ਦੂਜੇ ਦਿਨ ਦੀ ਟ੍ਰੇਨਿੰਗ ਸੰਪਨ .
*ਲੁਧਿਆਣਾ ਵਿੱਚ ਐਸ.ਆਈ.ਆਰ-2026 ਲਈ ਚੋਣ ਅਮਲੇ ਦੀ ਦੂਜੇ ਦਿਨ ਦੀ ਟ੍ਰੇਨਿੰਗ ਸੰਪੰਨ*
*ਵੋਟਰ ਸੂਚੀਆਂ ਨੂੰ 100 ਫੀਸਦੀ ਸ਼ੁੱਧ ਬਣਾਉਣ ਲਈ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ*
*25 ਜੂਨ ਤੋਂ 24 ਜੁਲਾਈ ਤੱਕ ਘਰ-ਘਰ ਜਾ ਕੇ ਭਰੇ ਜਾਣਗੇ ਗਣਨਾ ਫਾਰਮ: ਡੀ.ਸੀ. ਹਿਮਾਂਸ਼ੂ ਜੈਨ*
*ਐਸ.ਆਈ.ਆਰ.-2026 ਦੀ ਸਫ਼ਲਤਾ ਲਈ ਲੁਧਿਆਣਾ ਵਿੱਚ ਚੋਣ ਅਮਲੇ ਨੂੰ ਦਿੱਤੀ ਸਿਖਲਾਈ*
ਲੁਧਿਆਣਾ, 15 ਜੂਨ (ਮਨਜੀਤ ਸਿੰਘ ਧੀਮਾਨ) ::
ਪੰਜਾਬ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇਨਟੈਂਸਿਵ ਰਵੀਜ਼ਨ (ਐਸ.ਆਈ.ਆਰ)-2026 ਨੂੰ ਸਫ਼ਲ ਬਣਾਉਣ ਲਈ, ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਵੱਲੋਂ ਚੋਣ ਹਲਕਾ ਪੱਧਰ ਦੇ ਮਾਸਟਰ ਟ੍ਰੇਨਰਾਂ ਨੂੰ ਸਿਖਲਾਈ ਦੇਣ ਲਈ ਦੂਜੇ ਦਿਨ ਦੀ ਟ੍ਰੇਨਿੰਗ ਵਰਕਸ਼ਾਪ ਸੋਮਵਾਰ ਨੂੰ ਬੱਚਤ ਭਵਨ ਲੁਧਿਆਣਾ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਕਰਕੇ ਵੱਖ-ਵੱਖ ਦੋ ਬੈਚ ਵਿੱਚ ਸਿਖਲਾਈ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਐਸ.ਆਈ.ਆਰ. ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਅਤੇ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ 15 ਜੂਨ ਨੂੰ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ (ਡੀ.ਐਲ.ਐਮ.ਟੀ) ਵੱਲੋਂ ਚੋਣ ਹਲਕਾ 60-ਲੁਧਿਆਣਾ ਪੂਰਬੀ, 63-ਲੁਧਿਆਣਾ ਕੇਂਦਰੀ, 64-ਲੁਧਿਆਣਾ ਪੱਛਮੀ, 65-ਲੁਧਿਆਣਾ ਉੱਤਰੀ ਦੇ ਸਹਾਇਕ ਚੋਣ ਰਜਿਸਟਰੇਸ਼ਨ ਅਫਸਰਾਂ, ਅਸੈਂਬਲੀ ਲੈਵਲ ਮਾਸਟਰ ਟ੍ਰੇਨਰਾਂ, ਟੈਕਨੀਕਲ ਸਟਾਫ ਅਤੇ ਕਲੈਰੀਕਲ ਸਟਾਫ਼ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਸਿਖਲਾਈ ਦਿੱਤੀ ਜਦਕਿ ਚੋਣ ਹਲਕਾ 68-ਦਾਖਾ, 69-ਰਾਏਕੋਟ ਅਤੇ 70-ਜਗਰਾਉਂ ਦੇ ਅਮਲੇ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਸਿਖਲਾਈ ਦਿੱਤੀ ਗਈ।
ਹਿਮਾਂਸ਼ੂ ਜੈਨ ਨੇ ਦੱਸਿਆ ਕਿ ਟ੍ਰੇਨਿੰਗ ਦੌਰਾਨ ਜ਼ਿਲ੍ਹਾ ਮਾਸਟਰ ਟ੍ਰੇਨਰਾਂ ਵੱਲੋਂ ਸਹਾਇਕ ਚੋਣ ਰਜਿਸਟਰੇਸ਼ਨ ਅਫਸਰਾਂ, ਅਸੈਂਬਲੀ ਲੈਵਲ ਮਾਸਟਰ ਟ੍ਰੇਨਰਾਂ, ਟੈਕਨੀਕਲ ਸਟਾਫ ਅਤੇ ਕਲੈਰੀਕਲ ਸਟਾਫ਼ ਨੂੰ ਵੋਟਰ ਸੂਚੀ ਦੀ ਸਪੈਸ਼ਲ ਇਨਟੈਂਸਿਵ ਰਵੀਜ਼ਨ (ਐਸ.ਆਈ.ਆਰ) ਪ੍ਰਕਿਰਿਆ ਅਤੇ ਗਣਨਾ ਫਾਰਮ ਭਰਨ ਦੇ ਤਰੀਕੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਫਾਰਮ ਵਿੱਚ ਦਰਜ ਕੀਤੇ ਜਾਣ ਵਾਲੇ ਵੇਰਵਿਆਂ, ਲੋੜੀਂਦੇ ਦਸਤਾਵੇਜ਼ਾਂ ਅਤੇ ਆਨਲਾਈਨ ਅਪਲੋਡਿੰਗ ਪ੍ਰਕਿਰਿਆ ਤੋਂ ਵੀ ਜਾਣੂ ਕਰਵਾਇਆ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਸ.ਆਈ.ਆਰ. ਦਾ ਮੁੱਖ ਉਦੇਸ਼ ਵੋਟਰ ਸੂਚੀ ਨੂੰ 100 ਪ੍ਰਤੀਸ਼ਤ ਸ਼ੁੱਧ ਅਤੇ ਅੱਪਡੇਟ ਕਰਨਾ ਹੈ। ਇਸ ਲਈ ਹਰੇਕ ਬੀ.ਐਲ.�" ਵੱਲੋਂ 25 ਜੂਨ ਤੋਂ 24 ਜੁਲਾਈ 2026 ਤੱਕ ਆਪਣੇ-ਆਪਣੇ ਬੂਥ ਖੇਤਰ ਵਿੱਚ ਘਰ-ਘਰ ਜਾ ਕੇ ਗਣਨਾ ਫਾਰਮ ਭਰਨ ਦਾ ਕੰਮ ਪੂਰੀ ਤਨਦੇਹੀ ਅਤੇ ਨਿਰਪੱਖਤਾ ਨਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਾਰਮ ਭਰਨ ਸਮੇਂ ਕਿਸੇ ਵੀ ਯੋਗ ਵੋਟਰ ਦਾ ਨਾਮ ਛੁੱਟਣ ਨਾ ਦਿੱਤਾ ਜਾਵੇ ਅਤੇ ਕੋਈ ਵੀ ਗਲਤ ਜਾਣਕਾਰੀ ਦਰਜ ਨਾ ਕੀਤੀ ਜਾਵੇ।
