ਕੀ ਸੱਚਮੁੱਚ 2040 ਤਕ ਪੰਜਾਬ ਵੀ ਇਕ ਰੇਗਿਸਤਾਨ ਬਣ ਜਾਵੇਗਾ/ਮਾਸਟਰ ਭੀਮ ਸੈਨ ਬੇਰ .

-ਸੰਨ 2040 ਤੱਕ ਭਾਰਤ ਦੇ ਕਈ ਸੂਬਿਆਂ ਵਿੱਚ ਪਾਣੀ ਦੀ ਕਿੱਲਤ ਕਾਰਨ ਸੋਕਾ ਗ੍ਰਸਤ ਐਲਾਨ ਦਿੱਤਾ ਜਾਵੇਗਾ ਜਿਸ ਦੇ ਵਿੱਚ ਪੰਜਾਬ ਵੀ ਆਉਂਦਾ ਹੈ। ਕੀ ਪੰਜਾਬ ਵੀ ਰਾਜਸਥਾਨ ਵਾਂਗ ਰੇਤਲਾ ਅਤੇ ਬੰਜਰ ਇਲਾਕਾ ਬਣ ਕੇ ਰਹਿ ਜਾਵੇਗਾ ? ਇਸ ਦੇ ਕਈ ਕਾਰਨ ਹਨ ਪਾਣੀ ਦੀ ਜਿਆਦਾ ਦੁਰਵਰਤੋਂ, ਜਿਆਦਾ ਬਰਬਾਦੀ, ਰੁੱਖਾਂ ਦੀ ਵੱਡੇ ਪੱਧਰ ਤੇ ਹੋਈ ਕਟਾਈ, ਫਸਲਾਂ ਦੀ ਵਿਭਿੰਨਤਾ ਨਾ ਹੋਣਾ ਅਸੀਂ ਦੇਖਦੇ ਹਾਂ ਕਿ ਅੱਜ ਤੋਂ 30-35 ਸਾਲ ਪਹਿਲਾਂ ਸਾਡੇ ਘਰਾਂ ਵਿੱਚ ਨਲਕੇ (ਹੈਂਡ ਪੰਪ) ਚਲਦੇ ਹੁੰਦੇ ਸਨ ਖੂਹਾਂ ਵਿੱਚ ਵੀ ਪਾਣੀ ਆਮ ਹੁੰਦਾ ਸੀ ਕਦੇ ਵੀ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਪਾਣੀ ਵੀ ਵਿਕ ਸਕਦਾ ਹੈ ਪਰ ਫੇਰ ਇੱਕ ਦੌਰ ਆਇਆ ਕਿ ਪਾਣੀ ਦੀਆਂ ਬੋਤਲਾਂ 10-10 ਰੁਪਏ ਤੋਂ ਵਿਕਣੀਆ ਸ਼ੁਰੂ ਹੋਈਆਂ ਫਿਰ 20 ਰੁਪਏ ਰੇਟ ਹੋਇਆ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਇਸ ਦਾ ਰੇਟ 50 ਜਾਂ 100 ਰੁਪਏ ਹੋ ਜਾਵੇਗਾ। ਇਹ ਇੱਕ ਸਾਡੇ ਸਾਰਿਆਂ ਲਈ ਗੰਭੀਰ , ਚਿੰਤਾ ਤੇ ਸੋਚਣ ਦਾ ਵਿਸ਼ਾ ਹੈ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਖੇਤੀ ਲਈ ਤਾਂ ਦੂਰ ਦੀ ਗੱਲ ਪੀਣ ਯੋਗ ਪਾਣੀ ਵੀ ਨਹੀਂ ਬਚੇਗਾ। ਉਹ ਇਲਾਕਾ ਜਿਸ ਦਾ ਨਾਂ ਪੰਜ + ਆਬ ਤੋਂ ਪਿਆ ਸੀ ਪੰਜਾਬ ਪੰਜ ਦਰਿਆਵਾਂ ਦੀ ਧਰਤੀ। ਜਿੱਥੇ ਕਦੇ ਪਾਣੀ ਦੀ ਕਿੱਲਤ ਨਹੀਂ ਸੀ। ਪਰ ਅੱਜ ਪੰਜਾਬ ਦੇ ਕਈ  ਇਲਾਕੇ ਡਾਰਕ ਜੋਨ ਵਿੱਚ ਚਲੇ ਗਏ ਹਨ ਜਿੱਥੇ ਪਾਣੀ ਦਾ ਪੱਧਰ ਕਾਫੀ ਨੀਵਾਂ ਚਲਾ ਗਿਆ ਹੈ ਵੱਡੇ ਵੱਡੇ ਉਦਯੋਗਾਂ ਵਿੱਚੋਂ ਨਿਕਲਿਆ ਗੰਦਾ ਪਾਣੀ ਫੈਕਟਰੀਆਂ ਦਾ ਗੰਦਾ ਪਾਣੀ ਬੋਰ ਕਰਕੇ ਜਮੀਨ ਥੱਲੇ ਭੇਜਿਆ ਜਾਂਦਾ ਹੈ ਜਾਂ ਦਰਿਆਵਾਂ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ ਸੋ ਇਸ ਦੇ ਨਾਲ ਵੀ ਜਮੀਨ ਦੋਜ ਪਾਣੀ ਦੋਸ਼ਤ ਅਤੇ ਜ਼ਹਰੀਲੇ ਤੱਤਾਂ ਵਾਲਾ ਹੋ ਗਿਆ ਹੈ ਅੱਜ ਧਰਤੀ ਹੇਠੋਂ ਜੋ ਪਾਣੀ ਬੋਰ ਰਾਹੀਂ ਕੱਢਿਆ ਜਾਂਦਾ ਹੈ ਉਹਦੇ ਵਿੱਚ ਯੂਰੇਨੀਅਮ ਦੀ ਮਾਤਰਾ ਪਾਈ ਜਾਂਦੀ ਹੈ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਜਿੱਥੇ ਲੋਕਾਂ ਨੂੰ ਇਹੋ ਜਿਹਾ ਪਾਣੀ ਪੀਣ ਨਾਲ ਕਾਲਾ ਪੀਲੀਆ, ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਆਪਣੀ ਲਪੇਟ ਚ ਲੈ ਰਹੀਆਂ ਹਨ ਇਸ ਦੇ ਲਈ ਅਜਿਹੀਆਂ ਫੈਕਟਰੀਆਂ ਨੂੰ ਵੀ ਧਰਤੀ ਦੇ ਹੇਠਾਂ ਪਾਣੀ ਸੁੱਟਣ ਤੋਂ ਰੋਕਿਆ ਜਾਣਾ ਚਾਹੀਦਾ ਹੈ ਤੇ ਵਰਖਾ ਦੀ ਪਾਣੀ ਨੂੰ ਧਰਤੀ ਹੇਠਾਂ ਰੀਚਾਰਜ ਕਰਨ ਦੇ ਲਈ ਵਧੀਆ ਕੋਈ ਵਾਟਰ ਟਰੀਟਮੈਂਟ ਪਲਾਂਟ ਲਗਾ ਕੇ ਹੀ ਧਰਤੀ ਨੀਚੇ ਭੇਜਿਆ ਜਾਣਾ ਚਾਹੀਦਾ ਹੈ। ਚੇਨਈ ਭਾਰਤ ਦਾ ਪਹਿਲਾ ਸ਼ਹਿਰ ਬਣ ਚੁੱਕਾ ਹੈ ਜਿੱਥੇ 200 ਫੁੱਟ ਜਮੀਨ ਹੇਠਾ ਕਿਧਰੇ ਪਾਣੀ ਨਹੀਂ ਹੈ ਕਾਰਨ ਸਾਰਾ ਸ਼ਹਿਰ ਸੀਮੈਂਟ ਟਾਇਲਾਂ ਦੇ ਨਾਲ ਪੱਕਾ ਕਰ ਦਿੱਤਾ ਗਿਆ ਵਰਖਾ ਦਾ ਪਾਣੀ ਰੀਚਾਰਜ  ਹੋਣ ਲਈ ਕੋਈ ਵੀ ਕੱਚੀ ਜਗ੍ਹਾ ਨਹੀਂ। ਭਾਵੇਂ ਸਾਡੀ ਧਰਤੀ ਦੇ ਉੱਪਰ 97 - 97.5% ਪਾਣੀ ਵੱਡੇ ਵੱਡੇ ਸਾਗਰਾਂ ਵਿੱਚ ਭਰਿਆ ਹੋਇਆ ਹੈ ਪਰ ਉਹ ਸਾਰਾ ਪੀਣ ਯੋਗ ਨਹੀਂ ਹੈ ਉਹ ਬਹੁਤ ਖਾਰਾ ਤੇ ਜਹਿਰੀਲਾ ਹੈ ਜਿਸ ਨੂੰ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਸਕਦਾ ਜੇ ਵੱਖ ਵੱਖ ਸਰੋਤਾਂ( ਨਦੀਆਂ ਝੀਲਾਂ) ਦੀ ਗੱਲ ਕਰੀਏ ਤਾਂ ਸਾਡੇ ਕੋਲ ਪੀਣ ਯੋਗ ਪਾਣੀ 2.5 - 3% ਹੀ ਹੈ। ਕੈਨੇਡਾ ਵਿੱਚ ਧਰਤੀ ਹੇਠਲੇ ਪਾਣੀ ਨੂੰ 35 % ਹੀ ਕੱਢਿਆ ਜਾਂਦਾ ਹੈ ਅਮਰੀਕਾ ਵਿੱਚ 25% ਬੋਰ ਹੋਲ ਰਾਹੀਂ ਜਮੀਨ ਦੋਜ ਪਾਣੀ ਨੂੰ ਕੱਢਿਆ ਜਾਂਦਾ ਹੈ ਇਹ ਪਾਣੀ ਉਥੋਂ ਦੇ ਉਨਾ ਪਿੰਡਾਂ ਤੱਕ ਪਹੁੰਚਾਇਆ ਜਾਂਦਾ ਹੈ ਜਿੱਥੇ ਪਾਣੀ ਦਾ ਕੋਈ ਹੋਰ ਸਾਧਨ ਨਹੀਂ ਹੈ ਲੋਕ ਘਰਾਂ ਵਿੱਚ ਰੋਜ਼ਾਨਾ ਦੀ ਵਰਤੋ ਲਈ ਵਰਤਦੇ ਹਨ ਜਾਂ ਖੇਤਾਂ ਦੇ ਵਿੱਚ ਪਾਣੀ ਲਾਉਣ ਲਈ ਵਰਤਦੇ ਹਨ ਜਿਆਦਾਤਰ ਉਹ ਝੀਲਾਂ ਤਲਾਬਾ ਨੈਚੁਰਲ ਸੋਰਸ ਤੋਂ ਪਾਣੀ ਦੀ ਵਰਤੋਂ ਕਰਦੇ ਹਨ ਪਰ ਭਾਰਤ ਦੇ ਵਿੱਚ ਜਮੀਨ ਦੋਜ ਪਾਣੀ ਨੂੰ ਕੱਢਣ ਦੀ ਪ੍ਰਤੀਸਤਤਾ 60% ਹੈ ਅਤੇ ਇਸ ਦੇ ਵਿੱਚ ਘਰਾਂ ਵਾਸਤੇ 11% ਪਾਣੀ ਵਰਤਿਆ ਜਾਂਦਾ ਹੈ ਉਦਯੋਗਾਂ ਲਈ 2 % ਅਤੇ 87% ਪਾਣੀ ਖੇਤੀਬਾੜੀ ਦੇ ਲਈ ਵਰਤਿਆ ਜਾਂਦਾ ਹੈ। ਪੰਜਾਬ ਦੇ ਖੰਨਾ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਜਮੀਨਦੋਜ ਪਾਣੀ ਨੂੰ ਬਾਹਰ ਕੱਢਣ ਦੀ ਸਥਿਤੀ ਬੜੀ ਭਿਆਨਕ ਹੈ ਇਥੇ 164% ਜਮੀਨਦੋਜ ਪਾਣੀ ਟਿਊਬਵੈਲਾਂ ਰਾਹੀਂ ਬਾਹਰ ਕੱਢਿਆ ਜਾਂਦਾ ਹੈ। ਪੰਜਾਬ ਦੇ ਵਿੱਚ ਜੋ ਪਾਣੀ ਧਰਤੀ ਹੇਠ ਰੀਚਾਰਜ ਹੋਣ ਦੀ ਸਮਰੱਥਾ ਉਹ 54% ਹੈ ਜੋ ਕਿ ਬਹੁਤ ਘੱਟ ਹੈ ਉਸ ਤੋਂ ਕਿਤੇ ਜਿਆਦਾ ਪਾਣੀ ਧਰਤੀ ਥੱਲਿ�"ਂ 95% ਬਾਹਰ ਕੱਢਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਦਿਨੋ ਦਿਨ ਹੇਠਾਂ ਜਾ ਰਿਹਾ ਹੈ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵਰਖਾ ਦੇ ਪਾਣੀ ਨੂੰ ਇਕੱਠਾ ਕਰਕੇ ਖੇਤੀ ਦੇ ਲਈ ਵਰਤਿਆ ਜਾਂਦਾ ਹੈ ਜਾਂ ਉਹਦਾ ਟਰੀਟਮੈਂਟ ਕਰਕੇ ਉਹਨੂੰ ਪੀਣ ਦੇ ਲਈ ਵਰਤਿਆ ਜਾਂਦਾ ਹੈ ਧਰਤੀ ਹੇਠਾਂ ਬੋਰ ਕਰਕੇ ਪਾਣੀ ਨੂੰ ਨਹੀਂ ਕੱਢਿਆ ਜਾਂਦਾ ਪਰ ਅਸੀਂ ਪਾਣੀ ਦੀ ਕੀਮਤ ਨੂੰ ਨਹੀਂ ਸਮਝਦੇ ਕਿਉਂਕਿ ਅੱਜ ਸਾਡੇ ਕੋਲੇ ਸੌਖੇ ਢੰਗ ਨਾਲ ਉਪਲਬਧ ਹੋ ਜਾਂਦਾ ਹੈ ਪਰ ਜਿੱਥੇ ਪਾਣੀ ਉਪਲਬਧ ਨਹੀਂ ਹੁੰਦਾ ਉਥੋਂ ਦੇ ਲੋਕਾਂ ਦੀ ਤੁਸੀਂ ਹਾਲਤ ਤੋਂ ਅੰਦਾਜਾ ਲਗਾ ਸਕਦੇ ਹੋ ਇਸ ਕਰਕੇ ਜੋ ਕੁਦਰਤੀ ਸੋਰਸ ਸਾਨੂੰ ਮਿਲੇ ਹੋਏ ਹਨ ਉਹਨਾਂ ਦੀ ਅਸੀਂ ਸਹੀ ਢੰਗ ਨਾਲ ਵਰਤੋ ਕਰਨੀ ਸਿੱਖ ਲਈਏ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸਾਡੇ ਇੱਥੇ ਹਰ ਘਰ ਦੇ ਵਿੱਚ ਹਰ ਖੇਤ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਬੋਰ ਕੀਤੇ ਹੋਏ ਨੇ ਜੋ ਧਰਤੀ ਹੇਠਲਾ ਜਮੀਨਦੋਜ ਪਾਣੀ ਸਾਡੇ ਪੀਣ ਯੋਗ ਹੈ ਉਸ ਪੀਣ ਯੋਗ ਪਾਣੀ ਨੂੰ ਅਸੀਂ ਹੋਰ ਕੰਮਾਂ ਲਈ ਵਰਤਦੇ ਹੋਏ ਉਹਨੂੰ ਖਤਮ ਕਰ ਰਹੇ ਹਾਂ। ਵਰਖਾ ਦੇ ਪਾਣੀ ਨੂੰ ਰੋਕਣ ਦਾ ਵਰਤਣ ਦਾ ਸਾਡੀਆਂ ਸਰਕਾਰਾਂ ਨੇ ਕੋਈ ਪਲਾਨ ਨਹੀਂ ਬਣਾਇਆ ਤੇ ਨਾ ਹੀ ਨਹਿਰਾਂ ਦਾ ਪਾਣੀ ਸਾਰੇ ਪਿੰਡਾਂ ਤੇ ਖੇਤਾਂ ਤੱਕ ਪਹੁੰਚਾਇਆ ਗਿਆ ਸਗੋਂ ਨਹਿਰਾਂ ਪੱਕੀਆਂ ਹੋਣ ਕਾਰਨ ਜੋ ਪਾਣੀ ਪਹਿਲਾਂ ਧਰਤੀ ਹੇਠਾਂ ਰੀਚਾਰਜ ਹੋ ਕੇ ਚਲਾ ਜਾਂਦਾ ਸੀ ਉਹ ਵੀ ਜਾਣੋ ਰੁਕ ਗਿਆ ਹੈ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਨੀਚੇ ਚਲਾ ਗਿਆ ਹੈ। ਇਸ ਤੋਂ ਬਚਣ ਲਈ  ਸਾਡੇ ਬਜ਼ੁਰਗਾਂ ਕੋਲੋਂ ਗਲਤੀਆਂ ਹੋਈਆਂ ਤੇ ਅਸੀਂ ਵੀ ਕਰ ਰਹੇ ਹਾਂ, ਜਿਸ ਦੇ ਸਿੱਟੇ ਸਾਡੀਆਂ ਆਉਣ ਵਾਲੀਆਂ ਨਸਲਾਂ ਭੁਗਤਣਗੀਆਂ ਜੋ ਸਾਨੂੰ  ਕਹਿਣਗੀਆਂ ਕਿ ਜਦੋਂ ਤੁਸੀਂ ਸਾਡੇ ਭਵਿੱਖ ਬਾਰੇ ਸੋਚ ਨਹੀਂ ਸੀ ਸਕਦੇ  ਫਿਰ ਤੁਸੀਂ ਸਾਨੂੰ ਜਨਮ ਕਿਉਂ ਦਿੱਤਾ ਇਹ ਸਾਨੂੰ ਆਉਣ ਵਾਲੇ ਸਮੇਂ ਵਿੱਚ ਸੁਣਨ ਨੂੰ ਮਿਲੇਗਾ। ਅਸੀਂ ਆਪਣੇ ਗੁਰੂਆਂ ਦੇ ਫਲਸਫੇ ਨੂੰ ਭੁੱਲ ਚੁੱਕੇ ਹਾਂ ਜਿਨਾਂ  ਪਵਨ ਨੂੰ ਗੁਰੂ ਦਾ ਦਰਜਾ, ਪਾਣੀ ਨੂੰ ਪਿਤਾ ਦਾ ਦਰਜਾ ਅਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਸੀ। ਅੱਜ ਵਿਕਾਸ ਦੇ ਨਾਂ ਉੱਪਰ ਧੜਾ ਧੜ ਦਰੱਖਤ ਕੱਟੇ ਜਾ ਰਹੇ ਹਨ ਜੰਗਲਾਂ ਨੂੰ ਉਜਾੜ ਦਿੱਤਾ ਗਿਆ ਹੈ ਹੁਣ ਫੈਸਲਾ ਇਹ ਆਇਆ ਹੈ ਕਿ 100 ਮੀਟਰ ਤੋਂ ਨੀਚੇ ਦੀਆਂ ਪਹਾੜੀਆਂ ਨੂੰ ਪਹਾੜੀ ਖੇਤਰ ਹੀ ਨਹੀਂ ਮੰਨਿਆ ਜਾ ਰਿਹਾ ਜਿਸ ਕਰਕੇ ਅਰਾਵਲੀ ਪਰਬਤ ਦੀਆਂ ਜਿੰਨੀਆਂ ਸੌ ਮੀਟਰ ਤੋਂ ਨੀਚੇ ਦੀਆਂ ਪਹਾੜੀਆਂ ਹਨ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਉਥੋਂ ਦਰਖਤਾਂ ਨੂੰ ਜੰਗਲਾਂ ਨੂੰ ਕੱਟਿਆ ਜਾ ਰਿਹਾ। ਜਿੱਥੇ ਗੱਲ ਵਾਤਾਵਰਨ ਨਾਲ ਜੁੜੀ ਹੋਈ ਹੈ ਉਥੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਖੜਨਾ ਚਾਹੀਦਾ ਹੈ ਜਿਵੇਂ 1973 ਦੇ ਵਿੱਚ ਜਦੋਂ ਉੱਤਰ ਪ੍ਰਦੇਸ਼ ਸਰਕਾਰ ਨੇ ਜੰਗਲਾਂ ਨੂੰ ਕੱਟਣ ਦਾ ਗਲਤ ਫੈਸਲਾ ਲਿਆ ਤਾਂ ਪਿੰਡ ਵਾਸੀਆਂ ਨੇ ਦਰਖਤਾਂ ਨੂੰ ਜੱਫੀਆਂ ਪਾ ਕੇ ਕੱਟਣੋ ਬਚਾਇਆ ਜਿਸ ਨੂੰ ਚਿਪਕੋ ਅੰਦੋਲਨ ਵੀ ਕਿਹਾ ਜਾਂਦਾ। ਇਸ ਤਰ੍ਹਾਂ ਜੇ ਕਿਧਰੇ ਸਰਕਾਰਾਂ ਵੱਲੋਂ ਗਲਤ ਫੈਸਲੇ ਥੋਪੇ ਗਏ ਨੇ ਤਾਂ ਉਹਦੇ ਖਿਲਾਫ ਹਮੇਸ਼ਾ ਲੋਕ ਡੱਟ ਕੇ ਖੜੇ ਹੋਏ ਨੇ ਤੇ ਹੋਣਾ ਵੀ ਚਾਹੀਦਾ ਕਿਉਂਕਿ ਜਦੋਂ ਮਸਲਾ ਸਾਡੇ ਭਵਿੱਖ ਦਾ ਹੋਂਦ ਨਾਲ ਜੁੜਿਆ ਹੋਵੇ ਤਾਂ ਫਿਰ ਸਰਕਾਰਾਂ ਦੇ ਫੈਸਲਿਆਂ ਨੂੰ ਵੀ ਰੱਦ ਕਰਾਉਣਾ ਪੈਂਦਾ। ਇਸ ਲਈ ਬਿਨਾਂ ਕਿਸੇ ਕਿੰਤੂ ਪ੍ਰੰਤੂ ਤੋਂ ਪੰਜਾਬ ਵਾਸੀਆਂ ਨੂੰ ਇਸ ਦੇ ਉੱਪਰ ਕੰਮ ਕਰਨਾ ਚਾਹੀਦਾ ਹੈ ਅੱਜ ਪੰਜਾਬ ਵਿੱਚ ਬਹੁਤ ਸਾਰੇ ਇਲਾਕਿਆਂ ਵਿੱਚ ਕਈ ਰੁੱਖਾਂ ਦੀਆਂ ਨਸਲਾਂ ਖਤਮ ਹੋ ਚੁੱਕੀਆਂ ਹਨ ਜਿਨਾਂ ਦੀਆਂ ਜੜਾਂ ਡੁੰਘਾਈ ਤੋਂ ਪਾਣੀ ਨਹੀਂ ਖਿੱਚ ਸਕਦੀਆਂ ਉਹ ਰੁੱਖ ਸੁੱਕ ਰਹੇ ਹਨ ਪਹਿਲਾਂ ਨਿੰਮ, ਟਾਹਲੀਆਂ, ਬੇਰੀਆਂ, ਕਿੱਕਰ, ਤੂਤ, ਨਸੂੜੇ, ਜੰਡ ਇਹ ਆਮ ਦੇਖਣ ਨੂੰ ਮਿਲਦੇ ਸੀ ਅੱਜ ਕਿਧਰੇ ਇਹ ਦਰਖਤ ਦਿਖਾਈ ਨਹੀਂ ਦਿੰਦੇ। ਅੱਜ ਜਰੂਰਤ ਇਕਜੁੱਟ ਹੋ ਕੇ ਇਸ ਸਥਿਤੀ  ਨਾਲ ਨਜਿੱਠਣ ਦੀ ਹੈ। ਸਾਨੂੰ ਹਰ ਇੱਕ ਨੂੰ ਜਾਗਰੂਕ ਹੋਣਾ ਪੈਣਾ ਹੈ ਕਿ ਜੇਕਰ ਰੁੱਖ ਨਹੀਂ ਹੋਣਗੇ ਤਾਂ ਇਨਸਾਨ ਵੀ ਨਹੀਂ ਹੋਵੇਗਾ ਕਿਉਂਕਿ ਇਹ ਰੁੱਖ ਹੀ ਵਰਖਾ ਲਿਆਉਣ ਤੇ ਧਰਤੀ ਦੇ ਤਾਪਮਾਨ ਨੂੰ ਘੱਟ ਕਰਨ ਵਿੱਚ ਸਹਾਈ ਹੁੰਦੇ ਨੇ ਇਹ ਰੁੱਖ ਹੀ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਾਉਂਦੇ ਹਨ ਅਤੇ ਆਕਸੀਜਨ ਦਿੰਦੇ ਹਨ। ਇਸ ਕਰਕੇ ਜੋ ਕਰੋੜਾਂ ਦੀ ਗਿਣਤੀ ਵਿੱਚ ਰੁੱਖਾਂ ਦੀ ਕਟਾਈ ਕੀਤੀ ਗਈ ਹੈ ਉਸ ਤੋਂ ਕਿਤੇ ਜਿਆਦਾ ਸਾਨੂੰ ਰੁੱਖ ਲਗਾਉਣ ਦੀ ਜਰੂਰਤ ਹੈ ਸੋ ਆ�" ਆਪਾਂ 5 ਜੂਨ ਵਾਤਾਵਰਨ ਦਿਵਸ ਦੇ ਉੱਪਰ ਇੱਕ ਅਹਿਦ ਲਈਏ ਕਿ ਬਿਨਾਂ ਕਿਸੇ ਭੇਦ ਭਾਵ ਤੋਂ 'ਹਰ ਇਕ ਮਨੁੱਖ ਲਾਵੇ ਇੱਕ ਰੁੱਖ' ਮੁਹਿੰਮ ਦਾ ਹਿੱਸਾ ਬਣਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਈਏ ਤੇ ਜਿਨਾਂ ਚਿਰ ਤੱਕ ਉਹ ਆਪਣੇ ਆਪ ਖੁਰਾਕ ਲੈਣ ਦੇ ਕਾਬਲ ਨਹੀਂ ਹੋ ਜਾਂਦੇ  ਉਨ੍ਹਾਂ ਦੀ ਰੱਖਿਆ ਕਰੀਏ ਤਾਂ ਜੋ ਉਹ ਇੱਕ ਵੱਡੇ ਦਰਖਤ ਬਣ ਸਕਣ ਬਹੁਤ ਸਾਰੀਆਂ ਸੰਸਥਾਵਾਂ, ਨੌਜਵਾਨ ਸਭਾਵਾਂ, ਬਹੁਤ ਸਾਰੇ ਜਾਗਰੂਕ ਲੋਕ ਇਸ ਕੰਮ ਲਈ ਜੁਟੇ ਹੋਏ ਹਨ ਅਸੀਂ ਵੀ ਉਹਨਾਂ ਦਾ ਸਾਥ ਦਈਏ ਕਿ ਰੁੱਖ ਕੇਵਲ ਲਗਾਉਣੇ ਹੀ ਨਹੀਂ ਸਗੋਂ ਉਹਨਾਂ ਦੀ ਸਾਂਭ ਸੰਭਾਲ ਵੀ ਕਰੀਏ ਤਾਂ ਜੋ ਉਹ ਵੱਡੇ ਦਰਖਤ ਬਣ ਕੇ ਸਾਡੀ ਰੱਖਿਆ ਕਰਨ ਜੋ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਉਹਨਾਂ ਤੋਂ ਸਾਨੂੰ ਨਿਜਾਤ ਮਿਲ ਸਕੇ  ਇਸ ਦੇ ਲਈ  ਸਰਕਾਰਾਂ ਨੂੰ ਵੀ ਸਖਤ ਫੈਸਲੇ ਲੈਣ ਦੀ ਜਰੂਰਤ ਹੈ ਜਿੰਨੀਆਂ ਪੱਕੀਆਂ ਨਹਿਰਾਂ ਹਨ ਉਹਨਾਂ ਦੇ ਨੇੜੇ ਜਿੰਨੀ ਸ਼ਹਿਰਾਂ ਦੀ ਆਬਾਦੀ ਹੈ ਨੇੜਲੇ ਪਿੰਡਾਂ ਦੀ ਆਬਾਦੀ ਹੈ ਉਹਨਾਂ ਪੱਕੀਆਂ ਨਹਿਰਾਂ ਦੇ ਉੱਪਰ ਵਾਟਰ ਟਰੀਟਮੈਂਟ ਪਲਾਂਟ ਲਗਾ ਕੇ ਉਥੋਂ ਪਾਣੀ  ਸ਼ਹਿਰਾਂ ਤੇ ਪਿੰਡਾਂ ਨੂੰ  ਮੁਹਈਆ ਕਰਵਾਇਆ ਜਾ ਸਕਦਾ ਹੈ ਜਿਸ ਨਾਲ ਜਮੀਨ 
ਦੋਜ ਪਾਣੀ ਕੱਢਣ ਤੇ ਬਰੇਕ ਲੱਗ ਜਾਏਗੀ।ਬਾਕੀ ਜਿੰਨੀਆਂ ਸੜਕਾਂ, ਜਿੰਨੀਆਂ ਸਾਂਝੀਆਂ ਥਾਵਾਂ, ਗਰਾਊਂਡਾਂ ਤੇ ਟੋਬਿਆਂ ਦੇ, ਜੀ ਟੀ ਰੋਡਾਂ ਦੇ ਆਲੇ ਦੁਆਲੇ ਰੁੱਖ ਲਗਾਉਣੇ ਲਾਜ਼ਮੀ ਕਰ ਦਿੱਤੇ ਜਾਣ ਤੇ ਸਾਡਾ ਪੰਜਾਬ ਫਿਰ  ਤੋਂ ਹਰਿਆ ਭਰਿਆ ਅਤੇ ਖੁਸ਼ਹਾਲ ਬਣ ਸਕੇ।

ਪੇਸ਼ਕਾਰ: ਮਨਜੀਤ ਸਿੰਘ ਧੀਮਾਨ