ਬੀ. ਐਡ ਪਹਿਲਾ ਸਮੈਸਟਰ ਵਿੱਚੋਂ ਪਲਕ ਵਰਮਾ ਅੱਵਲ .


ਖੰਨਾ, 5  ਜੂਨ ( ਮਨਜੀਤ ਸਿੰਘ ਧੀਮਾਨ ) - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਨੂੰ ਬੀ.ਐੱਡ ਸੈਮੇਸਟਰ-1 ਦੇ ਨਤੀਜੇ ਵਿਚੋਂ ਏ.ਐੱਸ. ਕਾਲਜ ਆਫ਼ ਐਜੂਕੇਸ਼ਨ ਖੰਨਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਪਵਨ ਕੁਮਾਰ ਨੇ ਦੱਸਿਆ ਕਿ ਵਿਦਿਆਰਥਣ ਪਲਕ ਵਰਮਾ ਨੇ 88.88 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਰਾਜਵੀਰ ਕੌਰ ਨੇ 88 ਫੀਸਦੀ ਅੰਕਾਂ ਨਾਲ ਦੂਜਾ ਸਥਾਨ ਅਤੇ ਗੁਰਲੀਨ ਕੌਰ ਨੇ 85.11 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ 62 ਵਿਦਿਆਰਥੀਆਂ ਨੇ 70 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ ਕਾਲਜ ਦੇ ਸਾਰੇ 85 ਵਿਦਿਆਰਥੀ ਪਹਿਲੇ ਦਰਜੇ ਨਾਲ ਪਾਸ ਹੋਏ। ਕਾਲਜ ਦਾ ਕੁੱਲ ਨਤੀਜਾ 100 ਫੀਸਦੀ ਰਿਹਾ ਹੈ। ਏ.ਐੱਸ. ਹਾਈ ਸਕੂਲ ਖੰਨਾ ਟਰੱਸਟ ਅਤੇ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਉਪ-ਪ੍ਰਧਾਨ ਐਡਵੋਕੇਟ ਨਵੀਨ ਥੰਮਣ, ਜਨਰਲ ਸਕੱਤਰ ਰਾਜੇਸ਼ ਡਾਲੀ, ਜੁਆਇੰਟ ਜਨਰਲ ਸਕੱਤਰ ਖਜ਼ਾਨਚੀ ਜਤਿੰਦਰ ਦੇਵਗਨ, ਏ. ਐੱਸ. ਕਾਲੇਜ ਆਫ਼ ਐਜੂਕੇਸ਼ਨ ਦੇ ਸਕੱਤਰ ਸੁਬੋਧ ਮਿੱਤਲ ਅਤੇ ਪ੍ਰਬੰਧਨ ਦੇ ਸਾਰੇ ਮੈਂਬਰਾਂ ਨੇ ਪ੍ਰਿੰਸੀਪਲ ਡਾ. ਪਵਨ ਕੁਮਾਰ, ਸਟਾਫ ਅਤੇ ਸਾਰਿਆਂ ਵਿਦਿਆਰਥੀਆਂ ਦੀ ਸ਼ਾਨਦਾਰ ਨਤੀਜੇ ਲਈ ਸ਼ਲਾਘਾ ਕੀਤੀ।