ਪੰਜਾਬ ਨੰਬਰਦਾਰ ਯੂਨੀਅਨ .

ਪੰਜਾਬ ਨੰਬਰਦਾਰ ਯੂਨੀਅਨ ਵਲੋਂ ਸੂਬਾ ਪ੍ਰਧਾਨ ਸਮਰਾ ਦੀਆਂ ਸੇਵਾਵਾਂ ਜਾਰੀ ਰੱਖਣ ਦਾ ਫੈਸਲਾ
ਲੁਧਿਆਣਾ, 13 ਜੂਨ () - ਪੰਜਾਬ ਨੰਬਰਦਾਰ ਯੂਨੀਅਨ ਰਜਿ ਦੀ ਜਨਰਲ ਬਾਡੀ ਦੀ ਇਕ ਅਹਿਮ ਮੀਟਿੰਗ ਸੂਬਾ ਕਾਰਜਕਾਰੀ ਪ੍ਰਧਾਨ ਗੁਰਦਰਸਨ ਸਿੰਘ ਗਲੌਲੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਰਬਸੰਮਤੀ ਨਾਲ ਅਹਿਮ ਮਤੇ ਪਾਸ ਕੀਤੇ ਗਏ। ਮੀਟਿੰਗ ਵਿਚ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਵਲੋਂ ਭੇਜੇ ਅਸਤੀਫੇ ਨੂੰ ਨਾ ਮਨਜੂਰ ਕਰਦਿਆਂ  ਸੂਬਾ ਪ੍ਰਧਾਨ ਵਜੋਂ ਸੇਵਾਵਾਂ ਜਾਰੀ ਰੱਖਣ ਅਤੇ ਭਗਵੰਤ ਮਾਨ ਸਰਕਾਰ ਕੋਲੋਂ ਨੰਬਰਦਾਰਾਂ ਦੀਆਂ ਮੰਗਾਂ ਤਰੁੰਤ ਲਾਗੂ ਕਰਵਾਉਣ ਆਦਿ ਹਾਊਸ ਵਲੋਂ ਸਰਬਸੰਮਤੀ ਨਾਲ ਪਾਸ ਕੀਤੇ ਗਏ। ਇਸ ਮੌਕੇ ਸੂਬਾ ਕਾਰਜਕਾਰੀ ਪ੍ਰਧਾਨ ਗਲੌਲੀ, ਸੂਬਾ ਸਕਤਰ ਜਨਰਲ ਰਸ਼ਪਾਲ ਸਿੰਘ ਰਾਮਪੁਰ, ਹਰਕੰਵਲ ਸਿੰਘ ਮੁੰਧ, ਹੁਸਿਆਰ ਸਿੰਘ ਝੰਡੇਰ, ਪਿਆਰਾ ਸਿੰਘ ਦੇਹੜਕਾ, ਭਗਵਾਨ ਸਿੰਘ ਮਾਣਕੀ ਸਾਰੇ ਸੀਨੀਅਰ ਮੀਤ ਪ੍ਰਧਾਨ ਪੰਜਾਬ, ਦਰਸਨ ਸਿੰਘ ਮਾਲਵਾ ਬਠਿੰਡਾ ਖਜਾਨਚੀ ਪੰਜਾਬ, ਵਰਿੰਦਰ ਕੁਮਾਰ ਚੌਧਰੀ ਮੀਤ ਪ੍ਰਧਾਨ, ਬਲਵਿੰਦਰ ਸਿੰਘ ਤਪਾ ਬਰਨਾਲਾ ਮੀਤ ਪ੍ਰਧਾਨ, ਬਲਰਾਮ ਸਿੰਘ ਮਾਨ ਜਿਲ੍ਹਾ ਪ੍ਰਧਾਨ ਕਪੂਰਥਲਾ, ਮੁਖਤਾਰ ਸਿੰਘ ਇੰਬਣ ਜਿਲ੍ਹਾ ਕਾਰਜਕਾਰੀ ਪ੍ਰਧਾਨ ਅੰਮ੍ਰਿਤਸਰ, ਜਗਤਾਰ ਸਿੰਘ ਜਿਲ੍ਹਾ ਪ੍ਰਧਾਨ ਫਰੀਦਕੋਟ, ਕੁਲਦੀਪ ਸਿੰਘ ਜਿਲ੍ਹਾ ਪ੍ਰਧਾਨ ਫਿਰੋਜਪੁਰ, ਕਰਮਜੀਤ ਸਿੰਘ ਨਮੋਲ ਜਿਲ੍ਹਾ ਪ੍ਰਧਾਨ ਸੰਗਰੂਰ, ਹਰਭਜਨ ਸਿੰਘ ਬੋਦੇਵਾਲ ਜਿਲ੍ਹਾ ਪ੍ਰਧਾਨ ਤਰਨ ਤਾਰਨ, ਕੁਲਵੰਤ ਸਿੰਘ ਭਾਮੀਆਂ ਖੁਰਦ, ਭਾਕਰ ਸਿੰਘ ਕਣਕਵਾਲ ਜਿਲ੍ਹਾ ਬਠਿੰਡਾ, ਕੁਲਵੰਤ ਸਿੰਘ ਜਿਲਾ ਕਾਰਜਕਾਰੀ ਪ੍ਰਧਾਨ ਮਲੇਰ ਕੋਟਲਾ, ਸਤਨਾਮ ਸਿੰਘ ਸਫੀਪੁਰ ਆਦਿ ਹਾਜਰ ਸਨ।