ਵਿਰੋਧੀ ਪਾਰਟੀਆਂ ਚ ਬੌਖਲਾਹਟ : MLA ਦਲਜੀਤ ਸਿੰਘ ਭੋਲਾ ਗਰੇਵਾਲ .

ਵਿਧਾਇਕ ਗਰੇਵਾਲ ਵੱਲੋਂ ਕਰੀਬ 1.30 ਕਰੋੜੀ  ਸੀਵਰੇਜ, ਬਰਸਾਤੀ ਪਾਣੀ ਲਾਈਨਾ ਦੇ ਕੰਮਾਂ ਦਾ ਉਦਘਾਟਨ 
- ਕਿਹਾ ! ਇਹਨਾਂ ਕੰਮਾਂ ਦੇ ਮੁਕੰਮਲ ਹੋਣ ਨਾਲ 32 ਅਤੇ 33 ਸੈਕਟਰ ਦੇ ਵਸਨੀਕਾਂ ਨੂੰ ਮਿਲੇਗੀ ਵੱਡੀ ਰਾਹਤ 

- ਆਪ ਵੱਲੋਂ ਕਰਵਾਏ ਜਾ ਰਹੇ ਸੂਬੇ ਭਰ ਚ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਵਿਰੋਧੀ ਪਾਰਟੀਆਂ ਚ ਬੁਖਲਾਹਟ - ਗਰੇਵਾਲ

ਲੁਧਿਆਣਾ, 16 ਜੂਨ (ਗੀਤਾ ਸਕਸੈਨਾ) ਵਿਧਾਨ ਸਭਾ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਹਲਕੇ ਦੇ ਸੈਕਟਰ 32 ਅਤੇ 33 ਵਿਖੇ ਕਰੀਬ 1.30 ਕਰੋੜ ਦੀ ਲਾਗਤ ਨਾਲ ਹੋਣ ਜਾ ਰਹੇ ਸੀਵਰੇਜ ਅਤੇ ਬਰਸਾਤੀ ਪਾਣੀ ਦੀਆਂ ਲਾਈਨਾਂ ਦੀ ਸਫਾਈ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਸੂਬੇ ਤੇ ਰਾਜ ਕਰ ਚੁੱਕੀਆਂ ਸਾਬਕਾ ਸਰਕਾਰਾਂ ਦੇ ਨੁਮਾਇੰਦਿਆਂ ਨੇ ਪਿਛਲੇ 35 ਸਾਲਾਂ ਤੋਂ ਇਸ ਇਲਾਕੇ ਦੀ ਸਾਰ ਨਹੀਂ ਲਈ ਜਿਸ ਕਾਰਨ ਬਰਸਾਤਾਂ ਦੇ ਸਮੇਂ ਤੇ ਸੈਕਟਰ 32 ਅਤੇ 33 ਨੂੰ ਸੀਵਰੇਜ ਓਵਰਫਲੋ ਕਾਰਨ ਕਈ ਤਰਹਾਂ ਦੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂ ਰਿਹਾ ਸੀ। ਉਹਨਾਂ ਕਿਹਾ ਕਿ ਇਲਾਕਾ ਵਾਸੀਆਂ ਦੀ ਮੰਗ ਨੂੰ ਦੇਖਦੇ ਹੋਏ ਅੱਜ ਸੀਵਰੇਜ ਅਤੇ ਪਾਣੀ ਦੀਆਂ ਪਾਈਪਾਂ ਦੀ ਸਫਾਈ ਦੇ  ਕੰਮਾਂ ਦਾ ਉਦਘਾਟਨ ਕੀਤਾ ਗਿਆ ਹੈ , ਇਹਨਾਂ ਕੰਮਾਂ ਤੇ ਕਰੀਬ 1.30 ਕਰੋੜ ਦੀ ਲਾਗਤ ਆਵੇਗੀ ਅਤੇ ਆਉਣ ਵਾਲੇ ਦਿਨਾਂ ਚ ਇਹਨਾਂ ਕੰਮਾਂ ਨੂੰ ਕੁਝ ਦਿਨਾਂ ਵਿੱਚ  ਮੁਕੰਮਲ ਕਰ ਲਿਆ ਜਾਵੇਗਾ । ਵਿਧਾਇਕ ਗਰੇਵਾਲ ਨੇ ਕਿਹਾ ਕਿ ਇਹਨਾਂ ਕੰਮਾਂ ਦੇ ਮੁਕੰਮਲ ਹੋਣ ਨਾਲ ਇਲਾਕਾ ਵਾਸੀਆਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ਹਲਕਾ ਪੂਰਵੀ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਰਿਕਾਰਡ ਤੋੜ ਵਿਕਾਸ ਕਾਰਜ ਪਹਿਲਾਂ ਹੀ ਮੁਕੰਮਲ ਕਰ ਦਿੱਤੇ ਗਏ ਹਨ ਅਤੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਆਉਣ ਵਾਲੇ ਦਿਨਾਂ ਚ ਜਲਦ ਮੁਕੰਮਲ ਕਰ ਲਿਆ ਜਾਵੇਗਾ । ਵਿਧਾਇਕ ਗਰੇਵਾਲ ਨੇ ਕਿਹਾ ਕਿ ਗਲਾਡਾ ਦੇ ਅਧੀਨ ਆਉਂਦੇ ਇਹਨਾਂ ਇਲਾਕਿਆਂ ਚ ਆਉਣ ਵਾਲੇ ਦਿਨਾਂ ਚ ਕੁਝ ਹੋਰ ਨਵੇਂ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ । ਵਿਧਾਇਕ ਗਰੇਵਾਲ ਨੇ ਇਲਾਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਦਾ ਸਮਾਂ ਹੁਣ ਨਜ਼ਦੀਕ ਆ ਰਿਹਾ ਹੈ ਅਤੇ ਹੁਣ ਕੁਝ ਪਾਰਟੀਆਂ ਦੇ ਬਰਸਾਤੀ ਡੱਡੂ ਤੁਹਾਡੇ ਕੋਲ ਗੁਮਰਾਹ ਕਰਨ ਲਈ ਜਰੂਰ ਆਉਣਗੇ ਤੁਸੀਂ ਉਹਨਾਂ ਕੋਲੋਂ ਸਿਰਫ ਇੱਕ ਸਵਾਲ ਜਰੂਰ ਪੁੱਛਣਾ ਕੀ ਤੁਹਾਨੂੰ ਪਹਿਲਾਂ ਬਹੁਤ ਸਮਾਂ ਮੌਕਾ ਦਿੱਤਾ ਪਰ ਤੁਸੀਂ ਇਹਨਾਂ ਇਲਾਕਿਆਂ ਲਈ ਕੀ ਕੀਤਾ ਉਸ ਬਾਰੇ ਸਾਨੂੰ ਜਰੂਰ ਜਾਣੂ ਕਰਵਾਓ ਅਸੀਂ ਅਗਲੀ ਗੱਲ ਫੇਰ ਤੁਹਾਡੇ ਨਾਲ ਕਰਾਂਗੇ । ਵਿਧਾਇਕ ਗਰੇਵਾਲ ਨੇ ਕਿਹਾ ਕਿ ਤੁਹਾਡਾ ਹੱਕ ਹੈ ਸਵਾਲ ਪੁੱਛਣਾ ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਹੋਵੇਗਾ । ਉਹਨਾਂ ਕਿਹਾ ਕਿ ਦੂਜੇ ਪਾਸੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਚੋਣਾਂ ਸਮੇਂ ਸੂਬਾ ਵਾਸੀਆਂ ਨੂੰ ਜੋ ਵੀ ਗਰੰਟੀਆਂ ਦਿੱਤੀਆਂ ਉਹਨਾਂ ਗਰੰਟੀਆਂ ਨੂੰ ਪੂਰਾ ਕਰਕੇ ਦਿਖਾਇਆ ਜਿਸ ਕਾਰਨ ਵਿਰੋਧੀ ਪਾਰਟੀਆਂ ਕੋਲ ਹੁਣ ਕੋਈ ਜਵਾਬ ਨਹੀਂ  ਸੂਬੇ ਦੀਆਂ ਵਿਰੋਧੀ ਪਾਰਟੀਆਂ ਹੁਣ ਆਪਸ ਵਿੱਚ ਇੱਕ ਦੂਸਰੇ ਨਾਲ ਹੀ ਉਲਝ ਰਹੀਆਂ ਹਨ । ਇਸ ਮੌਕੇ ਕੌਂਸਲਰ ਨਿਧੀ ਗੁਪਤਾ,  ਅੰਕੁਰ ਗੁਲਾਟੀ ਕੌਂਸਲਰ ਲਵਲੀ  ਮਨੋਚਾ ,  ਮਨਵੀਰ ਸੰਧੂ , ਦੀਦਾਰ ਪ੍ਰਧਾਨ  ਮਹਾਵੀਰ ਕੁਮਾਰ , ਐਡਵੋਕੇਟ ਹਰਪ੍ਰੀਤ ਸਿੰਘ ਹਰਜੀਤ ਅਰੋੜਾ ਲਖਵਿੰਦਰ ਲੱਖਾ ਜਸਪ੍ਰੀਤ ਮਿੱਠੂ ਮਨਜੀਤ ਸਿੰਘ ਗੋਵਿੰਦ ਖੁਰਾਣਾ, ਗੁਰਦੀਪ ਸੈਣੀ  ਤੋਂ ਇਲਾਵਾ ਵੱਡੀ ਗਿਣਤੀ ਚ ਇਲਾਕਾ ਵਾਸੀ ਹਾਜ਼ਰ ਸਨ।