ਖੰਨਾ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ .
ਖੰਨਾ (ਮਨਜੀਤ ਸਿੰਘ ਧੀਮਾਨ) : ਖੰਨਾ ਪੁਲਿਸ ਨੇ ਇੱਕ ਮਹੀਨੇ ਦੀ ਅਣਥੱਕ ਮਿਹਨਤ ਸਦਕਾ 14 ਸਾਲਾ ਦਿਵਿਆਂਗ ਬੱਚੇ ਨਾਲ ਕੁਕਰਮ ਉਪਰੰਤ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਉਂਦਿਆਂ ਦੋਸ਼ੀ ਨੂੰ ਕਾਬੂ ਕਰ ਲਿਆ ਹੈ। . ਡਾਇਰੈਕਟਰ ਜਨਰਲ ਪੁਲਿਸ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਅਤੇ ਆਈ.ਪੀ.ਐਸ. ਡੀ.ਆਈ.ਜੀ. ਲੁਧਿਆਣਾ, ਰੇਂਜ ਮਾਨਯੋਗ ਸ੍ਰੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਖੰਨਾ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਇਸ ਮੁਹਿੰਮ ਦੌਰਾਨ ਪੁਲਿਸ ਕਪਤਾਨ ਸ੍ਰੀ ਪਵਨਜੀਤ, ਪੀ.ਪੀ.ਐਸ ਦੀ ਅਗਵਾਈ ਹੇਠ ਸ੍ਰੀ ਮੋਹਿਤ ਕੁਮਾਰ ਸਿੰਗਲਾ, ਪੀ.ਪੀ.ਐੱਸ. ਉਪ ਕਪਤਾਨ ਪੁਲਿਸ, ਸ੍ਰੀ ਹਰਮਨਪ੍ਰੀਤ ਸਿੰਘ, ਪੀ.ਪੀ.ਐੱਸ. ਉਪ ਕਪਤਾਨ ਪੁਲਿਸ (ਪਾਇਲ), ਇੰਸਪੈਕਟਰ ਅਕਾਸ਼ ਦੱਤ, ਮੁੱਖ ਅਫਸਰ ਦੋਰਾਹਾ ਸਮੇਤ ਪੁਲਿਸ ਪਾਰਟੀ ਨੇ ਉਕੱਤ ਮੁੱਕਦਮਾ ਦੇ ਘਿਨਾਉਣੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਟਰੇਸ ਕਰਕੇ ਕਾਬੂ ਕੀਤਾ ਹੈ।
ਇੱਕ ਮਹੀਨੇ ਦੀ ਅਣਥੱਕ ਮਿਹਨਤ ਸਦਕਾ ਖੰਨਾ ਪੁਲਿਸ ਨੇ 14 ਸਾਲਾ ਦਿਵਿਆਂਗ ਬੱਚੇ ਨਾਲ ਕੁਕਰਮ ਉਪਰੰਤ ਕਤਲ ਦੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ ਹੈ। ਖੰਨਾ ਪੁਲਿਸ ਨੇ ਇੱਕ ਬਹੁਤ ਹੀ ਸੰਵੇਦਨਸ਼ੀਲ ਅਤੇ ਚੁਣੌਤੀਪੂਰਨ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ 14 ਸਾਲਾ ਦਿਵਿਆਂਗ ਬੱਚੇ ਨਾਲ ਕੁਕਰਮ ਕਰਨ ਉਪਰੰਤ ਉਸ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕੇਸ ਪੂਰੀ ਤਰ੍ਹਾਂ ਅੰਨ੍ਹਾ ਸੀ, ਜਿਸ ਵਿੱਚ ਨਾ ਕੋਈ ਪ੍ਰਤੱਖ ਗਵਾਹ ਸੀ ਅਤੇ ਨਾ ਹੀ ਕੋਈ ਤਕਨੀਕੀ ਸੁਰਾਗ ਮੌਜੂਦ ਸੀ। ਫਿਰ ਵੀ ਖੰਨਾ ਪੁਲਿਸ ਨੇ ਲਗਭਗ ਇੱਕ ਮਹੀਨੇ ਤੱਕ ਦਿਨ ਰਾਤ ਕੀਤੀ ਗਈ ਮਿਹਨਤ, ਬਾਰੀਕੀ ਨਾਲ ਕੀਤੀ ਜਾਂਚ ਅਤੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਇਸ ਮਾਮਲੇ ਦੀ ਗੁੱਥੀ ਸੁਲਝਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ।
ਮਿਤੀ 06.05.2026 ਨੂੰ ਗੁਰਦੁਆਰਾ ਕਟਾਣਾ ਸਾਹਿਬ, ਦੋਰਾਹਾ ਨੇੜਲੇ ਜੰਗਲਾਤੀ ਖੇਤਰ ਵਿੱਚ ਰਹਿੰਦੇ 14 ਸਾਲਾ ਦਿਵਿਆਂਗ ਬੱਚੇ ਦੇ ਲਾਪਤਾ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ। ਸੂਚਨਾ ਮਿਲਦਿਆਂ ਹੀ ਦੋਰਾਹਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਵੱਡੇ ਪੱਧਰ ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਪੁਲਿਸ ਟੀਮਾਂ ਨੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਜੰਗਲਤੀ ਇਲਾਕੇ ਵਿੱਚ ਗਹਿਨ ਖੋਜ ਕੀਤੀ ਅਤੇ ਬੱਚੇ ਦੇ ਸਮਾਨ ਨਾਲ ਜੁੜੇ ਸੁਰਾਗਾਂ ਦਾ ਪਿੱਛਾ ਕਰਦਿਆਂ ਇੱਕ ਛੱਪੜ ਤੱਕ ਪਹੁੰਚ ਕੀਤੀ। ਬਾਅਦ ਵਿੱਚ ਗੋਤਾਖੋਰਾਂ ਦੀ ਮਦਦ ਨਾਲ ਉਥੋਂ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ, ਜਿਸਤੇ ਮੁਕਦਮਾ ਨੰਬਰ 109, ਮਿਤੀ 07.05.2026 ਅ/ਧ 103. 238 BNS. ਥਾਣਾ ਦੋਰਾਹਾ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ, ਦੌਰਾਨੇ ਤਫਤੀਸ਼ ਮੁਕਦਮਾ ਹਜਾ ਵਿਚ ਜੁਰਮ 6 ਪੋਕਸੋ ਐਕਟ ਦਾ ਵਾਧਾ ਕੀਤਾ ਗਿਆ। ਘਟਨਾ ਸਥਾਨ ਦੀ ਭੂਗੋਲਿਕ ਸਥਿਤੀ ਅਤੇ ਇਕਾਂਤਤਾ ਕਾਰਨ ਪੁਲਿਸ ਨੂੰ ਨਾ ਤਾਂ ਕੋਈ ਸੀਸੀਟੀਵੀ ਫੁਟੇਜ ਮਿਲੀ ਅਤੇ ਨਾ ਹੀ ਕੋਈ ਹੋਰ ਤਕਨੀਕੀ ਸਬੂਤ ਜਾਂ ਡਿਜ਼ੀਟਲ ਲੀਡ ਹਾਸਲ ਹੋਈ। ਇਸ ਦੇ ਬਾਵਜੂਦ ਖੰਨਾ ਪੁਲਿਸ ਨੇ ਇਸ ਕੇਸ ਨੂੰ ਇੱਕ ਵੱਡੀ ਚੁਣੋਤੀ ਵਜੋਂ ਸਵੀਕਾਰ ਕਰਦਿਆਂ ਹਜ਼ਾਰਾਂ ਲੋਕਾਂ ਨਾਲ ਪੁੱਛਗਿੱਛ, ਸੈਂਕੜੇ ਸ਼ੱਕੀਆਂ ਦੀ ਤਸਦੀਕ, ਲਗਾਤਾਰ ਮੈਦਾਨੀ ਜਾਂਚ ਅਤੇ ਖੁਫੀਆ ਜਾਣਕਾਰੀ ਇਕੱਠੀ ਕਰਨ ਦਾ ਕੰਮ ਜਾਰੀ ਰੱਖਿਆ। ਜਾਂਚ ਦੌਰਾਨ ਪੁਲਿਸ ਨੇ ਵਿਗਿਆਨਕ ਤਰੀਕਿਆਂ, ਮਨੁੱਖੀ ਖੁਫੀਆ ਜਾਣਕਾਰੀ (Human Inteligence) ਅਤੇ ਲਗਾਤਾਰ ਫੀਲਡ ਵਰਕ ਦੇ ਆਧਾਰ 'ਤੇ ਮੁਲਜ਼ਮ ਦੀ ਪਛਾਣ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਇੱਕ ਆਦਤਨ ਜਿਨਸੀ ਅਪਰਾਧੀ ਹੈ, ਜਿਸ ਖ਼ਿਲਾਫ਼ ਪਹਿਲਾਂ ਵੀ ਬਲਾਤਕਾਰ ਦਾ ਮਾਮਲਾ ਦਰਜ ਹੈ। ਪੁਲਿਸ ਟੀਮ ਨੇ ਤਕਨੀਕੀ ਅਤੇ ਮਨੁੱਖੀ ਸੂਚਨਾਵਾਂ ਨੂੰ ਜੋੜਦਿਆਂ ਮੁਲਜ਼ਮ ਨੂੰ ਭਵਾਨੀਗੜ੍ਹ (ਸੰਗਰੂਰ) ਇਲਾਕੇ ਤੋਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਦੋਸ਼ੀ ਦੀ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਮੰਨੀ ਕੁਮਾਰ ਜੋ ਛੋਟੀ ਉਮਰ ਅਤੇ ਵੱਧ ਉਮਰ ਦੇ ਵਿਅਕਤੀਆਂ ਨੂੰ ਆਪਣੀ ਵਾਰਦਾਤ ਦਾ ਨਿਸ਼ਾਨਾ ਬਣਾਉਂਦਾ ਹੈ। ਜਿਸਨੇ ਪਹਿਲਾ ਵੀ ਇੱਕ 69 ਸਾਲ ਦੀ ਬਜੁਰਗ ਔਰਤ ਨੂੰ ਆਪਣੀ ਵਾਰਦਾਤ ਦਾ ਨਿਸ਼ਾਨਾ ਬਣਾਕੇ ਉਸ ਨਾਲ ਸੋਸ਼ਣ ਕੀਤਾ, ਜਿਸ ਖਿਲਾਫ ਉਸ ਮਾਮਲੇ ਸਬੰਧੀ ਮੁਕਦਮਾ ਦਰਜ ਹੈ।
ਇਹ ਸਫਲਤਾ ਖੰਨਾ ਪੁਲਿਸ ਦੀ ਪੇਸ਼ੇਵਰ ਯੋਗਤਾ, ਦ੍ਰਿੜ ਇਰਾਦੇ ਅਤੇ ਗੰਭੀਰ ਅਪਰਾਧਾਂ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਤੱਕ ਲਿਆਉਣ ਪ੍ਰਤੀ ਉਸਦੀ ਵਚਨਬੱਧਤਾ ਦਾ ਪ੍ਰਤੀਕ ਹੈ। ਖੰਨਾ ਪੁਲਿਸ ਲੋਕਾਂ ਦੀ ਸੁਰੱਖਿਆ ਅਤੇ ਨਿਆਂ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨ ਲਈ ਵਚਨਬੱਧ ਹੈ।
