ਖੰਨਾ ਰੋਡ 'ਤੇ ਪਏ ਡੂੰਘੇ ਟੋਏ ਬਣੇ ਹਾਦਸਿਆਂ ਦਾ ਕਾਰਨ .
ਹਰ ਰੋਜ਼ ਲੋਕ ਹੋ ਰਹੇ ਨੇ ਹਾਦਸਿਆਂ ਦਾ ਸ਼ਿਕਾਰ ਅਤੇ ਵਹੀਕਲਾਂ ਦਾ ਹੋ ਰਿਹਾ ਨੁਕਸਾਨ
ਖੰਨਾ /ਸਮਰਾਲਾ 15 ਜੂਨ (ਮਨਜੀਤ ਸਿੰਘ ਧੀਮਾਨ )– ਨਗਰ ਕੌਂਸਲ ਸਮਰਾਲਾ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਅਣਗਹਿਲੀਆਂ ਦੇ ਕਾਰਣ ਲਗਾਤਾਰ ਲੋਕਾਂ ਦੀਆਂ ਨੁਕਤਾਚੀਨੀਆਂ ਅਤੇ ਸ਼ਿਕਾਇਤਾਂ ਦਾ ਕੇਂਦਰ ਬਣਿਆ ਹੋਇਆ ਹੈ। ਬਾਕੀ ਦੇ ਮਸਲਿਆਂ ਨੂੰ ਛੱਡ ਕੇ ਇੱਥੋਂ ਦੇ ਖੰਨਾ ਰੋਡ ਉੱਪਰ ਪਏ ਡੂੰਗੇ ਟੋਏ ਹੁਣ ‘ਮੌਤ ਦੇ ਖ਼ੂਹ’ ਬਣ ਕੇ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ, ਪ੍ਰੰਤੂ ਨਗਰ ਕੌਂਸਲ ਦੇ ਅਧਿਕਾਰੀ ਬੇਫਿਕਰੀ ਦੀ ਗੂੜੀ ਨੀਂਦੇ ਸੁੱਤੇ ਹੋਏ ਨਜਰ ਆ ਰਹੇ ਹਨ।
ਜਾਣਕਾਰੀ ਅਨੁਸਾਰ ਖੰਨਾ ਤੋਂ ਸਮਰਾਲਾ ਨੂੰ ਜਾਣ ਵਾਲੀ ਇਸ ਸੜ੍ਹਕ ਦੀ ਹਾਲਤ ਅੱਜ ਕੱਲ ਐਨੀ ਬਦਤਰ ਹੋ ਚੁੱਕੀ ਹੈ ਕਿ ਇਸ ਉੱਪਰੋਂ ਲੰਘਣਾਂ ਲੋਕਾਂ ਲਈ ਜਾਨ ਦਾ ਜੋਖ਼ਮ ਬਣ ਚੁੱਕਾ ਹੈ। ਸਮਰਾਲਾ ਵਿੱਚ ਦਾਖ਼ਲ ਹੁੰਦਿਆਂ ਹੀ ਨਗਰ ਕੌਂਸਲ ਸਮਰਾਲਾ ਵੱਲੋਂ ਗੰਦੇ ਅਤੇ ਸੜਿਆਂਦ ਮਾਰਦੇ ਅਤੇ ਡੂੰਘੇ ਟੋਇਆਂ ਨਾਲ ਰਾਹਗੀਰਾਂ ਦਾ ਇਸ ਤਰ੍ਹਾਂ ਸਵਾਗਤ ਕੀਤਾ ਜਾਂਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਆਪਣੇ ਵਹੀਕਲਾਂ ਅਤੇ ਵਾਹਨਾਂ ਦਾ ਨੁਕਸਾਨ ਕਰਵਾਉਣਾ ਪੈਂਦਾ ਹੈ ਅਤੇ ਕਈਆਂ ਨੂੰ ਜਖ਼ਮੀ ਹਾਲਤ ’ਚ ਆਪਣੇ ਘਰਾਂ ਨੂੰ ਪਰਤਣਾ ਪੈਂਦਾ ਹੈ। ਇਸ ਰੋਡ ਦੀ ਹਾਲਾਤ ਏਨੀ ਤਰਸਯੋਗ ਹੈ ਕਿ ਅਕਸਰ ਹੀ ਇੱਥੇ ਸਕੂਟਰ ਅਤੇ ਮੋਟਰ ਸਾਈਕਲ ਸਵਾਰ ਡਿੱਗ ਦੇ ਦੇਖ਼ੇ ਜਾ ਸਕਦੇ ਹਨ। ਕਮਲ ਕਲੌਨੀ ਦੇ ਵਾਨੀਕ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੀ ਬੀ.ਐੱਮ.ਡਬਲਯੂ ਗੱਡੀ ਰਾਹੀਂ ਸਮਰਾਲੇ ਦਾਖ਼ਲ ਹੋਇਆ ਤਾਂ ਇਸ ਡੂੰਘੇ ਟੋਏ ’ਚ ਗੱਡੀ ਡਿਗਣ ਕਾਰਣ ਚੈਂਬਰ ਫਟ ਗਿਆ। ਗੱਡੀ ਦੀ ਰਿਪੇਅਰ ’ਤੇ ਕਰੀਬ 50 ਹਜ਼ਾਰ ਖ਼ਰਚ ਆਇਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਿਨ ਵਿੱਚ ਕਈ ਲੋਕ ਹਾਦਸੇ ਦਾ ਸ਼ਿਕਾਰ ਹੁੰਦੇ ਹਨ। ਇਸਲਈ ਸਥਾਨਕ ਪ੍ਰਸ਼ਾਸ਼ਨ ਨੂੰ ਤੁਰੰਤ ਧਿਆਨ ਦੇ ਕੇ ਇਸ ਰੋਡ ਦੀ ਹਾਲਤ ਸੁਧਾਰਣੀ ਚਾਹੀਦੀ ਹੈ। ਸਮਾਜਸੇਵੀ ਨੌਜਵਾਨ ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਨਿਊ ਮਾਡਲ ਟਾਊਨ ਕਲੌਨੀ ਵਿੱਚ ਹੈ। ਇਸ ਕਲੌਨੀ ਵਿੱਚ ਵੱਸਦੇ ਦਰਜ਼ਨਾਂ ਪਰਿਵਾਰ ਆਪਣੇ ਘਰ ਤੋਂ ਬਾਜ਼ਾਰ ਜਾਣ ਲਈ ਇਸੇ ਰੋਡ ਤੋਂ ਲੰਘਦੇ ਹਨ। ਜਿਸ ਕਾਰਣ ਉਨ੍ਹ ਨੂੰ ਹਰ ਰੋਜ਼ ਵੱਡੀ ਖਿਜ਼ਾਲਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਾਕਸ ਲਈ
ਜਲਦ ਹੀ ਹੋ ਜਾਵੇਗੀ ਰੋਡ ਦੀ ਮੁਰੰਮਤ–ਈ.�"
ਸਮਰਾਲਾ–ਸਥਾਨਕ ਕਾਰਜਸਾਧਕ ਅਫ਼ਸਰ ਅਮਨਪ੍ਰੀਤ ਸਿੰਘ ਪਾਸੋਂ ਜਦੋਂ ਇਸ ਰੋਡ ਦੀ ਬਦਤਰ ਹੋਈ ਹਾਲਤ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਮੀਦ ਹੈ ਕਿ ਆਉਣ ਵਾਲੇ 2 ਦਿਨਾਂ ਵਿੱਚ ਇਸ ਰੋਡ ਉੱਪਰ ਪਏ ਟੋਇਆਂ ਦੀ ਮੁਰੰਮਤ ਕਰ ਦਿੱਤੀ ਜਾਵੇਗੀ।
ਬਾਕਸ ਲਈ
ਸਹੁੰ ਚੁੱਕਣ ਤੋਂ ਤੁਰੰਤ ਬਾਅਦ ਕਰ ਦੇਵਾਂਗੇ ਮਸਲੇ ਹੱਲ–ਮੰਗਤ ਰਾਏj
ਸਮਰਾਲਾ–ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਨਵੇਂ ਚੁਣੇ ਗਏ ਕੌਂਸਲਰ ਲਾਲਾ ਮੰਗਤ ਰਾਏ ਮਾਲਵਾ ਨੇ ਕਿਹਾ ਕਿ ਲੋਕਾਂ ਦੇ ਨੱਕ ਵਿੱਚ ਦਮ ਕਰਨ ਵਾਲੇ ਅਜਿੇ ਹੋਰ ਵੀ ਮਸਲੇ ਸਾਡੇ ਧਿਆਨ ਵਿੱਚ ਹਨ। ਸਾਨੂੰ ਉਡੀਕ ਹੈ ਕਿ ਅਸੀਂ ਸਹੁੰ ਚੁੱਕ ਕੇ ਆਪਣੇ ਅਹੁੱਦੇ ਸੰਭਾਲ ਲਈਅੇ ਅਤੇ ਇਸਤੋਂ ਤੁਰੰਤ ਬਾਅਦ ਸਾਰੇ ਮਸਲਿਆਂ ਦਾ ਹੱਲ ਪਹਿਲ ਦੇ ਅਧਾਰ ਤੇ ਕਰ ਦਿੱਤਾ ਜਾਵੇਗਾ।
ਬਾਕਸ ਲਈ
ਕੌਂਸਲ ਦਾ ਬੇਫ਼ਿਕਰ ਹੋਣਾ ਲੋਕਾਂ ਲਈ ਮੰਦਭਾਗਾ–ਐਡਵੋਕੇਟ ਗਗਨਦੀਪ
ਸਮਰਾਲਾ–ਬਾਰ ਐਸੋ.ਦੇ ਸਾਬਕਾ ਪ੍ਰਧਾਨ ਐਡਵੋਕੇਟ ਗਗਨਦੀਪ ਸ਼ਰਮਾਂ ਨੇ ਕਿਹਾ ਕਿ ਨਗਰ ਕੌਂਸਲ ਦੇ ਅਧਕਾਰੀਆਂ ਦਾ ਲੋਕਾਂ ਦੀਆਂ ਵੱਡੀਆਂ ਸਮੱਸਿਆਵਾਂ ਨੂੰ ਲੈ ਕੇ ਇਸਤਰ੍ਹਾਂ ਬੇਫ਼ਿਕਰ ਹੋਣਾ ਲੋਕਾਂ ਲਈ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਖੰਨਾ ਰੋਡ ਦੀ ਬਦਤਰ ਹਾਲਾਤ ਹਮੇਸ਼ਾ ਹੀ ਅਖਬਾਰਾਂ ਦੀ ਸੁਰਖੀਆਂ ਬਣੀ ਰਹਿੰਦੀ ਹੈ। ਪ੍ਰੰਤੂ ਕੌਂਸਲ ਦੇ ਅਧਕਾਰੀ ਏ.ਸੀ ਦਫ਼ਤਰਾਂ ਵਿੱਚ ਬੈਠ ਕੇ ਡੰਗ ਟਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕੌਂਸਲ ਦੇ ਅਧਕਾਰੀਆਂ ਨੂੰ ਆਪਣੀ ਨਲਾਇਕੀ ਅਤੇ ਅਣਗਹਿਲੀਆਂ ਲਈ ਜਵਾਬਦੇਹੀ ਕਰਨੀ ਪਵੇਗੀ
