਕੈਡਮੀ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਚੁਣੇ ਗਏ, ਸਾਰੇ ਖਿਡਾਰੀਆਂ ਨੂੰ ਟਾਪ ਕਲਾਸ ਸਾਈਕਲ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਡਰੈਗਨ ਅਕੈਡਮੀ ਦੇ ਬੱਚਿਆਂ ਨੇ ਪੰਜਾਬੀ ਸੱਭਿਆਚਾਰ ਗੀਤਾ ਤੇ ਡਾਂਸ ਕਰਕੇ ਪੂਰੇ ਸਟੇਡੀਅਮ ਦੇ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ।
ਇਸ ਮੌਕੇ ਕਬੱਡੀ ਦੇ ਬਰਾਂਡਡ ਸੁਪਰ ਸਟਾਰ ਖਿਡਾਰੀ ਪਾਲਾ ਜਲਾਲਪੁਰ , ਅਰਜਨਾ ਐਵਾਰਡ ਜੇਤੂ ਸੱਜਣ ਸਿੰਘ ਚੀਮਾ , ਹਾਕੀ ਦੇ ਉੱਘੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ , ਲੋਕ ਗਾਇਕ ਜਸਵੰਤ ਸਿੰਘ ਸੰਦੀਲਾ, ਟੂਰਨਾਮੈਂਟ ਦੇ ਮੁੱਖ ਸਪੋਂਸਰ ਜੰਗਸ਼ੇਰ ਸਿੰਘ ਜੀਐਸਟੀ ਟਰੱਕ ਪਰਮਿਟ ,ਸ੍ਰੀ ਮੋਹਿਤ ਕੁਮਾਰ ਜੇ ਐਸ ਟੀ ਟਰੱਕ ਪਰਮਿਟ ਅਤੇ ਉਹਨਾਂ ਦੀ ਟੀਮ ਨੇ ਮੁੱਖ ਮਹਿਮਾਨ ਵਜੋਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਕਬੱਡੀ ਦੇ ਸੁਪਰ ਸਟਾਰ ਖਿਡਾਰੀ ਪਾਲਾ ਜਲਾਲਪੁਰ ਨੇ ਆਖਿਆ ਕਿ ਜਰਖੜ ਖੇਡਾਂ ਦੀ ਪਹਿਚਾਣ ਅੰਤਰਰਾਸ਼ਟਰੀ ਪੱਧਰ ਤੇ ਬਣਾਈ ਜਾਵੇਗੀ। ਇਸ ਮੌਕੇ ਜੇਐਸਟੀ ਟਰੱਕ ਪਰਮਿਟ ਗਰੁੱਪ ਵੱਲੋਂ ਹਾਕੀ ਫੈਸਟੀਵਲ ਲਈ ਡੇਢ ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਗਈ।
ਇਸ ਮੌਕੇ ਉੱਘੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਮੁੱਖ ਪ੍ਰਬੰਧਕ ਸਰਜੀਤ ਹਾਕੀ ਜਲੰਧਰ ਅਤੇ ਸੁਪਰ ਸਟਾਰ ਕਬੱਡੀ ਖਿਡਾਰੀ ਪਾਲਾ ਜਲਾਲਪੁਰ ਨੂੰ ਉਹਨਾਂ ਦੀਆਂ ਖੇਡਾਂ ਪ੍ਰਤੀ ਵਧੀਆ ਸੇਵਾਵਾਂ ਬਦਲੇ "ਪੰਜਾਬ ਦਾ ਮਾਣ ਐਵਾਰਡ" ਵਜੋਂ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ, ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਕਬੱਡੀ ਦੇ ਮੁੱਖ ਪ੍ਰਬੰਧਕ ਮਨੂ ਘਲੋਟੀ, ਜਸਬੀਰ ਸਿੰਘ ਮੋਹਾਲੀ, ਜਸਜੀਤ ਸਿੰਘ ਬਾਜਵਾ , ਪ੍ਰੋਫੈਸਰ ਰਜਿੰਦਰ ਸਿੰਘ ਖਾਲਸਾ ਕਾਲਜ,ਉੱਘੇ ਵਿਗਿਆਨੀ ਡਾਕਟਰ ਹਰਜੀਤ ਸਿੰਘ, ਅਮਰੀਕ ਸਿੰਘ ਮਿਨਹਾਸ ਏਆਈਜੀ, ਹਰਮੀਤ ਸਿੰਘ ਕੋਚ ਜਰਖੜ ਅਕੈਡਮੀ, ਅਕਵਿੰਦਰ ਕੌਰ ਸਿੱਧੂ ਅਮਨਦੀਪ ਕੌਰ ਚਾਹਲ, ਕੁਲਦੀਪ ਸਿੰਘ ਘਵੱਦੀ ,ਬਾਬਾ ਗੁਰਸੇਵਕ ਸਿੰਘ ਘਵੱਦੀ,ਸੁਖਵਿੰਦਰ ਸਿੰਘ ਚੈਅਰਮੈਨ ਲੁਧਿਆਣਾ ਸਪੋਰਟਸ ਵੈਲਫੇਅਰ,ਤੇਜਿੰਦਰ ਸਿੰਘ ਜਰਖੜ,ਗੁਰ ਸਤਿੰਦਰ ਸਿੰਘ ਪ੍ਰਗਟ , ਬਲਜੀਤ ਸਿੰਘ ਬਿੱਟੂ ਗਿੱਲ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
