753 ਪੋਲਿੰਗ ਬੂਥਾਂ ਤੇ ਲਗਾਏ ਗਏ ਕੈਂਪ .

ਜ਼ਿਲ੍ਹੇ ਦੇ 753 ਪੋਲਿੰਗ ਬੂਥਾਂ ’ਤੇ ਲਗਾਏ ਗਏ ਵਿਸ਼ੇਸ਼ ਕੈਂਪ: ਡਿਪਟੀ ਕਮਿਸ਼ਨਰ ਐਸ.ਆਈ.ਆਰ. ਤਹਿਤ ਵੋਟਰਾਂ ਦੀ ਮੈਪਿੰਗ 100 ਫੀਸਦੀ ਮੁਕੰਮਲ ਕਰਨਾ ਹੈ ਕੈਂਪਾਂ ਦਾ ਮੁੱਖ ਉਦੇਸ਼



ਸ੍ਰੀ ਮੁਕਤਸਰ ਸਾਹਿਬ,(ਨਰਿੰਦਰ ਵਧਵਾ)ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆ ਦੀ ਸਪੈਸ਼ਲ ਇੰਨਟੈਸਿਵ ਰਵੀਜ਼ਨ-2026 (ਐਸ.ਆਈ.ਆਰ) ਸਬੰਧੀ ਮੈਪਿੰਗ ਦਾ ਕੰਮ ਮੁਕੰਮਲ ਕਰਨ ਲਈ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ-083 ਲੰਬੀ ਵਿਖੇ 177 ਪੋਲਿੰਗ ਬੂਥ, ਵਿਧਾਨ ਸਭਾ ਹਲਕਾ-084 ਗਿੱਦੜਬਾਹਾ ਵਿਖੇ 173 ਪੋਲਿੰਗ ਬੂਥ, ਵਿਧਾਨ ਸਭਾ ਹਲਕਾ-085 ਮਲੋਟ ਵਿਖੇ 190 ਪੋਲਿੰਗ ਬੂਥ ਅਤੇ ਵਿਧਾਨ ਸਭਾ ਹਲਕਾ-086 ਸ੍ਰੀ ਮੁਕਤਸਰ ਸਾਹਿਬ ਵਿਖੇ 213 ਪੋਲਿੰਗ ਬੂਥਾਂ ’ਤੇ ਅੱਜ ਸਪੈਸ਼ਲ ਕੈਂਪ ਲਗਾਏ ਗਏ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਅਮਿਤ ਪੰਚਾਲ ਨੇ ਦੱਸਿਆ ਕਿ ਇਸ ਵਿਸ਼ੇਸ਼ ਕੈਂਪ ਦੌਰਾਨ ਬੀ.ਐਲ.ਓਜ਼ ਵੱਲੋਂ ਆਪਣੇ-ਆਪਣੇ ਸਬੰਧਤ ਪੋਲਿੰਗ ਬੂਥਾਂ ’ਤੇ ਸਵੇਰੇ 10.00 ਵਜੇ ਤੋਂ ਸ਼ਾਮ 4.00 ਵਜੇ ਬੈਠ ਕੇ ਅਨ-ਮੈਪਡ ਵੋਟਰਾਂ ਦੀ ਮੈਪਿੰਗ ਦੇ ਕੰਮ ਨੂੰ ਯਕੀਨੀ ਬਣਾਇਆ ਗਿਆ। ਉਨਾਂ ਕਿਹਾ ਕਿ ਐਸ.ਆਈ.ਆਰ. ਤਹਿਤ ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਵੋਟਰਾਂ ਦੀ 100 ਫੀਸਦੀ ਮੈਂਪਿੰਗ ਮੁਕੰਮਲ ਕਰਨਾ ਸੀ।