ਨਵਨਿਯੁਕਤ ਅਹੁਦੇਦਾਰਾਂ ਦਾ ਸਨਮਾਨ .
*ਆਮ ਆਦਮੀ ਪਾਰਟੀ ਦੇ 40 ਨਵਨਿਯੁਕਤ ਅਹੁਦੇਦਾਰਾਂ ਦਾ ਜਿਲ੍ਹਾ ਪ੍ਰਧਾਨ ਖੰਗੂੜਾ ਅਤੇ ਵਿਧਾਇਕ ਸਿੱਧੂ ਨੇ ਕੀਤਾ ਸਨਮਾਨ*
*ਕਿਹਾ- ਆਪ ਪਾਰਟੀ 2027 ਵਿਚ ਫਿਰ ਦੁਹਾਏਗੀ ਇਤਿਹਾਸ*
ਲੁਧਿਆਣਾ, 14 ਜੂਨ (ਮਨਜੀਤ ਸਿੰਘ ਧੀਮਾਨ)- ਆਮ ਆਦਮੀ ਪਾਰਟੀ ਦੇ ਲੁਧਿਆਣਾ ਜਿਲ੍ਹਾ ਦੇ ਪ੍ਰਧਾਨ ਜਤਿੰਦਰ ਸਿੰਘ ਖੰਗੂੜਾ ਅਤੇ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਅੱਜ ਪਾਰਟੀ ਦੇ ਹਰਿਆਵਲ ਦਸਤੇ ਨੂੰ ਹੋਰ ਵੱਡਾ ਕਰਦਿਆਂ ਲਗਭਗ 40 ਵਰਕਰਾਂ ਨੂੰ ਵੱਖ ਵੱਖ ਅਹੁਦੇਦਾਰੀਆਂ ਨਾਲ ਨਿਵਾਜਦਿਆਂ ਜਿੱਥੇ ਪਾਰਟੀ ਪ੍ਰਤੀ ਵਫਾਦਾਰ ਵਰਕਰਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ, ਉੱਥੇ ਅੱਜ ਬੱਚਤ ਭਵਨ ਵਿਖੇ ਨਿਯੁਕਤੀ ਪੱਤਰ ਅਤੇ ਸਿਰੋਪਾਓ ਭੇਂਟ ਕਰਦਿਆਂ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਖੰਗੂੜਾ ਅਤੇ ਵਿਧਾਇਕ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ ਜੋ ਪਾਰਟੀ ਦੀ ਚੜਦੀ ਕਲਾ ਲਈ ਇੱਕਮੁੱਠ ਅਤੇ ਇੱਕਜੁਟ ਹੋ ਕੇ ਦਿਨ ਰਾਤ ਮਿਹਨਤ ਕਰਦੇ ਹਨ। ਇਹਨਾਂ ਵਰਕਰਾਂ ਨੂੰ ਸਨਮਾਨ ਵਜੋਂ ਅਹੁਦੇਦਾਰੀਆਂ ਨਾਲ ਨਿਵਾਜਣਾ ਜਿੱਥੇ ਉਨ੍ਹਾਂ ਨੂੰ ਹੋਰ ਉਤਸ਼ਾਹਿਤ ਕਰਦਾ ਹੈ ਉੱਥੇ ਸੇਵਾ ਭਾਵਨਾ ਅਤੇ ਮਿਹਨਤ ਨਾਲ ਜਮੀਨੀ ਪੱਧਰ 'ਤੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਸਮੇਂ 'ਤੇ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਪਿਛਲੀਆਂ ਸਰਕਾਰਾਂ ਵੇਲੇ ਦੇ ਅਧੂਰੇ ਪਏ ਕਾਰਜਾਂ ਨੂੰ ਪਹਿਲ ਦੇ ਅਧਾਰ 'ਤੇ ਪੂਰਾ ਕਰਦਿਆਂ ਨਵੇਂ ਪ੍ਰੋਜੈਕਟਾਂ ਨੂੰ ਹਰੀ ਝੰਡੀ ਦਿੱਤੀ ਅਤੇ ਸੂਬੇ ਵਿਚ ਵਿਕਾਸ ਦੀ ਰਫਤਾਰ ਨੂੰ ਹੋ ਤੇਜ ਕੀਤਾ ਜਿਸ ਸਦਕਾ ਇਸ ਵਾਰ ਆਪ ਪਾਰਟੀ ਦਾ ਝੱਖੜ ਹੁੰਝਾਫੇਰ ਜਿੱਤ ਹਾਸਲ ਕਰੇਗਾ ਅਤੇ 2027 ਵਿਚ 'ਆਪ' ਪਾਰਟੀ ਦੀ ਸਰਕਾਰ ਬਣਾਕੇ ਮੁੜ ਇਤਿਹਾਸ ਦੁਹਰਾਏਗੀ। ਇਸ ਮੌਕੇ ਜਿਲ੍ਹਾ ਪ੍ਰਧਾਨ ਸ, ਖੰਗੂੜਾ, ਵਿਧਾਇਕ ਸਿੱਧੂ, ਚੇਅਰਮੈਨ ਸ਼ਰਨਪਾਲ ਮੱਕੜ, ਅਰਜਿੰਦਰ ਕੌਰ ਇੰਚਾਰਜ ਮਾਲਵਾ ਜੋਨ ਨੇ ਸ. ਰੇਸ਼ਮ ਸਿੰਘ ਸੱਗੂ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਨਿਭਾਈਆਂ ਸ਼ਾਨਦਾਰ ਸੇਵਾਵਾਂ ਅਤੇ ਅਣਥੱਕ ਮਿਹਨਤ ਲਈ ਰਾਮਗੜੀਆ ਵੈਲਫੇਅਰ ਬੋਰਡ ਦਾ ਚੇਅਰਮੈਨ ਨਿਯੁਕਤ ਕਰਦਿਆਂ ਉਨ੍ਹਾਂ ਨੂੰ ਬੁੱਕੇ ਭੇਂਟ ਕਰਦਿਆਂ ਸਨਮਾਨਿਤ ਕੀਤਾ।
ਇਸ ਸਮੇਂ ਰਾਜੂ ਕਨੌਜੀਆ, ਰਾਜ ਅਗਰਵਾਲ, ਚੇਅਰਮੈਨ ਗੁਰਜੀਤ ਸਿੰਘ ਗਿੱਲ, ਬਲੌਰ ਸਿੰਘ, ਮੈਡਮ ਨਿਧੀ ਗੁਪਤਾ, ਇੰਦਰਜੀਤ ਸਿੰਘ ਨਵਯੁੱਗ, ਜਗਦੀਪ ਸਿੰਘ ਲੋਟੇ, ਜਸਦੀਪ ਸਿੰਘ ਦੀਪਾ, ਰੂਬਲ, ਸੁਖਵਿੰਦਰ ਸਿੰਘ ਜਗਦੇਵ, ਜਸਵੀਰ ਸਿੰਘ ਜੱਸਲ, ਗੁਰਪ੍ਰੀਤ ਸਿੰਘ ਰਾਜਾ, ਦੀਪਕ ਅਰੋੜਾ ਵਾਈਸ ਪ੍ਰਧਾਨ ਸਟੇਟ ਵਿੰਗ, ਵਿਪਨ ਸੇਠੀ ਆਦਿ ਹਾਜ਼ਰ ਸਨ।
