ਕਵਿਤਾ / ਦੁਆ / ਡਾ. ਲਖਵਿੰਦਰ ਕੌਰ .
ਹਰ ਪਾਸੇ ਫੈਲਿਆ ਵੀਰਾਨ ਹੈ,
ਸਹਿਮਿਆ ਹਰ ਇੱਕ ਇਨਸਾਨ ਹੈ,
ਬੰਦ ਹੋਇਆ ਕੈਦ ਵਿਚ ਕੁੰਦਰਾਂ ਦੇ,
ਇੱਥੇ ਪੰਛੀ ਉੱਡਦਾ ਵਿਚ ਅਸਮਾਨ ਹੈ !
ਲੱਗੀ ਹੈ ਨਜ਼ਰ ਏਸ ਜਹਾਨ ਤਾਈਂ,
ਕੋਈ ਸੂਲੀ ਚਾੜ੍ਹੇ ਕੋਰੋਨਾ ਸ਼ੈਤਾਨ ਤਾਈਂ,
ਦੇਖ ਕੇ ਹਾਲਤ ਅੱਜ ਇਨਸਾਨ ਦੀ,
ਹੋ ਰਹੀ ਕੁਦਰਤ ਵੀ ਹੈਰਾਨ ਹੈ !
ਐ ਖੁਦਾਯਾ, ਸੁੱਤੀਆਂ ਤਕਦੀਰਾਂ ਜਗਾ ਦੇ,
ਕੁਲ ਆਲਮ ਨੂੰ ਹਰ ਪਾਸੇ ਰੁਸ਼ਨਾ ਦੇ,
ਮਾੜੀ ਕਿਉਂ ਕੀਤੀ ਹੈ ਏਸ ਲੋਕਾਈ ਨਾਲ,
ਪ੍ਰਸ਼ਨ ਇਹ ਪੁੱਛਦਾ ਪਿਆ ਇਨਸਾਨ ਹੈ !
ਦੇਖ ਹਾਲਤ ਬੰਦੇ ਦੀ ਤੜਪ ਰਿਹੈ ਅਸਮਾਨ,
ਕਰੋ ਕੋਈ ਦੁਆ, ਹੋ ਜਾਵੇ ਜੋ ਪ੍ਰਵਾਨ,
ਇਹਨਾਂ ਟੂਣੇਹਾਰੀਆਂ ਨਜ਼ਰਾਂ ਉੱਤੇ,
ਨਜ਼ਰ ਖੁਦਾ ਦੀ ਹੀ ਹੋਣੀ ਹੈ ਕੁਰਬਾਨ !