3 ਘੰਟੇ ਲਈ ਲਾਡੋਵਾਲ ਟੋਲ ਪਲਾਜ਼ਾ ਕੀਤਾ ਫ੍ਰੀ .
ਲੁਧਿਆਣਾ, 9 ਜੂਨ : ਅੱਜ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਉਤੇ ਲਾਡੋਵਾਲ ਟੋਲ ਪਲਾਜ਼ਾ 3 ਘੰਟੇ ਲਈ ਫ੍ਰੀ ਕੀਤਾ ਗਿਆ ਸਟੇਜ ਦੀ ਜਿੰਮੇਵਾਰੀ ਕੌਮੀ ਇਨਸਾਫ ਮੋਰਚੇ ਦੇ ਕੋ ਕਨਵੀਨਰ ਗੁਰਿੰਦਰ ਸਿੰਘ ਭੰਗੂ ਨੇ ਨਿਭਾਈ ਨੌਜਵਾਨਾਂ ਦੇ ਹੱਥਾਂ ਵਿੱਚ ਬੰਦੀ ਸਿੰਘਾਂ ਦੀਆਂ ਤਸਵੀਰਾਂ ਕੌਮੀ ਇਨਸਾਫ਼ ਮੋਰਚੇ ਦੇ ਝੰਡੇ ਅਤੇ ਨਾਲ ਨਾਲ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਝੰਡੇ ਲੈ ਕੇ ਪ੍ਰਦਰਸ਼ਨ- ਕਾਰੀਆਂ ਵੱਲੋਂ 12 ਤੋਂ 3 ਵੱਜੇ ਤਕ ਹਜ਼ਾਰਾਂ ਗੱਡੀਆਂ ਦਾ ਟੋਲ ਫਰੀ ਕੀਤਾ ਗਿਆ। ਮੋਰਚੇ ਵੱਲੋਂ ਅੱਗਲਾ ਪ੍ਰੋਗਰਾਮ 4 ਜੁਲਾਈ ਨੂੰ ਰਾਜਪੁਰਾ ਰੇਲਵੇ ਟਰੈਕ ਉਤੇ 2 ਘੰਟੇ ਲਈ ਗੱਡੀਆਂ ਰੋਕਣ ਦਾ ਹੈ। ਮੋਰਚੇ ਦੇ ਆਗੂਆਂ ਵੱਲੋਂ 15 ਅਗਸਤ ਨੂੰ ਰਾਜਪਾਲ ਭਵਨ ਤਕ ਮਾਰਚ ਦਾ ਐਲਾਨ ਬਾਰ ਬਾਰ ਕੀਤਾ ਗਿਆ। ਅੱਜ ਅੱਤ ਦੀ ਗ਼ਰਮੀ ਹੁੰਦਿਆਂ ਕੌਮੀ ਇਨਸਾਫ਼ ਮੋਰਚੇ ਦੇ ਪੱਕੇ ਅੰਦੋਲਨਕਾਰੀ ਅਤੇ ਕਿਸਾਨ ਜਥੇਬੰਦੀਆਂ ਦੇ ਮੈਂਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਦਰਸ਼ਨ ਵਿੱਚ ਵੱਡਾ ਯੋਗਦਾਨ ਪਾਇਆ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਖੋਸਾ ਮੋਗਾ , ਸੂਬਾ ਆਗੂ ਪ੍ਰੋਫੈਸਰ ਬਲਿੰਦਰ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਹਾਜਰੀ ਲਗਵਾਈ,ਇਸ ਤਰ੍ਹਾਂ ਕਿਰਤੀ ਕਿਸਾਨ ਯੂਨੀਅਨ ਆਗੂ ਨਿਰਭੈ ਸਿੰਘ ,ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਗੂ ਡਾ ਦਰਸ਼ਨ ਪਾਲ, ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਸੁਖਜੀਤ ਸਿੰਘ ਹਰਦੋਚੰਡੇ, ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਬਚਿੱਤਰ ਸਿੰਘ ਕੋਟਲਾ, ਗੁਰਸੇਵਕ ਸਿੰਘ ਧਾਲੀਵਾਲ ਬੀਕੇਯੂ ਮਝੈਲ ਇੰਦਰਜੀਤ ਸਿੰਘ ਕੋਟ ਬੁੱਢਾ ਕਿਸਾਨ ਸੰਘਰਸ਼ ਕਮੇਟੀ, ਬੀਕੇਯੂ ਲੱਖੋਵਾਲ, ਕਿਸਾਨ ਆਗੂ ਸੁਖ ਗਿੱਲ ਮੋਗਾ, ਸਤਨਾਮ ਸਿੰਘ ਹਰੀਕੇ, ਬੀਕੇਯੂ ਚੜੂਨੀ, ਬੀਕੇਯੂ ਡਕੌਂਦਾ, ਮਨਰੇਗਾ ਮਜ਼ਦੂਰ ਆਗੂ ਰੇਸ਼ਮ ਸਿੰਘ ਅਤੇ ਬੱਗਾ ਸਿੰਘ ਫਿਰੋਜ਼ਪੁਰ ਹਾਜ਼ਰ ਵੱਲੋਂ ਸਾਥੀਆਂ ਸਮੇਤ ਹਾਜ਼ਰੀ ਭਰੀ ਗਈ। ਇਸ ਮੌਕੇ ਕੌਮੀ ਇਨਸਾਫ਼ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ, ਕਾਨਵੀਨਰ ਪਾਲ ਸਿੰਘ ਫਰਾਂਸ, ਗੁਰਦੀਪ ਸਿੰਘ ਬਠਿੰਡਾ, ਕਰਨੈਲ ਸਿੰਘ ਪੰਜੋਲੀ, ਵਾਰਸ ਏ ਪੰਜਾਬ ਤੋਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬਲਵਿੰਦਰ ਸਿੰਘ ਫਿਰੋਜ਼ਪੁਰ, ਤਰੁਣ ਜੈਨ ਬਾਵਾ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ ਕੋ ਕਨਵੀਨਰ ,ਪਾਲ ਸਿੰਘ ਘੜੂੰਆਂ ਕੋ ਸਰਪਰਸਤ, ਜਗਵੀਰ ਸਿੰਘ ਘੜੂੰਆਂ, ਬਲਜੀਤ ਸਿੰਘ ਭਾਊ, ਮੱਖਣ ਸਿੰਘ ਮਾਨਸਾ, ਜਤਿੰਦਰ ਸਿੰਘ ਈਸੜੂ, ਬਲਦੇਵ ਸਿੰਘ ਦਮਹੇੜੀ, ਜਸਵੰਤ ਸਿੰਘ ਚੀਮਾ, ਹਨੀ ਸਿੰਗਲਾ ਲੁਧਿਆਣਾ, ਇੰਦਰਵੀਰ ਸਿੰਘ ਪਟਿਆਲਾ, ਜਸਬੀਰ ਸਿੰਘ ਆਲੋਵਾਲੀਆ, ਡਾਕਟਰ ਨਵਜੋਤ ਕੌਰ ਸਿੱਧੂ, ਜੀਤ ਸਿੰਘ ਔਲਖ, ਦਿਲਸ਼ਾਨ ਸਿੰਘ ਢਿੱਲੋ, ਆਤਮਾ ਸਿੰਘ ਧੂੜਕੋਟ ਰਣਸੀਂਹ ,ਮਨਜੀਤ ਸਿੰਘ ਲੁਧਿਆਣਾ, ਸੰਤੋਖ ਸਿੰਘ ਸੰਧੂ, ਜਸਬੀਰ ਕੌਰ, ਗੋਲੂ ਝਾੜ ਸਾਹਿਬ, ਰੋਸ਼ਨ ਸਿੰਘ ਸਾਗਰ, ਗਿਆਨ ਸਿੰਘ ਮੰਡ, ਨਰਿੰਦਰ ਸਿੰਘ ਭੰਗੂ, ਸਰਪੰਚ ਮੰਗੀ ਨਵਾਂ ਸ਼ਹਿਰ, ਰਜਿੰਦਰ ਕੌਰ , ਰਿੰਕੂ ਸਾਰੰਗਪੁਰ, ਬਾਬਾ ਮੇਜਰ ਸਿੰਘ ਕਤਲੌਰ ਆਦਿ ਸੰਗਤਾਂ ਹਾਜ਼ਰ ਸਨ।
