ਸਾਹਿਲ ਅਗਰਵਾਲ, ਅਗਰਵਾਲ ਵੈਲਫ਼ੇਅਰ ਬੋਰਡ ਪੰਜਾਬ ਦੇ ਸੀਨਿਅਰ ਵਾਈਸ ਚੇਅਰਮੈਨ ਨਿਯੁਕਤ.


ਲੁਧਿਆਣਾ, 10 ਜੂਨ (ਮਨਜੀਤ ਸਿੰਘ ਧੀਮਾਨ)  - ਅੱਜ ਸਾਰੇ ਸਾਥੀ ਸਥਾਨਕ ਬੱਚਤ ਭਵਨ ਵਿਖੇ ਇਕੱਠੇ ਹੋਏ ਜਿੱਥੇ ਸ੍ਰੀ ਸਾਹਿਲ ਅਗਰਵਾਲ ਨੂੰ ਅਗਰਵਾਲ ਵੈਲਫੇਅਰ ਬੋਰਡ, ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ।

ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਵੱਲੋਂ, ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸੀਨੀਅਰ  ਲੀਡਰਸ਼ਿਪ ਦਾ ਦਿਲੋਂ ਧੰਨਵਾਦ ਕੀਤਾ ਗਿਆ। 

ਸ੍ਰੀ ਸਾਹਿਲ ਅਗਰਵਾਲ ਵੱਲੋਂ ਇਹ ਜਿੰਮੇਵਾਰੀ ਸੌਂਪਣ ਲਈ, ਸ਼੍ਰੀ ਰੋਹਿਤ ਵਰਮਾ ਜੀ, ਜਿਲ੍ਹਾ ਵਾਈਸ ਚੇਅਰਮੈਨ, ਪੰਜਾਬ ਰਾਜ ਟਰੇਡ ਕਮਿਸ਼ਨ, ਰਾਜੂ ਚਾਵਲਾ, ਹਲਕਾ ਉੱਤਰੀ ਦੇ ਚੇਅਰਮੈਨ ਡਾ. ਇੰਦਰਜੀਤ ਵਰਮਾ, ਹਲਕਾ ਦੱਖਣੀ ਚੇਅਰਮੈਨ, ਮਨਪ੍ਰੀਤ, ਹਲਕਾ ਆਤਮ ਨਗਰ ਦੇ ਚੇਅਰਮੈਨ, ਅਨੁਜ ਚੌਧਰੀ, ਹਲਕਾ ਪੂਰਬੀ ਦੇ ਚੇਅਰਮੈਨ, ਡਾ. ਦਵਿੰਦਰ ਸਿੰਘ ਘੁੰਮਣ, ਹਲਕਾ ਪੱਛਮੀ ਦੇ ਚੇਅਰਮੈਨ, ਰੁਪੇਸ਼, ਵਰਿੰਦਰ ਪਾਂਡੇ, ਵੇਦ ਅਤੇ ਹੋਰ ਸਮੂਹ ਸਾਥੀਆਂ ਦਾ ਵੀ ਸ਼ੁਕਰਾਨਾ ਕੀਤਾ।