ਲੈਬਨਾਨ ਵਿਚ ਪੰਜ ਪੰਜਾਬੀ ਨੌਜਵਾਨ ਖਾਲਸਾ ਏਡ ਦੀ ਮਦਦ ਨਾਲ ਵਤਨ ਪਰਤੇ.
ਲੇਬਨਾਨ ’ਚ ਫਸੇ 5 ਪੰਜਾਬੀ ਨੌਜਵਾਨ ਖਾਲਸਾ ਏਡ ਦੇ ਯਤਨਾਂ ਸਦਕਾ ਸੁਰੱਖਿਅਤ ਵਤਨ ਪਰਤੇ
ਅਮਰੀਕਾ-ਈਰਾਨ ਤਣਾਅ ਕਾਰਨ ਫਸੇ ਨੌਜਵਾਨਾਂ ਦੀ ਵਾਪਸੀ ਲਈ ਭਾਰਤੀ ਦੂਤਾਵਾਸ ਤੇ ਤਰਨਜੀਤ ਸੰਧੂ ਨੇ ਨਿਭਾਈ ਅਹਿਮ ਭੂਮਿਕਾ
ਜਸਪ੍ਰੀਤ ਸਿੰਘ ਦਾਹੀਆ ਅਨੁਸਾਰ, ਸਰਦਾਰ ਰਵੀ ਸਿੰਘ ਤੋਂ ਜਾਣਕਾਰੀ ਮਿਲਣ ਮਗਰੋਂ ਤੁਰੰਤ ਭਾਰਤ ਸਰਕਾਰ ਦੇ ਸਾਬਕਾ ਵਿਦੇਸ਼ ਸਕੱਤਰ ਅਤੇ ਮੌਜੂਦਾ ਸਮੇਂ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਦੇ ਸਹਿਯੋਗ ਨਾਲ ਭਾਰਤ ਸਰਕਾਰ ਅਤੇ ਬੇਰੂਤ ਸਥਿਤ ਭਾਰਤੀ ਦੂਤਾਵਾਸ ਨਾਲ ਲੋੜੀਂਦਾ ਤਾਲਮੇਲ ਕਾਇਮ ਕੀਤਾ ਗਿਆ। ਸਾਰੀਆਂ ਜ਼ਰੂਰੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਪੰਜਾਂ ਨੌਜਵਾਨਾਂ ਦੀ ਸੁਰੱਖਿਅਤ ਵਤਨ ਵਾਪਸੀ ਸੰਭਵ ਹੋ ਸਕੀ।
ਸੁਰੱਖਿਅਤ ਵਤਨ ਪਰਤੇ ਨੌਜਵਾਨਾਂ ਵਿੱਚ ਕਰਮ ਸਿੰਘ (ਪਟਿਆਲਾ), ਦਲਵੀਰ ਸਿੰਘ (ਜਲੰਧਰ), ਹਰਜਿੰਦਰ ਕੁਮਾਰ (ਜਲੰਧਰ), ਜਸਪ੍ਰੀਤ ਸਿੰਘ (ਪਟਿਆਲਾ) ਅਤੇ ਵਿਚਿੱਤਰ ਸਿੰਘ (ਹੁਸ਼ਿਆਰਪੁਰ) ਸ਼ਾਮਲ ਹਨ।
