ਵੋਟਰ ਮੈਪਿੰਗ ਮੁਹਿੰਮ ਨੂੰ ਮਿਲੀ ਰਫਤਾਰ .
ਲੁਧਿਆਣਾ ਦੇ 2,927 ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਕੈਂਪ ਲਗਾਏ
*ਵਧੀਕ ਜ਼ਿਲ੍ਹਾ ਚੋਣ ਅਫਸਰ ਪੂਨਮ ਸਿੰਘ ਨੇ ਪੋਲਿੰਗ ਬੂਥਾਂ ਦਾ ਕੀਤਾ ਨਿਰੀਖਣ, ਬੀ.ਐਲ.ਓਜ਼ ਨੂੰ ਗੈਰ-ਮੈਪ ਕੀਤੇ ਵੋਟਰਾਂ ਤੱਕ ਪਹੁੰਚਣ ਦੇ ਦਿੱਤੇ ਆਦੇਸ਼*
ਖੰਨਾ , 7 ਜੂਨ:(ਮਨਜੀਤ ਸਿੰਘ ਧੀਮਾਨ )---ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ, ਪੰਜਾਬ ਦੇ ਨਿਰਦੇਸ਼ਾਂ 'ਤੇ ਐਤਵਾਰ ਨੂੰ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼) ਦੁਆਰਾ ਸਾਰੇ ਵਿਧਾਨ ਸਭਾ ਹਲਕਿਆਂ ਦੇ 2,927 ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਕੈਂਪ ਲਗਾਏ ਗਏ ਤਾਂ ਜੋ ਪ੍ਰੀ-ਐਸ.ਆਈ.ਆਰ ਵੋਟਰ ਮੈਪਿੰਗ ਅਧੀਨ ਬਾਕੀ ਵੋਟਰਾਂ ਦੀ ਮੈਪਿੰਗ ਦੀ ਪ੍ਰਗਤੀ ਨੂੰ ਤੇਜ਼ ਕੀਤਾ ਜਾ ਸਕੇ।ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਪੂਨਮ ਸਿੰਘ ਨੇ ਬੀ.ਐਲ.ਓਜ਼ ਦੀ ਮੌਜੂਦਗੀ ਦੀ ਜਾਂਚ ਕਰਨ ਲਈ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਬੂਥਾਂ 'ਤੇ ਨਿਰੀਖਣ ਕੀਤਾ ਅਤੇ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਵੋਟਰ ਮੈਪਿੰਗ ਦੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਬਾਜਵਾ ਨਗਰ ਨੇੜੇ ਕਮਲਾ ਲੋਹਟੀਆ ਸਨਾਤਨ ਧਰਮ ਕਾਲਜ ਵਿਖੇ ਲੁਧਿਆਣਾ ਸੈਂਟਰਲ ਅਧੀਨ ਬੂਥ ਨੰਬਰ 2, 3 ਅਤੇ 4 ਦਾ ਦੌਰਾ ਕੀਤਾ। ਲੁਧਿਆਣਾ ਪੱਛਮੀ ਅਧੀਨ ਬੂਥ ਨੰਬਰ 52, 53, 54, 55 ਅਤੇ 56 ਸਰਕਾਰੀ ਐਲੀਮੈਂਟਰੀ ਸਕੂਲ ਨੰਬਰ 5, ਕਾਲਜ ਰੋਡ, ਸਿਵਲ ਲਾਈਨਜ਼ ਵਿਧਾਨ ਸਭਾ ਚੋਣ ਹਲਕਾ 65-ਲੁਧਿਆਣਾ ਉੱਤਰੀ ਦੇ ਬੂਥ ਨੰਬਰ 132,133,134,135 ਅਤੇ 136 ਸਰਕਾਰੀ ਹਾਈ ਸਕੂਲ ਕੁੰਦਨਪੁਰੀ ਵਿਖੇ ਦੌਰਾ ਕੀਤਾ ਗਿਆ। ਇਨ੍ਹਾਂ ਬੂਥਾਂ 'ਤੇ ਸਾਰੇ ਬੀ.ਐਲ.ਓ ਮੌਜੂਦ ਪਾਏ ਗਏ। ਪੂਨਮ ਸਿੰਘ ਨੇ ਬੀ.ਐਲ.ਓਜ਼ ਨੂੰ ਵੋਟਰ ਮੈਪਿੰਗ ਦੇ ਯਤਨਾਂ ਨੂੰ ਵਧਾਉਣ ਅਤੇ ਵੋਟਰਾਂ ਤੱਕ ਪਹੁੰਚ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ, ਮੈਪਿੰਗ ਨਾ ਕੀਤੇ ਗਏ ਵੋਟਰਾਂ ਦੀ ਸੂਚੀ ਬੂਥ ਲੈਵਲ ਏਜੰਟਾਂ (ਬੀ.ਐਲ.ਏ) ਅਤੇ ਸਥਾਨਕ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਾਂਝੀ ਕਰਨ ਦੇ ਵੀ ਨਿਰਦੇਸ਼ ਜਾਰੀ ਕੀਤੇ ਗਏ।ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੁਆਰਾ ਨਿਯੁਕਤ ਬੀ.ਐਲ.ਏ ਅਤੇ ਸਥਾਨਕ ਕੌਂਸਲਰ ਵੀ ਮੌਜੂਦ ਸਨ।ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਬੀ.ਐਲ.ਏਜ਼ ਅਤੇ ਕੌਂਸਲਰਾਂ ਨੂੰ ਬੀ.ਐਲ.ਓਜ਼ ਦੀ ਸਹਾਇਤਾ ਕਰਨ ਅਤੇ ਗੈਰ-ਮੈਪ ਕੀਤੇ ਵੋਟਰਾਂ ਦੀ ਮੈਪਿੰਗ ਵਿੱਚ ਮਦਦ ਕਰਨ ਲਈ ਵੀ ਕਿਹਾ ਗਿਆ।
