ਸਿਹਤ ਦੇਖਭਾਲ ਵਿਕਾਸ ਦੇ 12 ਵਰ੍ਹੇ .
ਸਿਹਤਮੰਤ ਭਾਰਤ, ਮਜ਼ਬੂਤ ਭਾਰਤ- ਸਿਹਤ ਦੇਖਭਾਲ ਵਿਕਾਸ ਦੇ 12 ਵਰ੍ਹੇ
ਸ਼੍ਰੀਮਤੀ ਅਨੁਪ੍ਰਿਆ ਪਟੇਲ
ਬਿਹਤਰ ਸਿਹਤ ਪ੍ਰਣਾਲੀ ਨਾਲ ਆਰਥਿਕ ਉਤਪਾਦਕਤਾ ਵਧਦੀ ਹੈ, ਕਾਰਜਬਲ ਦੀ ਸੰਖਿਆ ਵਿੱਚ ਵਾਧਾ ਹੁੰਦਾ ਹੈ ਅਤੇ ਵਿਕਾਸ ਲੰਬੇ ਸਮੇਂ ਤੱਕ ਹੁੰਦਾ ਹੈ। ਇਸ ਲਈ, ਚੰਗੀ ਸਿਹਤ ਨਾ ਸਿਰਫ਼ ਸਮਾਜ ਲਈ ਵਧੀਆ ਸੰਕੇਤ ਹੈ, ਸਗੋਂ ਇਹ ਦੇਸ਼ ਦੀ ਇੱਕ ਸੰਪਤੀ ਵੀ ਹੈ। ਇਹ ਉਹ ਅਧਾਰ ਹੈ, ਜਿਸ ‘ਤੇ ਮਨੁੱਖੀ ਸਮਰੱਥਾ ਦਾ ਨਿਰਮਾਣ ਹੁੰਦਾ ਹੈ ਅਤੇ ਦੇਸ਼ ਦੀ ਤਾਕਤ ਮਾਪੀ ਜਾਂਦੀ ਹੈ। ਇਸ ਲਈ, ਬਿਹਤਰ ਸਿਹਤ ਨਾ ਸਿਰਫ਼ ਸਮਾਜ ਲਈ ਵਧੀਆ ਹੈ, ਸਗੋਂ ਇਹ ਦੇਸ਼ ਦੀ ਇੱਕ ਸੰਪਤੀ ਹੈ ਅਤੇ ਇਸ ਵਿੱਚ ਲਗਾਇਆ ਗਿਆ ਹਰ ਇੱਕ ਰੁਪਇਆ ਦੇਸ਼ ਦੇ ਲੋਕਾਂ ਵਿੱਚ ਕੀਤਾ ਗਿਆ ਨਿਵੇਸ਼ ਹੈ।
ਇਸ ਤਰ੍ਹਾਂ ਯੂਨੀਵਰਸਲ ਹੈਲਥ ਕਵਰੇਜ (ਯੂਐੱਚਸੀ), ਯਾਨੀ ਇਹ ਯਕੀਨੀ ਬਣਾਉਣਾ ਕਿ ਸਾਰੇ ਲੋਕ, ਭਾਵੇਂ ਉਨ੍ਹਾਂ ਦੀ ਸਮਾਜਿਕ-ਆਰਥਿਕ ਸਥਿਤੀ ਕੁਝ ਵੀ ਹੋਵੇ, ਬਿਨਾ ਕਿਸੇ ਆਰਥਿਕ ਪਰੇਸ਼ਾਨੀ ਦੇ, ਜਦੋਂ ਅਤੇ ਜਿੱਥੇ ਲੋੜ ਹੋਵੇ, ਚੰਗੀ ਗੁਣਵੱਤਾ ਦੀਆਂ ਸਾਰੀਆਂ ਜ਼ਰੂਰੀ ਸਿਹਤ ਸੇਵਾਵਾਂ ਹਾਸਲ ਕਰ ਸਕਣ। ਇਹ ਨਾ ਸਿਰਫ਼ 2030 ਤੱਕ ਹਾਸਲ ਕੀਤੇ ਜਾਣ ਵਾਲੇ ਟਿਕਾਊ ਵਿਕਾਸ ਦਾ ਟੀਚਾ ਹੈ, ਸਗੋਂ ਸਿਹਤ ਨਾਲ ਜੁੜੀ ਇੱਕ ਤਰਜੀਹ ਵੀ ਹੈ।
ਭਾਰਤ ਦੀ ਰਾਸ਼ਟਰੀ ਸਿਹਤ ਨੀਤੀ 2017 (ਐੱਨਐੱਚਪੀ 2017), ਯੂਨੀਵਰਸਲ ਹੈਲਥ ਕਵਰੇਜ (ਯੂਐੱਚਸੀ) ਅਤੇ ਐੱਸਡੀਜੀ 3 ਨੂੰ ਹਾਸਲ ਕਰਨ ਦੇ ਟੀਚੇ ਦੇ ਅਨੁਸਾਰ ਹੈ ਅਤੇ ਇਹ ਇੱਕ ਸਰਲ ਪਰੰਤੂ ਮਜ਼ਬੂਤ ਸੋਚ ‘ਤੇ ਅਧਾਰਿਤ ਹੈ-ਸਿਹਤ ਸੇਵਾਵਾਂ ਤੱਕ ਹਰੇਕ ਵਿਅਕਤੀ ਦੀ ਪਹੁੰਚ ਹੋਣੀ ਚਾਹੀਦੀ ਹੈ। ਇਸ ਦੇ ਚਾਰ ਥੰਮ੍ਹ - ਕਿਫਾਇਤੀ ਹੋਣਾ, ਪਹੁੰਚ, ਗੁਣਵੱਤਾ ਅਤੇ ਉਪਲਬਧਤਾ, ਉਸ ਸੋਚ ਨੂੰ ਅਸਲੀਅਤ ਵਿੱਚ ਬਦਲਦੇ ਹਨ ਅਤੇ ਜੀਵਨ ਦੇ ਸਾਰੇ ਪੜਾਵਾਂ ਵਿੱਚ ਦੇਖਭਾਲ ਦੀ ਇੱਕ ਵਿਆਪਕ ਵਿਵਸਥਾ ਨੂੰ ਮਜ਼ਬੂਤ ਕਰਦੇ ਹਨ। ਟੀਚਿਆਂ ਦੇ ਅਨੁਸਾਰ, ਰਾਸ਼ਟਰੀ ਸਿਹਤ ਮਿਸ਼ਨ ਰਾਜਾਂ ਨੂੰ ਸਿਹਤ ਪ੍ਰਣਾਲੀ ਦਾ ਇੱਕ ਏਕੀਕ੍ਰਿਤ ਤਿੰਨ-ਪੱਧਰੀ ਮਾਡਲ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ, ਜਿਸ ਵਿੱਚ ਪੇਂਡੂ ਅਤੇ ਸ਼ਹਿਰੀ ਇਲਾਕਿਆਂ (ਕਮਜ਼ੋਰ ਵਰਗਾਂ ਸਮੇਤ) ਦੇ ਵਿਚਕਾਰ ਦੋ-ਪਾਸੜ ਰੈਫਰਲ ਲਿੰਕ ਸ਼ਾਮਲ ਹਨ।
ਆਯੁਸ਼ਮਾਨ ਆਰੋਗਯ ਮੰਦਿਰ (ਏਏਐੱਮ) ਮੁੱਢਲੇ ਪੱਧਰ ‘ਤੇ ਬਿਮਾਰੀ ਤੋਂ ਬਚਾਅ, ਸਿਹਤ ਨੂੰ ਹੁਲਾਰਾ ਦੇਣ, ਇਲਾਜ, ਪੁਨਰਵਾਸ ਅਤੇ ਉਪਚਾਰਕ ਦੇਖਭਾਲ ਵਰਗੀਆਂ ਵਿਆਪਕ ਸਿਹਤ ਸੇਵਾਵਾਂ ਪ੍ਰਦਾਨ ਕਰਦੇ ਹਨ। ਈ-ਸੰਜੀਵਨੀ ਟੈਲੀਮੈਡੀਸਨ ਪਲੈਟਫਾਰਮ ਇਨ੍ਹਾਂ ਏਏਐੱਮ ਰਾਹੀਂ ਭਾਈਚਾਰੇ ਨੂੰ ਮਾਹਿਰਾਂ ਨਾਲ ਜੋੜ ਕੇ ਮਾਹਿਰਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਂਦਾ ਹੈ। ਨਾਲ ਹੀ, ਇੱਕ ਖਾਸ ਟੈਨੀ-ਮਾਨਸ ਪਲੈਟਫਾਰਮ ਵੀ ਹੈ, ਜਿਸ ਨੇ ਹੁਣ ਤੱਕ ਕੁੱਲ 38.93 ਲੱਖ ਲੋਕਾਂ ਤੱਕ ਪਹੁੰਚ ਬਣਾਈ ਹੈ।
ਏਏਐੱਮ ਨਾਲ ਜੁੜੇ ਦੂਜੇ ਪੱਧਰ ਦੇ ਕੇਂਦਰ ਜਿਵੇਂ ਭਾਈਚਾਰਕ ਸਿਹਤ ਕੇਂਦਰ (ਸੀਐੱਚਸੀ) /ਫਸਟ ਰੈਫਰਲ ਯੂਨਿਟ (ਐੱਫਆਰਯੂ) ਅਤੇ ਜ਼ਿਲ੍ਹਾ ਹਸਪਤਾਲ (ਡੀਐੱਚ) ਹੁੰਦੇ ਹਨ, ਜੋ ਕਿ ਮਾਹਿਰ ਦੇ ਸਾਹਮਣੇ ਇਲਾਜ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੀ ਸੁਵਿਧਾ ਲਈ ਰੈਫਰਲ ਦਾ ਪਹਿਲਾ ਜ਼ਰੀਆ ਹੁੰਦੇ ਹਨ। ਨਾਲ ਹੀ, ਮੈਡੀਕਲ ਕਾਲਜ ਜਿਵੇਂ ਤੀਜੇ ਦਰਜੇ ਦੇ ਸੰਸਥਾਨ ਸਭ ਤੋਂ ਉੱਪਰ ਹੁੰਦੇ ਹਨ ਅਤੇ ਵਧੇਰੇ ਗੁੰਝਲਦਾਰ ਅਤੇ ਸੁਪਲ-ਸਪੈਸ਼ਲਿਸਟ ਸੇਵਾਵਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ।
ਇਸ ਤਿੰਨ-ਪੱਧਰੀ ਪ੍ਰਣਾਲੀ ਨੂੰ ਸਰਕਾਰੀ ਹੈਲਥ ਬਜਟ ਵਿੱਚ ਵਾਧੇ ਦਾ ਸਮਰਥਨ ਪ੍ਰਾਪਤ ਹੈ। ਪਿਛਲੇ ਦਹਾਕੇ ਵਿੱਚ ਰਾਸ਼ਟਰੀ ਸਿਹਤ ਮਿਸ਼ਨ ‘ਤੇ ਹੋਣ ਵਾਲਾ ਖਰਚਾ 168% ਵਧ ਗਿਆ ਹੈ, ਜੋ ਕਿ ਸਿਹਤ ਨੂੰ ਰਾਸ਼ਟਰੀ ਤਰਜੀਹ ਮੰਨਣ ਦੇ ਸਰਕਾਰ ਦੇ ਸੰਕਲਪ ਨੂੰ ਦਰਸਾਉਂਦਾ ਹੈ।
ਆਯੁਸ਼ਮਾਨ ਆਰੋਗਯ ਮੰਦਿਰ ਦਾ ਸਫ਼ਰ ਵਿਆਪਕ ਮੁੱਢਲੀ ਸਿਹਤ ਸੇਵਾ ਦੇ ਵਿਸਤਾਰ ਅਤੇ ਪ੍ਰਤੀਕਿਰਿਆਤਮਕ ਕਾਰਵਾਈ ਨਾਲ ਸਮੱਸਿਆ ਹੋਣ ਤੋਂ ਪਹਿਲਾਂ ਹੀ ਧਿਆਨ ਰੱਖਣ ਵਾਲੀ ਦੇਖਭਾਲ ਵੱਲ ਜ਼ਰੂਰੀ ਤਬਦੀਲੀ ਨੂੰ ਦਰਸਾਉਂਦਾ ਹੈ। ਵਿਆਪਕ ਹੈਲਥ ਪੈਕੇਜਾਂ ਦੀ ਗਿਣਤੀ 6 ਤੋਂ ਵਧਾ ਕੇ 12 ਕਰਨਾ, ਭਾਰਤ ਦੀ ਬਦਲਦੀ ਆਬਾਦੀ ਅਤੇ ਬਿਮਾਰੀਆਂ ਦੇ ਬਦਲਦੇ ਪੈਟਰਨ ਦੇ ਹਿਸਾਬ ਨਾਲ ਚੁੱਕਿਆ ਗਿਆ ਇੱਕ ਲਾਜ਼ਮੀ ਕਦਮ ਹੈ। ਵਧਦੀ ਉਮਰ ਦੀ ਆਬਾਦੀ ਅਤੇ ਗੈਰ-ਸੰਚਾਰੀ ਬਿਮਾਰੀਆਂ (ਐੱਨਸੀਡੀ) ਦੇ ਵਧਦੇ ਮਾਮਲਿਆਂ ਦੀਆਂ ਦੋਹਰੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ, ਇਸ ਦੇ ਦਾਇਰੇ ਵਿੱਚ ਗੈਰ-ਸੰਚਾਰੀ ਬਿਮਾਰੀ, ਮਾਨਸਿਕ ਸਿਹਤ, ਬਜ਼ੁਰਗਾਂ ਦੀ ਦੇਖਭਾਲ, ਐਮਰਜੈਂਸੀ ਸੇਵਾਵਾਂ, ਅੱਖ, ਕੰਨ-ਨੱਕ-ਗਲਾ (ਈਐੱਨਟੀ) ਅਤੇ ਮੂੰਹ ਦੀ ਸਿਹਤ ਦੇ ਨਾਲ-ਨਾਲ ਯੋਗ ਅਤੇ ਸਿਹਤ ਨੂੰ ਹੁਲਾਰਾ ਦੇਣ ਵਾਲੀਆਂ ਗਤੀਵਿਧੀਆਂ ਸ਼ਾਮਲ ਹਨ। ਇਹ ਸਭ ਉਸ ਆਬਾਦੀ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ, ਜੋ ਹੁਣ ਭਾਰਤ ਬਣ ਰਿਹਾ ਹੈ।
ਮਈ 2026 ਤੱਕ, ਦੇਸ਼ ਭਰ ਵਿੱਚ 1.8 ਲੱਖ ਤੋਂ ਵੱਧ ਏਏਐੱਮ ਕੰਮ ਕਰ ਰਹੇ ਹਨ, ਤਾਂ ਜੋ ਲੋਕਾਂ ਨੰ ਉਨ੍ਹਾਂ ਦੇ ਘਰ ਦੇ ਨੇੜੇ ਸਿਹਤ ਸੇਵਾਵਾਂ ਮਿਲ ਸਕਣ। ਇਸ ਵਿਸਤਾਰ ਦਾ ਅਸਰ ਏਏਐੱਮ ਵਿੱਚ 120 ਕਰੋੜ ਤੋਂ ਵੱਧ �"ਪੀਡੀ ਕੰਸਲਟੇਸ਼ਨ, 70 ਕਰੋੜ ਤੋਂ ਵੱਧ ਈ-ਸੰਜੀਵਨੀ ਟੈਲੀ-ਕੰਸਲਟੇਸ਼ਨ ਅਤੇ ਚੰਗੀ ਸਿਹਤ ਅਤੇ ਭਲਾਈ ਨੂੰ ਉਤਸ਼ਾਹਿਤ ਕਰਨ ਵਾਲੇ 46.1 ਕਰੋੜ ਤੋਂ ਵੱਧ ਵੈਲਨੈੱਸ ਸੈਸ਼ਨਾਂ ਵਿੱਚ ਸਾਫ ਦਿਖਦਾ ਹੈ।
ਮੁੱਢਲੀ ਦੇਖਭਾਲ ਪੱਧਰ ‘ਤੇ, ਡਾਇਬਿਟੀਜ਼, ਹਾਈਪਰਟੈਂਸ਼ਨ ਅਤੇ ਆਮ ਕੈਂਸਰ (ਵਰਗੇ �"ਰਲ, ਬ੍ਰੈਸਟ ਅਤੇ ਸਰਵਾਈਕਲ ਕੈਂਸਰ) ਲਈ ਆਬਾਦੀ –ਅਧਾਰਿਤ ਸਕ੍ਰੀਨਿੰਗ 30 ਸਾਲ ਤੋਂ ਵੱਧ ਉਮਰ ਦੇ ਸਾਰੇ ਬਾਲਗਾਂ ਲਈ ਕੀਤੀ ਜਾਂਦੀ ਹੈ, ਜਿਸ ਨਾਲ ਬਿਮਾਰੀ ਦਾ ਛੇਤੀ ਪਤਾ ਲਗਾਉਣਾ ਇੱਕ ਸਧਾਰਣ ਪ੍ਰਕਿਰਿਆ ਬਣ ਜਾਂਦੀ ਹੈ। ਇਹ ਜਾਂਚ ‘ਆਯੁਸ਼ਮਾਨ ਆਰੋਗਯ ਮੰਦਿਰ’ ਦੇ ਤਹਿਤ ਸਰਵਿਸ ਡਿਲੀਵਰੀ ਦਾ ਇੱਕ ਅਹਿਮ ਹਿੱਸਾ ਹੈ, ਜੋ ਕਿ ਐੱਨਸੀਡੀ ਦੀ ਰੋਕਥਾਮ ਨੂੰ ਵਿਆਪਕ ਮੁੱਢਲੀ ਸਿਹਤ ਦੇਖਭਾਲ ਵਿੱਚ ਸ਼ਾਮਲ ਕਰਦੀ ਹੈ। ਐੱਨਸੀਡੀ ਸੇਵਾਵਾਂ ਦਾ ਵਿਸਥਾਰ ਬਿਮਾਰੀ ਦਾ ਜਲਦੀ ਪਤਾ ਲਗਾਉਣ, ਰੋਕਥਾਮ, ਪ੍ਰਬੰਧਨ ਅਤੇ ਇਲਾਜ ਲਈ ਇੱਕ ਬਹੁ-ਪੱਧਰੀ ਯਤਨ ਹੈ। ਸਮਰਪਿਤ ਐੱਨਸੀਡੀ ਕਲੀਨਿਕ, ਡੇਅ-ਕੇਅਰ ਕੈਂਸਰ ਕੇਂਦਰ, ਤੀਜੇ ਦਰਜੇ ਦੀ ਦੇਖਭਾਲ ਕੈਂਸਰ ਕੇਂਦਰ ਅਤੇ ਰਾਜ ਕੈਂਸਰ ਸੰਸਥਾਨ, ਐਡਵਾਂਸਡ �"ਨਕੋਲੋਜੀ ਸਰਵਿਸਿਸ ਨੂੰ ਵਿਕੇਂਦ੍ਰੀਕ੍ਰਿਤ ਕਰਦੇ ਹਨ ਅਤੇ ਮਾਹਿਰ ਦੇਖਭਾਲ ਨੂੰ ਮਰੀਜ਼ ਦੇ ਨੇੜੇ ਲਿਆਉਂਦੈ ਹਨ।
ਨਾਲ ਹੀ, ਬਚਾਅ ਨਾਲ ਜੁੜੀਆਂ ਗਤੀਵਿਧੀਆਂ ਲਈ ‘ਹੋਲ-ਆਫ-ਗਵਰਨਮੈਂਟ’ ਦ੍ਰਿਸ਼ਟੀਕੋਣ ਅਪਣਾਇਆ ਜਾਂਦਾ ਹੈ। ਐੱਫਐੱਸਐੱਸਏਆਈ ਹੈਲਥ ਖਾਣ-ਪੀਣ ਦੀਆਂ ਆਦਤਾਂ ਨੂੰ ਹੁਲਾਰਾ ਦਿੰਦਾ ਹੈ, ‘ਫਿਟ ਇੰਡੀਆ ਮੂਵਮੈਂਟ’ ਸਰੀਰਕ ਗਤੀਵਿਧੀਆਂ ਨੂੰ ਹੁਲਾਰਾ ਦਿੰਦਾ ਹੈ ਅਤੇ ਆਯੁਸ਼ ਮੰਤਰਾਲੇ ਯੋਗ ਅਤੇ ਭਲਾਈ ਨੂੰ ਅੱਗੇ ਵਧਾਉਂਦਾ ਹੈ। ਲਗਾਤਾਰ ਚੱਲਣ ਵਾਲੇ ਜਨਤਕ-ਜਾਗਰੂਕਤਾ ਅਭਿਆਨ ਅਤੇ ਹੈਲਥ ਡੇਅ ਮਨਾਉਣ ਵਰਗੇ ਪ੍ਰੋਗਰਾਮ ਇਨ੍ਹਾਂ ਯਤਨਾਂ ਨੂੰ ਹੋਰ ਮਜ਼ਬੂਤ ਕਰਦੇ ਹਨ। ਖਾਣ ਵਾਲੇ ਤੇਲ ਦੀ ਖਪਤ ਨੂੰ 10% ਘੱਟ ਕਰਨ ਦੀ ਪ੍ਰਧਾਨ ਮੰਤਰੀ ਮੋਦੀ ਦੀ ਨਿਜੀ ਅਪੀਲ ਇੱਕ ਸਰਲ ਪਰੰਤੂ ਦਮਦਾਰ ਸੋਚ ਨੂੰ ਜਾਹਰ ਕਰਦੀ ਹੈ ਕਿ ਐੱਨਸੀਡੀ ਦੇ ਵਿਰੁੱਧ ਲੜਾਈ ਹਸਪਤਾਲਾਂ ਦੇ ਨਾਲ-ਨਾਲ ਘਰਾਂ ਵਿੱਚ ਵੀ ਜਿੱਤੀ ਜਾਂਦੀ ਹੈ।
ਮੁੱਢਲੀ ਸਿਹਤ ਦੇਖਭਾਲ ਦੇ ਵਿਸਥਾਰ ਲਈ, ਏਏਐੱਮ ਪੱਧਰ ‘ਤੇ ‘ਭਾਈਚਾਰਕ ਸਿਹਤ ਅਫਸਰਾਂ’ ਦਾ ਇੱਕ ਨਵਾਂ ਕੈਡਰ ਸ਼ੁਰੂ ਕੀਤਾ ਗਿਆ, ਜਿਸ ਨਾਲ ਕਲੀਨਿਕਲ ਅਤੇ ਜਨਤਕ ਸਿਹਤ ਨਾਲ ਜੁੜੀ ਮੁਹਾਰਤ ਭਾਈਚਾਰਿਆਂ ਦੇ ਹੋਰ ਨੇੜੇ ਆ ਗਈ। ਇਹ ਵਿਸਥਾਰ ਲੋਕਾਂ ਦੇ ਘਰ-ਦੁਆਰ ਤੱਕ ਵੀ ਪਹੁੰਚੇਗਾ, ਜਿੱਥੇ ਫ੍ਰੰਟਲਾਈਨ ਨੈੱਟਵਰਕ ਵਧ ਕੇ 10 ਲੱਖ ਤੋਂ ਵੱਧ ਆਸ਼ਾ ਵਰਕਰਸ ਤੱਕ ਪਹੁੰਚ ਗਿਆ, ਜਿਨ੍ਹਾਂ ਨੇ ਭਾਈਚਾਰੇ ਨੂੰ ਸਿਹਤ ਪ੍ਰਣਾਲੀ ਨੂੰ ਜੋੜਿਆ।
ਵਿਸਥਾਰ ਦੇ ਨਾਲ-ਨਾਲ, ਭਾਰਤ ਨੇ ਦੇਖਭਾਲ ਦੇ ਮਿਆਰਾਂ ਨੂੰ ਬਦਲਣ ਦੀ ਵਧੇਰੇ ਮੁਸ਼ਕਲ ਚੁਣੌਤੀ ਵੀ ਮਨਜ਼ੂਰ ਕੀਤੀ। ਰਾਸ਼ਟਰੀ ਗੁਣਵੱਤਾ ਭਰੋਸਾ ਮਿਆਰ, ਜੋ ਦੇਸ਼ ਵਿੱਚ ਹੀ ਵਿਕਸਿਤ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਮਾਣਿਤ ਹੈ, ਨੇ ਗੁਣਵੱਤਾ ਨੂੰ ਸਿਰਫ਼ ਇੱਕ ਇੱਛਾ ਤੋਂ ਬਦਲ ਕੇ ਇੱਕ ਜਵਾਬਦੇਹੀ ਬਣਾ ਦਿੱਤਾ। 65,000 ਤੋਂ ਵੱਧ ਜਨਤਕ ਸਿਹਤ ਕੇਂਦਰ, ਜਿਨ੍ਹਾਂ ਵਿੱਚ 54,926 ਆਯੁਸ਼ਮਾਨ ਆਰੋਗਯ ਮੰਦਿਰ ਸ਼ਾਮਲ ਹਨ, ਹੁਣ ਐੱਨਕਿਊਏਐੱਸ ਦੁਆਰਾ ਪ੍ਰਮਾਣਿਤ ਹਨ। ਇਸ ਤੋਂ ਇਲਾਵਾ, ਆਈਪੀਐੱਚਐੱਲ ਲਈ ਲੈਬ ਮਿਆਰਾਂ ਨੇ ਵਿਵਸਥਾ ਵਿੱਚ ਹੋਰ ਮਜ਼ਬੂਤੀ ਅਤੇ ਸਟੀਕਤਾ ਲਿਆਂਦੀ ਹੈ।
ਐੱਨਕਿਊਏਐੱਸ ਦੀ ਸਫ਼ਲਤਾ ਦਾ ਰਾਜ ਸਿਰਫ਼ ਮਾਪਦੰਡ ਨਹੀਂ, ਸਗੋਂ ਉਸ ਦੇ ਆਲੇ-ਦੁਆਲੇ ਬਣੀ ਵਿਵਸਥਾ ਸੀ, ਜਿਵੇਂ ਮਾਂ ਅਤੇ ਨਵਜਾਤ ਸ਼ਿਸ਼ੂ ਦੀ ਦੇਖਭਾਲ ਦੇ ਲਈ ‘ਲਕਸ਼ੈ’ ਸਾਫ-ਸਫਾਈ ਅਤੇ ਸੰਕ੍ਰਮਣ ਨਿਯੰਤਰਣ ਲਈ ‘ਕਾਇਆਕਲਪ’ ਅਤੇ ਬੱਚਿਆਂ ਦੀ ਸਿਹਤ ਲਈ ‘ਮੁਸਕਾਨ’। ਇਨ੍ਹਾਂ ਸਾਰਿਆਂ ਨੇ ਮਿਲ ਕੇ ਗੁਣਵੱਤਾ ਨੂੰ ਸਿਰਫ਼ ਇੱਕ ਮਿਆਰ ਦੀ ਬਜਾਏ ਇੱਕ ਬੁਨਿਆਦੀ ਢਾਂਚਾਗਤ ਪੱਧਰ ਬਣਾ ਦਿੱਤਾ ਹੈ। ਨਤੀਜਾ ਇਹ ਹੈ ਕਿ ਹੁਣ ਅਜਿਹੀ ਵਿਵਸਥਾ ਤਿਆਰ ਹੋਈ ਹੈ, ਜਿਸ ਵਿੱਚ ਨਾ ਸਿਰਫ਼ ਜ਼ਿਆਦਾ ਲੋਕਾਂ ਦਾ ਇਲਾਜ ਹੁੰਦਾ ਹੈ, ਸਗੋਂ ਬਿਹਤਰ ਇਲਾਜ ਵੀ ਕੀਤਾ ਜਾਂਦਾ ਹੈ।
ਜੇਕਰ ਮੁੱਢਲੀ ਦੇਖਭਾਲ ਵਿਵਸਥਾ ਦਾ ਪਹਿਲਾ ਵਾਅਦਾ ਹੈ, ਤਾਂ ਨੈਸ਼ਨਲ ਸਿੱਕਲ ਸੈੱਲ ਅਨੀਮੀਆ ਖਾਤਮਾ ਮਿਸ਼ਨ ਅਤੇ ‘ਪ੍ਰਧਾਨ ਮੰਤਰੀ ਨੈਸ਼ਨਲ ਡਾਇਲਸਿਸ ਪ੍ਰੋਗਰਾਮ ਵਰਗੇ ਖਾਸ ਪ੍ਰੋਗਰਾਮ ਦੇਸ਼ ਭਰ ਵਿੱਚ �"�"ਪੀਈ ਨੂੰ ਘੱਟ ਕਰਨ ਦੇ ਸਰਕਾਰ ਦੇ ਸੰਕਲਪ ਨੂੰ ਹੋਰ ਦਰਸਾਉਂਦੇ ਹਨ। ਇਸ ਨਾਲ ਉਨ੍ਹਾਂ ਪਰਿਵਾਰਾਂ ਦੀ ਕੁੱਲ ਮਿਲਾ ਕੇ 10,102 ਕਰੋੜ ਰੁਪਏ ਤੋਂ ਵੱਧ ਦੀ ਬੱਚਤ ਹੋਈ ਹੈ, ਨਹੀਂ ਤਾਂ ਉਨ੍ਹਾਂ ਨੂੰ ਇਹ ਬੋਝ ਇਕੱਲੇ ਚੁੱਕਣਾ ਪੈਂਦਾ।
ਸਿਹਤ ਦੀ ਜ਼ਿੰਮੇਵਾਰੀ ਖੁਦ ਲੋਕਾਂ ਨੂੰ ਸੌਂਪਦੇ ਹੋਏ, ਭਾਰਤ ਨੇ ਆਪਣੇ ਭਾਈਚਾਰਕ ਪਲੈਟਫਾਰਮਾਂ ਨੂੰ ਮਜ਼ਬੂਤ ਕੀਤਾ ਹੈ। ਇਹ ਇੱਕ ਸੂਝ-ਬੂਝ ਨਾਲ ਤਿਆਰ ਕੀਤਾ ਗਿਆ, ਵਿਕੇਂਦਰੀਕ੍ਰਿਤ ਢਾਂਚਾ ਹੈ ਜੋ ਯੋਜਨਾਬੰਦੀ, ਨਿਗਰਾਨੀ ਅਤੇ ਜਵਾਬਦੇਹੀ ਨੂੰ ਸਥਾਨਕ ਭਾਈਚਾਰਿਆਂ ਦੇ ਹੱਥਾਂ ਵਿੱਚ ਦਿੰਦਾ ਹੈ। ਗ੍ਰਾਮ ਸਿਹਤ, ਸਵੱਛਤਾ ਅਤੇ ਪੋਸ਼ਣ ਕਮੇਟੀਆਂ (VHSNCs), ਜਨ ਆਰੋਗਯ ਸਮਿਤੀਆਂ (JAS) ਅਤੇ ਰੋਗੀ ਕਲਿਆਣ ਸਮਿਤੀਆਂ (RKS) ਨੇ ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੂੰ ਸਿਹਤ ਖੇਤਰ ਵਿੱਚ ਸਰਗਰਮ ਭਾਗੀਦਾਰ ਬਣਾਇਆ ਹੈ। ਸ਼ਹਿਰੀ ਖੇਤਰਾਂ ਵਿੱਚ, ਮਹਿਲਾ ਆਰੋਗਯ ਸਮਿਤੀਆਂ (MAS) ਪਾਰਦਰਸ਼ਿਤਾ, ਜਵਾਬਦੇਹੀ ਅਤੇ ਭਰੋਸੇਯੋਗ ਫੀਡਬੈਕ ਲਈ ਭਾਈਚਾਰੇ ਦੀ ਆਵਾਜ਼ ਨੂੰ ਤਰਜੀਹ ਦਿੰਦੇ ਹੋਏ, ਮਹਿਲਾਵਾਂ ਨੂੰ ਭਾਈਚਾਰਕ ਆਊਟਰੀਚ ਦੇ ਕੇਂਦਰ ਵਿੱਚ ਰੱਖ ਕੇ ਇਸ ਫੋਕਸ ਨੂੰ ਹੋਰ ਗਹਿਰਾ ਕਰਦੀਆਂ ਹਨ।
ਸੱਚੀ ਸਿਹਤ ਸੁਰੱਖਿਆ ਦਾ ਅਰਥ ਹੈ ਅੱਜ ਦੇ ਖਤਰਿਆਂ ਦੇ ਨਾਲ-ਨਾਲ ਕੱਲ੍ਹ ਦੇ ਲਈ ਵੀ ਤਿਆਰ ਰਹਿਣਾ। 2021 ਵਿੱਚ ₹64,180 ਕਰੋੜ ਦੇ ਬਜਟ ਨਾਲ ਸ਼ੁਰੂ ਕੀਤੀ ਗਈ, PM-ABHIM ਯੋਜਨਾ ਸਿੱਧੇ ਤੌਰ 'ਤੇ COVID-19 ਤੋਂ ਮਿਲੇ ਸਬਕ 'ਤੇ ਅਧਾਰਿਤ ਹੈ - ਜਿਵੇਂ ਕਿ ਅਚਾਨਕ ਵਧਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਸਮਰੱਥਾ ਬਣਾਉਣਾ, ਲੈਬੋਰਟਰੀ ਨੈੱਟਵਰਕਾਂ ਨੂੰ ਮਜ਼ਬੂਤ ਕਰਨਾ, ਬਿਮਾਰੀਆਂ ਦੀ ਅਸਲ ਸਮੇਂ ਦੀ ਨਿਗਰਾਨੀ ਦੇ ਦਾਇਰੇ ਨੂੰ ਵਧਾਉਣਾ, ਅਤੇ 'ਇੱਕ ਸਿਹਤ' ਖੋਜ ਢਾਂਚਾ ਵਿਕਸਿਤ ਕਰਨਾ। ਅਸਲ ਵਿੱਚ, ਇਹ ਚੁਣੌਤੀਪੂਰਨ ਸਮੇਂ ਦੌਰਾਨ ਸਿੱਖੇ ਗਏ ਸਬਕ ਨੂੰ ਮਜ਼ਬੂਤ ਜਨਤਕ ਸਿਹਤ ਪ੍ਰਣਾਲੀ ਵਿੱਚ ਬਦਲਣ ਦਾ ਇੱਕ ਯਤਨ ਹੈ।
ਜਦੋਂ ਬਿਮਾਰੀ ਦੇ ਲਈ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਪੈਂਦੀ ਹੈ, ਤਾਂ ਆਯੁਸ਼ਮਾਨ ਭਾਰਤ ਪੀਐੱਮ-ਜੇਏਵਾਈ ਆਰਥਿਕ ਮਦਦ ਕਰਦਾ ਹੈ, ਜਿਸ ਨਾਲ ਇਲਾਜ ਦਾ ਖਰਚਾ ਪਰਿਵਾਰ ਲਈ ਭਾਰੀ ਬੋਝ ਨਹੀਂ ਬਣਦਾ। ਦੁਨੀਆ ਦੀ ਸਭ ਤੋਂ ਵੱਡੀ ਸਰਕਾਰੀ ਸਿਹਤ ਬੀਮਾ ਯੋਜਨਾ ਹੋਣ ਦੇ ਨਾਤੇ, ਇਹ ਹਰ ਪਰਿਵਾਰ ਨੂੰ ਹਰ ਵਰ੍ਹੇ ਦੂਜੇ ਅਤੇ ਤੀਜੇ ਦਰਜੇ ਦੀ ਦੇਖਭਾਲ ਲਈ 5 ਲੱਖ ਰੁਪਏ ਤੱਕ ਦੀ ਸੁਵਿਧਾ ਦਿੰਦੀ ਹੈ। ਇਹ ਸੁਰੱਖਿਆ 2024 ਵਿੱਚ 70 ਸਾਲ ਤੋਂ ਵੱਧ ਉਮਰ ਦੇ ਸਾਰੇ ਸੀਨੀਅਰ ਨਾਗਰਿਕਾਂ ਨੂੰ ਵੀ ਦਿੱਤੀ ਗਈ, ਭਾਵੇਂ ਉਨ੍ਹਾਂ ਦੀ ਆਮਦਨ ਕੁਝ ਵੀ ਹੋਵੇ।
ਇਨ੍ਹਾਂ ਸਾਰੀਆਂ ਪਹਿਲਕਦਮੀਆਂ ਦੇ ਪਿੱਛੇ ਇੱਕ ਡਿਜੀਟਲ ਅਧਾਰ ਹੈ, ਜਿਸ ਤੋਂ ਬਗੈਰ ਇੰਨੇ ਵੱਡੇ ਪੱਧਰ ‘ਤੇ ਵਿਵਸਥਾ ਕੰਮ ਨਹੀਂ ਕਰ ਸਕਦੀ। ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਤਹਿਤ ਆਭਾ ਆਈਡੀ, ਅੰਤਰ ਸੰਚਾਲਿਤ ਸਿਹਤ ਜਾਣਕਾਰੀ ਅਤੇ ਯੂਨੀਫਾਇਡ ਹੈਲਥ ਇੰਟਰਫੇਸ ਨੇ ਰਿਕਾਰਡ ਨੂੰ ਪੋਰਟੇਬਲ, ਪਹੁੰਚ ਨੂੰ ਅਸਾਨ ਅਤੇ ਸੇਵਾਵਾਂ ਦੀ ਵੰਡ ਨੂੰ ਹੋਰ ਬਿਹਤਰ ਬਣਾ ਦਿੱਤਾ ਹੈ। ਭਾਰਤ ਦੇ ਡਿਜੀਟਲ ਹੈਲਥ ਸਿਸਟਮ ਵੱਲ ਵਧਣ ਨਾਲ ਹੀ ਹੁਣ ਤੱਕ ਲਗਭਗ 91 ਕਰੋੜ ਆਭਾ ਆਈਡੀ ਬਣਾਈਆਂ ਜਾ ਚੁੱਕੀਆਂ ਹਨ।
ਕੁੱਲ ਮਿਲਾ ਕੇ, ਮੁਫ਼ਤ ਸੇਵਾਵਾਂ, ਭਾਈਚਾਰਕ ਪੱਧਰ ‘ਤੇ ਇਲਾਜ, ਫ੍ਰੰਟ ਲਾਈਨ ਦੇ ਮਾਹਿਰ, ਰੈਫਰਲ ਟ੍ਰਾਂਸਪੋਰਟੇਸ਼ਨ, ਡਾਇਲਸਿਸ, ਹਸਪਤਾਲ ਵਿੱਚ ਭਰਤੀ ਹੋਣ ਦਾ ਖਰਚ ਅਤੇ ਇੱਕ ਡਿਜੀਟਲ ਅਧਾਰ, ਸਿਰਫ਼ ਯੋਜਨਾਵਾਂ ਦਾ ਸੰਗ੍ਰਹਿ ਨਹੀਂ ਹਨ, ਸਗੋਂ ਇਹ ਇੱਕ ਪ੍ਰਣਾਲੀ ਦਾ ਨਿਰਮਾਣ ਕਰਦੇ ਹਨ। ਲਿਹਾਜਾ ਇਹ ਸਿਹਤ ਸਬੰਧੀ ਲਾਭ ਅਚਾਨਕ ਨਹੀਂ ਹਨ। ਇਹ ਟਿਕਾਊ, ਕਈ ਪੱਧਰਾਂ ‘ਤੇ ਕੀਤੇ ਗਏ ਜਨਤਕ ਨਿਵੇਸ਼ ਦੇ ਸਫਲ ਨਤੀਜੇ ਹਨ।
ਇਹ ਨਤੀਜੇ ਹੁਣ ਸੰਖੇਪ ਨਹੀਂ ਹਨ; ਇਹ ਭਾਰਤ ਦੇ ਜਨਤਕ ਸਿਹਤ ਰਿਕਾਰਡਾਂ ਵਿੱਚ ਸਪਸ਼ਟ ਤੌਰ 'ਤੇ ਪ੍ਰਤੀਬਿੰਬਤ ਹੁੰਦੇ ਹਨ। ਮਾਵਾਂ ਦੀ ਮੌਤ ਦਰ (MMR) 2004-06 ਵਿੱਚ ਪ੍ਰਤੀ ਲੱਖ ਜੀਵਤ ਜਨਮਾਂ ਵਿੱਚ 254 ਤੋਂ ਘਟ ਕੇ 2022-24 ਵਿੱਚ 87 ਹੋ ਗਈ ਹੈ, ਜੋ ਕਿ ਰਾਸ਼ਟਰੀ ਸਿਹਤ ਨੀਤੀ (NHP) 2017 ਦੁਆਰਾ ਨਿਰਧਾਰਿਤ ਟੀਚਿਆਂ ਨੂੰ ਪੂਰਾ ਕਰਦੀ ਹੈ। 1990 ਅਤੇ 2024 ਦੇ ਵਿਚਕਾਰ, ਭਾਰਤ ਨੇ MMR ਵਿੱਚ 84% ਕਮੀ ਪ੍ਰਾਪਤ ਕੀਤੀ ਹੈ- ਜੋ ਕਿ 48% ਦੀ ਵਿਸ਼ਵਵਿਆਪੀ ਗਿਰਾਵਟ ਤੋਂ ਲਗਭਗ ਦੁੱਗਣੀ ਹੈ – ਅਤੇ ਇਸੇ ਕਾਰਨ ਮਾਵਾਂ ਦੀ ਸਿਹਤ ਅਤੇ ਪਰਿਵਾਰ ਨਿਯੋਜਨ ਵਿੱਚ ਅਗਵਾਈ ਲਈ UNFPA ਤੋਂ ਮਾਨਤਾ ਪ੍ਰਾਪਤ ਕੀਤੀ ਹੈ। ਵਿਆਪਕ ਤਸਵੀਰ ਇੱਕ ਸਮਾਨ ਕਹਾਣੀ ਦੱਸਦੀ ਹੈ: ਨਵੀਨਤਮ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (NFHS) ਦੇ ਅਨੁਸਾਰ, ਪ੍ਰਜਨਨ ਦਰ 2.0 ਤੱਕ ਪਹੁੰਚ ਗਈ ਹੈ, ਸੰਸਥਾਗਤ ਜਣੇਪੇ 90.6% ਤੱਕ ਵਧ ਗਏ ਹਨ ਅਤੇ ਪੂਰਾ ਟੀਕਾਕਰਣ ਕਵਰੇਜ ਹੁਣ 98.6% ਹੈ। ਇਹ ਇੱਕ ਅਜਿਹੀ ਪ੍ਰਣਾਲੀ ਦੇ ਸੂਚਕ ਹਨ ਜੋ ਰੋਕਥਾਮ, ਖੋਜ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣਾ ਸਿੱਖ ਰਹੀ ਹੈ। ਇਹੀ ਕਾਰਨ ਹੈ ਕਿ ਬਿਮਾਰੀ ਦੇ ਖਾਤਮੇ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਮਹੱਤਵਪੂਰਨ ਹਨ: 2015 ਵਿੱਚ ਮਾਵਾਂ ਅਤੇ ਨਵਜੰਮੇ ਬੱਚਿਆਂ ਦੇ ਟੈੱਟਨਸ ਦਾ ਖਾਤਮਾ ਅਤੇ 2024 ਤੱਕ ਜਨਤਕ ਸਿਹਤ ਸਮੱਸਿਆ ਦੇ ਰੂਪ ਵਿੱਚ ਟ੍ਰੈਕੋਮਾ ਦਾ ਖਾਤਮਾ। ਇਸ ਦੇ ਨਾਲ, ਭਾਰਤ ਦੱਖਣ-ਪੂਰਬੀ ਏਸ਼ੀਆ ਵਿੱਚ ਅਜਿਹੇ ਮੀਲ ਪੱਥਰ ਪ੍ਰਾਪਤ ਕਰਨ ਵਾਲਾ ਤੀਜਾ ਦੇਸ਼ ਬਣ ਗਿਆ ਹੈ।
ਇਸ ਵਿੱਚ ਇੱਕ ਡੂੰਘਾ ਸਬਕ ਹੈ। NHP 2017 ਨੇ ਦਿਸ਼ਾ ਨਿਰਧਾਰਿਤ ਕੀਤੀ, NHM ਨੇ ਡਿਲੀਵਰੀ ਬੁਨਿਆਦੀ ਢਾਂਚਾ ਬਣਾਇਆ - ਉਪ-ਸਿਹਤ ਕੇਂਦਰਾਂ ਤੋਂ ਲੈ ਕੇ ਤੀਜੇ ਦਰਜੇ ਦੇ ਹਸਪਤਾਲਾਂ ਤੱਕ - ਅਤੇ ਆਯੁਸ਼ਮਾਨ ਭਾਰਤ ਨੇ ਸਿਸਟਮ ਨੂੰ ਆਪਣੇ ਚਾਰ ਕਾਰਜਸ਼ੀਲ ਥੰਮ੍ਹ ਪ੍ਰਦਾਨ ਕੀਤੇ: ਪ੍ਰਾਇਮਰੀ ਕੇਅਰ ਲਈ AAM, ਵਿੱਤੀ ਸੁਰੱਖਿਆ ਲਈ PM-JAY, ਸਸ਼ਕਤੀਕਰਣ ਅਤੇ ਬੁਨਿਆਦੀ ਢਾਂਚੇ ਲਈ PM-ABHIM, ਅਤੇ ਡਿਜੀਟਲ ਰੀੜ੍ਹ ਦੀ ਹੱਡੀ ਲਈ ABDM। ਮੁਫ਼ਤ ਦਵਾਈਆਂ, ਡਾਇਗਨੌਸਟਿਕਸ, ਆਵਾਜਾਈ ਅਤੇ ਡਾਇਲਸਿਸ ਦੇ ਨਾਲ, ਇਹ ਯੋਜਨਾਵਾਂ ਸਿਰਫ਼ ਪ੍ਰੋਗਰਾਮਾਂ ਦਾ ਸੰਗ੍ਰਹਿ ਨਹੀਂ ਹਨ; ਇਹ ਸਾਡੇ ਲੋਕਾਂ ਲਈ ਇੱਕ ਰਾਸ਼ਟਰੀ ਸਿਹਤ ਢਾਲ ਬਣਾਉਂਦੀਆਂ ਹਨ ਅਤੇ ਇੱਕ ਯਾਦ ਦਿਵਾਉਂਦੀਆਂ ਹਨ ਕਿ ਜਦੋਂ ਜਨਤਕ ਸਿਹਤ ਨੂੰ ਰਾਸ਼ਟਰ-ਨਿਰਮਾਣ ਦੇ ਕਾਰਜ ਵਜੋਂ ਦੇਖਿਆ ਜਾਂਦਾ ਹੈ, ਤਾਂ ਇਹ ਵਿਅਕਤੀਗਤ ਜੀਵਨ ਅਤੇ ਦੇਸ਼ ਦੇ ਭਵਿੱਖ ਦੋਵਾਂ ਨੂੰ ਬਦਲ ਸਕਦੀ ਹੈ।
****
(ਲੇਖਕ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਰਾਜ ਮੰਤਰੀ ਹਨ)
