ਐਪ੍ਰੈਂਟਿਸ ਕਾਮਿਆਂ ਤੇ ਲਾਠੀਚਾਰਜ ਵਿਰੁੱਧ ਅਰਥੀ ਫੂਕ ਰੈਲੀ.
*ਪਾਵਰਕਾਮ ਅਤੇ ਟਰਾਂਸਕੋ ਦੇ ਹੈਡ ਆਫਿਸ ਪਟਿਆਲਾ ਵਿਖੇ ਸ਼ਾਂਤੀਪੂਰਨ ਢੰਗ ਨਾਲ ਸੰਘਰਸ਼ ਕਰਦੇ ਬੇਰੁਜ਼ਗਾਰ ਅਪ੍ਰੇੈਟਸਸ਼ਿਪ ਕਾਮਿਆਂ ਤੇ ਪਟਿਆਲਾ ਦੀ ਪੁਲੀਸ ਵੱਲੋਂ ਕੀਤੇ ਵਹਿ*ਸ਼ੀਆ*ਨਾ ਤਰੀਕੇ ਨਾਲ* *ਲਾ*ਠੀਚਾਰਜ ਦੀ ਕੀਤੀ ਨਿਖੇਧੀ*
ਮੰਡਲ ਖੰਨਾ ਅੱਗੇ ਮੁਲਾਜ਼ਮਾ ਕੀਤੀ ਅਰ*ਥੀ ਫੂ*ਕ ਰੈਲੀ .
ਖੰਨਾ 8 ਜੂਨ (ਮਨਜੀਤ ਸਿੰਘ ਧੀਮਾਨ )---ਟੈਕਨੀਕਲ ਸਰਵਿਸਜ਼ ਯੂਨੀਅਨ ਮੰਡਲ ਕਮੇਟੀ ਖੰਨਾ ਦੇ ਸੱਕਤਰ ਕੁਲਵਿੰਦਰ ਸਿੰਘ ਅਤੇ ਮੀਤ ਪ੍ਰਧਾਨ ਗੁਰਪਿੰਦਰ ਸਿੰਘ ਨੇ ਪ੍ਰੈੱਸ ਨੂੰ ਸਾਂਝੇ ਰੂਪ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 5.6.26. ਨੂੰ ਪਾਵਰਕਾਮ ਅਤੇ ਟਰਾਂਸਕੋ ਦੇ ਮੁੱਖ ਦਫ਼ਤਰ ਪਟਿਆਲਾ ਅੱਗੇ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਲਾਗੂ ਕਰਾਉਣ ਲਈ ਜੋ ਕਿ ਪਿਛਲੇ ਸਮੇਂ ਦੌਰਾਨ ਪਾਵਰਕਾਮ ਅਤੇ ਟਰਾਂਸਕੋ ਦੀ ਮਨੈਜਮੈਂਟ ਨੇ ਲਿਖਤੀ ਰੂਪ ਵਿੱਚ ਮੰਨੀਆਂ ਹੋਈਆਂ ਸਨ ਸਾਤੀ ਪੂਰਬਿਕ ਤਰੀਕੇ ਨਾਲ ਧਰਨਾ ਦੇ ਰਹੇ ਬੇਰੁਜ਼ਗਾਰ ਅਪ੍ਰੈਟਸਸ਼ਿਪ ਕਾਮਿਆਂ ਤੇ ਪਟਿਆਲਾ ਪੁਲੀਸ ਦੇ ਡੀ.ਅੇੈਸ.ਪੀ. ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲੀਸ ਲੈ ਕੇ ਪੰਜਾਬ ਸਰਕਾਰ ਦੀ ਸਹਿ ਤੇ ਕੇਂਦਰ ਸਰਕਾਰ ਦੀ ਨਿੱਜੀ ਕਰਨ ਦੀ ਨੀਤੀ ਲਾਗੂ ਕਰਦੇ ਹੋਏ ਪੱਕੀ ਭਰਤੀ ਦੀ ਮੰਗ ਕਰਦੇ ਬੇਰੁਜ਼ਗਾਰ ਅਪ੍ਰੈਟਸਸ਼ਿਪ ਕਾਮਿਆਂ ਤੇ ਕੀਤੇ ਅੰਨ੍ਹੇ ਲਾਠੀਚਾਰਜ ਦੀ ਸਖ਼ਤ ਸਬਦਾ ਵਿੱਚ ਨਿੰਦਾ ਕੀਤੀ ਅਤੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅਰਥੀ ਫੂਕ ਰੈਲੀ ਅਕਾਸ਼ ਗੂੰਜਾ�"ੁ ਨਾਹਰੇ ਲਗਾਉਂਦੇ ਹੋਏ ਖੰਨਾ ਮੰਡਲ ਦਫ਼ਤਰ ਦੇ ਗੇਟ ਅੱਗੇ ਕੀਤੀ. ਅਰਥੀ ਫੂਕ ਰੈਲੀ ਵਿੱਚ ਬਿਜਲੀ ਕਾਮਿਆਂ ਪੈਨਸ਼ਨਰਾ ਅਤੇ ਠੇਕਾ ਕਾਮਿਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ .ਅਰਥੀ ਫੂਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਆਗੂਆਂ ਸਰਵ ਸ਼੍ਰੀ ਮੋਹਨ ਸਿੰਘ ਸ਼ੰਭੂ ਗੁਰਸੇਵਕ ਸਿੰਘ ਮੋਹੀ ਕੁਲਵਿੰਦਰ ਸਿੰਘ ਕ੍ਰਿਸ਼ਨ ਕੁਮਾਰ ਨਵਜੋਤ ਕੁਮਾਰ ਵਿਪਨ ਕੁਮਾਰ ਸੁਖਵੀਰ ਸਿੰਘ ਜਸਵਿੰਦਰ ਸਿੰਘ ਜਗਦੇਵ ਸਿੰਘ ਹਰਜਿੰਦਰ ਸਿੰਘ ਦਲਵਾਰ ਸਿੰਘ ਬਲਜੀਤ ਸਿੰਘ ਜਰਗ ਵਿਧੀ ਚੰਦ ਸ਼ੇਰ ਸਿੰਘ ਮਨੀਰਾਮ ਸੁਰਜੀਤ ਸਿੰਘ ਬਲਜੀਤ ਸਿੰਘ sso ਇੰਦਰਜੀਤ ਸਿੰਘ ਅਕਾਲ ਹਰਬੰਸ ਸਿੰਘ ਦਬੁਰਜੀ ਮਜ਼ਦੂਰ ਯੂਨੀਅਨ ਖੰਨਾ ਦੇ ਆਗੂ ਮਲਕੀਤ ਸਿੰਘ ਆਦਿ ਨੇ ਮੰਗ ਕਿ ਅਪ੍ਰੈਟਸ਼ਿਪ ਕਾਮਿਆਂ ਦੀਆਂ ਮੰਗਾਂ ਜੋ ਪਹਿਲਾਂ ਲਿਖਤੀ ਰੂਪ ਵਿੱਚ ਮਨੈਜਮੈਟ ਨੇ ਮੰਨੀਆਂ ਹੋਈਆ ਹਨ ਨੂੰ ਛੇਤੀ ਤੋਂ ਛੇਤੀ ਕੀਤੇ ਫੈਸਲੇ ਅਨੁਸਾਰ ਲਾਗੂ ਕੀਤਾ ਜਾਵੇ .ਲਾਠੀਚਾਰਜ ਕਰਨ ਵਾਲੇ ਡਿਪਟੀ ਸੁਪਰਡੈਟ ਪੁਲੀਸ ਸਮੇਤ ਜਿੰਮੇਵਾਰ ਪੁਲੀਸ ਅਧਿਕਾਰੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ.ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ .ਪੱਕੀ ਰੈਗੂਲਰ ਭਰਤੀ ਕੀਤੀ ਜਾਵੇ . ਠੇਕੇ ਤੇ ਕੰਮ ਕਰਦੇ ਕਾਮਿਆਂ ਨੂੰ ਪੱਕੇ ਕੀਤਾ ਜਾਵੇ. ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ .ਨਿੱਜੀਕਰਨ ਦੀ ਨੀਤੀ ਬੰਦ ਕੀਤੀ ਜਾਵੇ . ਸਰਕਾਰੀ ਜਾਇਦਾਦਾ ਨੂੰ ਵੇਚਣਾ ਬੰਦ ਕੀਤਾ ਜਾਵੇ. ਮੁਲਾਜ਼ਮ ਨੂੰ ਛੇਵੇਂ ਤਨਖਾਹ ਕਮਿਸ਼ਨ ਅਤੇ 18%ਮਹਿੰਗਾਈ ਭੱਤੇ ਦੀਆਂ ਕਿਸਤਾ ਦਾ ਬਕਾਇਆ ਛੇਤੀ ਤੇ ਛੇਤੀ ਦਿੱਤਾ ਜਾਵੇ . ਅੰਤ ਵਿੱਚ ਖੰਨਾ ਬਿਜਲੀ ਕਾਮਿਆਂ ਨੇ ਕੇਂਦਰ ,ਪੰਜਾਬ ਸਰਕਾਰ ,ਮਨੈਜਮੈਟ, ਪਟਿਆਲਾ ਪੁਲੀਸ ਪ੍ਰਸਾਸ਼ਨ ਦੀ ਅਰਥੀ ਨੂੰ ਲਾਭੂ ਲਗਾਉਂਦੇ ਹੋਏ ਸੁਨਾਮ ਵਿਖੇ ਸੇਵਾ ਕੇਂਦਰਾ ਦੇ ਮੁਲਾਜ਼ਮ ਨਾਲ ਵੀ ਪੰਜਾਬ ਸਰਕਾਰ ਦੀ ਸਹਿ ਤੇ ਸੁਨਾਮ ਪੁਲੀਸ ਵੱਲੋਂ ਕੀਤੀ ਧੱਕੇ ਸਾਹੀ ਦੀ ਵੀ ਸਖ਼ਤ ਸਬਦਾ ਨਿੰਦਾ ਕੀਤੀ ਅਤੇ ਸਮੂਹ ਮੁਲਾਜ਼ਮਾ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਇਹਨਾਂ ਨੀਤੀਆਂ ਦੀ ਵਿਰੋਧੀ ਇਕੱਠੇ ਹੋਕੇ ਸਾਝੇ ਸੰਘਰਸ਼ ਕਰਕੇ ਕੀਤਾ ਜਾਵੇ ਅਤੇ ਸਾਝੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇ .
