ਸ਼ਹੀਦੀ ਦਿਹਾੜਾ ਸ਼ਰਧਾਪੂਰਵਕ ਮਨਾਇਆ .

ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਭਾਮੀਆਂ ਕਲਾਂ ਵਿਖੇ ਸ਼ਰਧਾਪੂਰਵਕ ਮਨਾਇਆ 


ਭਾਮੀਆਂ ਕਲਾਂ, 18 ਜੂਨ (ਜਿੰਮੀ) -  ਸਿੱਖ ਕੌਮ ਦੇ ਮਹਾਨ ਸ਼ਹੀਦ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ 420ਵੇਂ ਸ਼ਹੀਦੀ ਦਿਹਾੜੇ ਦੇ ਪਾਵਨ ਮੌਕੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਭਾਮੀਆਂ ਕਲਾਂ ਵਿਖੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਵਲੋਂ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਸ ਦੌਰਾਨ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ, ਸ਼ਕੰਜਵੀਂ ਦੀ ਛਬੀਲ ਅਤੇ ਛੋਲਿਆਂ ਦੇ ਲੰਗਰ ਵੀ ਲਗਾਏ ਗਏ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਲਗਾਈ ਗਈ ਛਬੀਲ ਅਤੇ ਲੰਗਰਾਂ ਵਿਚੱ ਪ੍ਰਧਾਨ ਨਿਰਮਲ ਸਿੰਘ, ਖਜ਼ਾਨਚੀ ਸੁਖਰਾਮ ਸਿੰਘ, ਜਨਰਲ ਸਕੱਤਰ ਜਗਤਾਰ ਸਿੰਘ, ਬਲਵਿੰਦਰ ਸਿੰਘ ਰੋਡਾ, ਗੁਰਮੀਤ ਸਿੰਘ ਕਾਕਾ ਸੇਵਾ ਮੁਕਤ ਮੈਨੇਜਰ, ਗ੍ਰੰਥੀ ਸਿੰਘ ਅਜੀਤ ਸਿੰਘ, ਠੇਕੇਦਾਰ ਪ੍ਰਿਥੀਪਾਲ ਸਿੰਘ ਭਾਮੀਆਂ, ਸਰਬਜੀਤ ਸਿੰਘ ਜੰਟਾ, ਗੁਰਬਖਸ਼ ਸਿੰਘ, ਪਿਆਰਾ ਸਿੰਘ, ਬਲਵੀਰ ਸਿੰਘ, ਸੁਖਵਿੰਦਰ ਸਿੰਘ ਬੈਨੀਪਾਲ, ਅੰਮ੍ਰਿਤਪਾਲ ਸਿੰਘ ਬੰਟੀ, ਹਰਿੰਦਰ ਸਿੰਘ ਜੇ.ਈ., ਸਤਨਾਮ ਸਿੰਘ ਸੱਤਾ, ਜੱਸਾ ਬਾਬਾ, ਗੋਬਿੰਦ ਸਿੰਘ ਜਸ਼ਨ, ਬਲਜੀਤ ਸਿੰਘ ਰੋਡੀ, ਮਾਸਟਰ ਵਰਿੰਦਰ ਸਿੰਘ, ਨਿੱਕਾ ਭਾਮੀਆਂ, ਗੁਰਮੀਤ ਸਿੰਘ ਗੀਤਾ, ਗੁਰਦੀਪ ਸਿੰਘ, ਵਿਕਰਮ ਸਿੰਘ, ਵਿੱਕੀ ਪੌੜ, ਬਲਵੀਰ ਸਿੰਘ ਬੀਰਾ, ਲਵਪ੍ਰੀਤ ਸਿੰਘ, ਬਿੱਟੂ ਭੈਣੀ ਕਾਲੋਨੀ, ਦਿਲਦਾਰ ਸਿੰਘ, ਪਰਮਿੰਦਰ ਸਿੰਘ, ਹਰਪ੍ਰੀਤ ਸਿੰਘ ਚੋਪੜਾ, ਲਵਪ੍ਰੀਤ ਸਿੰਘ ਲੱਬੂ, ਤਰਨਜੀਤ ਸਿੰਘ ਤਰਨੀ, ਭੁਪਿੰਦਰ ਸਿੰਘ, ਦੀਪਕ ਭੈਣੀ ਕਾਲੋਨੀ, ਪਾਲੀ ਖਾਲਸਾ, ਭੋਲਾ, ਸਤਵੀਰ ਸਿੰਘ ਅਤੇ ਹੋਰ ਸੇਵਾਦਾਰਾਂ ਵਲੋਂ ਸ਼ਰਧਾ ਨਾਲ ਸੇਵਾ ਨਿਭਾਈ ਗਈ।