ਰੋਸ ਰੈਲੀ .
ਖੰਨਾ 2ਜੂਨ (ਮਨਜੀਤ ਸਿੰਘ ਧੀਮਾਨ )--ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ.ਸਿਟੀ 1 ਖੰਨਾ ਦੇ ਪ੍ਰਧਾਨ ਸ.ਕੁਲਵਿੰਦਰ ਸਿੰਘ ਅਤੇ ਮੀਤ ਪ੍ਰਧਾਨ ਮਨੀ ਰਾਮ ਨੇ ਪ੍ਰੈੱਸ ਨੂੰ ਸਾਝੇ ਰੂਪ ਵਿੱਚ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪਾਵਰਕਾਮ ਦੀ ਮਨੈਜਮੈਟ ਦਾ ਮੁਲਾਜ਼ਮ ਵਿਰੋਧੀ ਫੈਸਲਿਆ ਨੂੰ ਧੱਕੇ ਨਾਲ ਮੁਲਾਜ਼ਮਾ ਤੇ ਲਾਗੂ ਕਰਨ ਖਿਲਾਫ਼ ਵਿਸ਼ਾਲ ਗੇਟ ਰੈਲੀ ਦਫ਼ਤਰ ਸਿਟੀ 1 ਖੰਨਾ ਦੇ ਗੇਟ ਅੱਗੇ ਕੀਤੀ .ਰੈਲੀ ਵਿੱਚ ਵੱਡੀ ਗਿਣਤੀ ਵਿੱਚ ਠੇਕਾ ਕਾਮਿਆਂ ,ਰਿਟਾਇਰੀ ਅਤੇ ਬਿਜਲੀ ਕਾਮਿਆਂ ਨੇ ਸਮੂਲੀਅਤ ਕਰਕੇ ਅਕਾਸ਼ ਗੂੰਜਾ�"ੁੋ ਨਾਹਰੇ ਲਗਾਉਂਦੇ ਹੋਏ ਪਾਵਰਕਾਮ ਅਤੇ ਟਰਾਂਸਕੋ ਦੀ ਮਨੈਜਮੈਟ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ਾ ਦੇਣ ਲਈ ਨਿੱਜੀਕਰਨ ਦੀ ਨੀਤੀ ਲਾਗੂ ਕਰਦੇ ਹੋਏ ਬਿਜਲੀ ਕਾਮਿਆਂ ਨੂੰ ਸਰਤਾ ਲਗਾਕੇ ਮੋਬਾਇਲ ਫੋਨ ਦੇਣ ਦਾ ਵਿਰੋਧ ਕੀਤਾ. ਸਰਤਾ ਲਗਾਕੇ ਮੋਬਾਇਲ ਫੋਨ ਦੇਣ ਨਾਲ ਸਮੂਹ ਟੈਕਨੀਕਲ ਕਾਮਿਆਂ ਦੀ ਨਿੱਜਤਾ ਖਤਮ ਕਰਨ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਵੱਡੀਆ ਕੰਪਨੀਆਂ ਨੂੰ ਮਨਾਫਾ ਦੇਣ ਦਾ ਫੈਸਲਾ ਰੱਦ ਕਰਨ ਦੀ ਮੰਗ ਕੀਤਾ .ਰੈਲੀ ਵਿੱਚ ਮਿਤੀ 16,17 ਜੂਨ ਨੂੰ ਸਾਝੀ ਹੜਤਾਲ ਵਿੱਚ ਸਮੂਹ ਬਿਜਲੀ ਕਾਮਿਆਂ ਨੂੰ ਵੱਧ ਚੜ੍ਹਕੇ ਸਾਮਲ ਹੋ ਕੇ ਹੜਤਾਲ ਨੂੰ ਸਫਲ ਕਰਨ ਦੀ ਅਪੀਲ ਕੀਤੀ.ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਂਦਰ ,ਪੰਜਾਬ ਸਰਕਾਰ ਅਤੇ ਪਾਵਰਕਾਮ ਅਤੇ ਟਰਾਂਸਕੋ ਦੀ ਮਨੈਜਮੈਟ ਤੋਂ ਮੰਗ ਕੀਤੀ ਕਿ ਬਿਜਲੀ ਅਤੇ ਸੀਡ ਬਿੱਲ 2025 ਦੀ ਤਜਵੀਜ਼ ਨੂੰ ਰੱਦ ਕੀਤਾ ਜਾਵੇ . ਨਿੱਜੀਕਰਨ ਦੀ ਨੀਤੀ ਤਹਿਤ ਮੋਬਾਇਲ ਫੋਨ ਨੂੰ ਸਰਤਾ ਲਗਾਕੇ ਟੈਕਨੀਕਲ ਬਿਜਲੀ ਕਾਮਿਆਂ ਨੂੰ ਧੱਕੇ ਨਾਲ ਦੇਣ ਦੇ ਹੁਕਮਾ ਨੂੰ ਰੱਦ ਕੀਤਾ ਜਾਵੇ . ਸਰਕਾਰੀ ਅਤੇ ਅਰਧ ਸਰਕਾਰੀ ਸਮੇਤ ਪਾਵਰਕਾਮ ਅਤੇ ਟਰਾਂਸਕੋ ਦੀਆਂ ਜਾਇਦਾਦਾਂ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਕੋਲ ਵੇਚਣਾ ਬੰਦ ਕੀਤਾ ਜਾਵੇ . ਬਿਜਲੀ ਅਦਾਰੇ ਵਿੱਚ ਸੇਵਾ ਸਰਤਾ ਵਿੱਚ ਕੀਤੀ ਜਾ ਰਹੀ ਤਬਦੀਲੀ ਬੰਦ ਕੀਤੀ ਜਾਵੇ . ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ .ਚਾਰ ਲੇਬਰ ਕੋਡ ਰੱਦ ਕੀਤੇ ਜਾਣ. ਛੇਵੇਂ ਤਨਖਾਹ ਕਮਿਸ਼ਨ ਅਤੇ ਡੀ .ਏ.ਦੀਆਂ ਕਿਸਤਾ ਦੇ ਬਕਾਏ ਛੇਤੀ ਤੇ ਛੇਤੀ ਜਾਰੀ ਕੀਤੇ ਜਾਣ. ਮਹਿਕਮੇ ਵਿੱਚ ਪੱਕੀ ਭਰਤੀ ਰਾਹੀ ਹਜ਼ਾਰਾਂ ਖਾਲੀ ਅਸਾਮੀਆ ਨੂੰ ਭਰਿਆ ਜਾਵੇ .ਆਦਿ ਅੰਤ ਵਿੱਚ ਆਗੂਆਂ ਸ.ਕੁਲਵਿੰਦਰ ਸਿੰਘ ਸੰਦੀਪ ਸਿੰਘ ਗੁਰਸੇਵਕ ਸਿੰਘ ਸੁਖਵਿੰਦਰ ਸਿੰਘ ਨਵਜੋਤ ਕੁਮਾਰ ਵਿਪਨ ਕੁਮਾਰ ਜਗਦੇਵ ਸਿੰਘ ਗੁਰਪ੍ਰੀਤ ਸਿੰਘ ਜਸਵਿੰਦਰ ਸਿੰਘ ਅਮਨਪ੍ਰੀਤ ਸਿੰਘ ਨੇ ਰੈਲੀ ਵਿੱਚ ਹਾਜ਼ਰੀ ਲਗਾਉਂਦੇ ਹੋਏ ਚੇਤਾਵਨੀ ਦਿੱਤੀ ਕਿ ਅਗਰ ਮੁਲਾਜ਼ਮ ਮੰਗਾਂ ਪ੍ਰਵਾਨ ਨਾ ਕੀਤੀਆਂ ਤਾ ਖੰਨਾ ਦੇ ਬਿਜਲੀ ਕਾਮੇ ਸੂਬਾ ਕਮੇਟੀਆਂ ਦੇ ਵੱਲੋਂ �"ੁੋਲੀਕੇ ਸੰਘਰਸ਼ ਨੂੰ ਵੱਧ ਚੜ੍ਹਕੇ ਲਾਗੂ ਕਰਨਗੇ . ਆਗੂਆਂ ਨੇ ਸਮੂਹ ਬਿਜਲੀ ਕਾਮਿਆਂ ਨੂੰ ਅਪੀਲ ਕੀਤੀ ਕਿ ਆਪਣੇ ਆਪਣੇ ਮੱਤਭੇਦ ਰਿਜ਼ਰਵ ਰੱਖਕੇ ਮਿਤੀ 3.6.26. ਨੂੰ ਸਾਝੇ ਰੂਪ ਵਿੱਚ ਖੰਨਾ ਡਵੀਜ਼ਨ ਦੇ ਗੇਟ ਅੱਗੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਵੱਧ ਚੜ੍ਹਕੇ ਸਾਮਲ ਹੋ ਕੇ ਰੈਲੀ ਨੂੰ ਸਫਲ ਕਰਨ ਦੀ ਕਿਰਪਾ ਕਰਨ .
