ਇੱਕ ਪਰਿੰਦਾ ਪਰਾਂ ਬਿਨਾ.
ਇੱਕ ਪਰਿੰਦਾ ਪਰਾਂ ਦੇ ਬਿਨਾ,
ਸੱਤਾਂ ਅਸਮਾਨ ਚ ਉੱਡਣਾ ਚਾਹਵੇ।
ਦੁਖਾਂ ਦੇ ਬੱਦਲ ਉੱਤੇ,
ਉਹ ਖੁਸ਼ੀ ਦੀ ਸਤਰੰਗੀ ਪੀਂਘ ਪਾਵੇ ।
ਪਿੰਜਰੇ ਦੀ ਗੁਲਾਮੀ ਨਹੀਂ,
ਅੰਬਰ ਦਾ ਰਾਜ ਲੋਚਦਾ।
ਨਿੱਘ ਮਾਂ ਦੇ ਆਲ੍ਹਣੇ ਦਾ,
ਕਿਆ ਕਿਆ ਕਰਾਮਤ ਸੋਚਦਾ।
ਝੁੰਡ ਤੋਂ ਵੱਖਰਾ ਹੋ,
ਉਸ ਕਾਇਦੇ ਖੁਦ ਦੇ ਬਣਾਉਣੇ ।
ਲੱਖਾਂ ਪੰਛੀਆ ਦੇ ਵਿਚ,
ਉਹ ਕੱਲਾ ਬਾਜ ਪਛਾਣੇ।
ਰੁੱਖ ਹਵਾ ਦੇ ਉਲਟ,
ਉਹ ਉੱਡਣਾ ਸਿੱਖ ਰਿਹਾ ਹੈ।
ਕੱਲਾ ਕੱਲਾ ਮੈਦਾਨ ਉਹ,
ਫ਼ਤਹਿ ਕਰਨਾ ਸਿੱਖ ਰਿਹਾ ਹੈ।
ਇੱਕ ਰੋਜ਼ ਖੰਭ ਸੁਫ਼ਨਿਆਂ ਦਾ,
ਹਕੀਕਤ ਬਣ ਫੜਕੂ ਗਾ।
ਮਿਸਾਲ ਬਣ ਚੜ੍ਹਦੇ ਸੂਰਜ ਦਾ,
ਉਹ ਅਸਮਾਨ ਵਿੱਚ ਚਮਕੂ ਗਾ।
- ਉਂਕਾਰ ਨਾਗਪਾਲ