ਭੋਗ 'ਤੇ ਵਿਸ਼ੇਸ਼ .
ਖੰਨਾ 12ਜੂਨ (ਮਨਜੀਤ ਸਿੰਘ ਧੀਮਾਨ )---
ਮਿੱਠ ਬੋਲੜੇ ਨਿੱਘੇ ਸੁਭਾਅ ਦੇ ਹਰ ਦਿਲ ਅਜ਼ੀਜ਼ ਸਾਡੇ ਸਭ ਦੇ ਹਰਮਨ ਪਿਆਰੇ ਸਰਦਾਰ ਜਗਤਾਰ ਸਿੰਘ ਸੋਮਲ ਜੀ ਦਾ ਜਨਮ 20 ਮਈ 1953 ਨੂੰ ਸਵ:ਪਿਤਾ ਹਰਦਿਆਲ ਸਿੰਘ ਸੋਮਲ ਮਾਤਾ ਪ੍ਰੀਤਮ ਕੌਰ ਜੀ ਦੇ ਗ੍ਰਹਿ ਮਲੋਦ ਵਿਖੇ ਹੋਇਆ। ਆਪ ਜੀ ਨੇ ਮੁੱਢਲੀ ਸਿੱਖਿਆ ਸਰਕਾਰੀ ਹਾਈ ਸਕੂਲ ਮਲੌਦ ਤੋਂ ਕੀਤੀ ਸ. ਜਗਤਾਰ ਸਿੰਘ ਸੋਮਲ ਸੱਖਤ ਮਿਹਨਤ ਤੇ ਇਮਾਨਦਾਰੀ ਵਿੱਚ ਵਿਸ਼ਵਾਸ਼ ਰੱਖਦੇ ਸਨ।ਜਗਤਾਰ ਸਿੰਘ ਦਾ ਵਿਆਹ ਸੰਨ 1973 ਸਵ:ਸ.ਸੁਰਜੀਤ ਸਿੰਘ ਦੀ ਪੁੱਤਰੀ ਸੁਰਿੰਦਰ ਕੌਰ ਨਾਲ ਹੋਇਆ ਵਿਆਹ ਉਪਰੰਤ ਆਪ ਜੀ ਦੇ ਘਰ ਸੱਤ ਧੀਆਂ ਤੇ ਇੱਕ ਸਪੁੱਤਰ ਦਾ ਜਨਮ ਹੋਇਆ ਆਪ ਨੇ ਬੱਚਿਆਂ ਨੂੰ ਚੰਗੀ ਸਿੱਖਿਆ ਤੇ ਸੱਖਤ ਮਿਹਨਤ ਕਰਨ ਦਾ ਸੰਕਲਪ ਦਿੱਤਾ|
ਜਗਤਾਰ ਸਿੰਘ ਸੋਮਲ ਇੱਕ ਚੰਗੇ ਕਿਸਾਨ ਹੋਣ ਦੇ ਨਾਲ ਬਹੁਤ ਹੀ ਧਾਰਮਿਕ ਅਤੇ ਸਮਾਜਿਕ ਸੇਵਾ ਲਈ ਹਮੇਸ਼ਾ ਤੱਤਪਰ ਰਹਿਣ ਵਾਲੇ ਇਨਸਾਨ ਸਨ ਜਗਤਾਰ ਸਿੰਘ ਸੋਮਲ 6 ਜੂਨ ਦੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿੰਦਾ ਕਹਿ ਗਏ ਸਨ | ਸੋ ਜਿੱਥੇ ਉਹਨਾਂ ਦੇ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸੋ ਅਜਿਹੇ ਸੱਜਣ ਦੇ ਜਾਣ ਨਾਲ ਸਮੁੱਚੇ ਸਮਾਜ ਨੂੰ ਵੀ ਉਨਾਂ ਦੀ ਘਾਟ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ | ਉਹਨਾਂ ਨਮਿੱਤ ਰੱਖੇ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਕੀਰਤਨ ਅਰਦਾਸ ਸ਼ਰਧਾਂਜਲੀ ਸਮਾਗਮ ਕੱਲ ਮਿਤੀ 14 ਜੂਨ ਦਿਨ ਐਤਵਾਰ ਸਮਾਂ 12 ਵਜੇ ਤੋ 1.30 ਵਜੇ ਤੱਕ ਗੁਰਦੁਆਰਾ ਗੁਰੂ ਸ਼ਬਦ ਪ੍ਰਕਾਸ਼ ਸਾਹਿਬ ਮਲੋਦ ਤਹਿਸੀਲ ਪਾਇਲ ਜਿਲ੍ਹਾ ਲੁਧਿਆਣਾ ਵਿਖੇ ਹੋਵੇਗੀ।
