ਜਵੱਦੀ ਟਕਸਾਲ ਵਿਖੇ ਸ਼ਹੀਦੀ ਦਿਹਾੜਾ ਸ਼ਰਧਾਪੂਰਵਕ ਮਨਾਇਆ ਗਿਆ .
ਲਾਸਾਨੀ ਸਿੱਖ ਸ਼ਹੀਦੀ ਦੇ ਮੋਢੀ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਹੋਏ
ਲੁਧਿਆਣਾ (ਪ੍ਰਿਤਪਾਲ ਸਿੰਘ ਪਾਲੀ) - ਸੇਵਾ, ਕੁਰਬਾਨੀ ਤੇ ਸ਼ਹੀਦੀ ਸਿੱਖ ਜੀਵਨ ਜਾਂਚ ਦਾ ਅਨਿੱਖੜਵਾਂ ਅੰਗ ਹਨ। ਅਸੀਂ ਸ਼ਹੀਦ, ਸ਼ਹੀਦੀ ਤੇ ਸ਼ਹਾਦਤ ਦੇ ਸ਼ਬਦ ਆਮ ਤੌਰ ਤੇ ਵਰਤਦੇ ਹੀ ਰਹਿੰਦੇ ਹਾਂ, ਪਰ ਸਾਨੂੰ ਇਹ ਵੀ ਜਾਨਣਾ ਚਾਹੀਦਾ ਹੈ ਕਿ ਸ਼ਹੀਦ ਪੰਜਾਬੀ, ਹਿੰਦੀ, ਉਰਦੂ ਤੇ ਸੰਸਕ੍ਰਿਤ ਦਾ ਸ਼ਬਦ ਨਹੀਂ, ਇਹ ਅਰਬੀ ਦਾ ਲਫਜ਼ ਹੈ ਜਿਸ ਦਾ ਅਰਥ ਹੈ ਗਵਾਹ ਤੇ ਖਾਸ ਕਰਕੇ ਚਸ਼ਮਦੀਦ ਗਵਾਹ ਭਾਵ ਆਈ ਵਿਟਨੈਸ।
ਉਪਰੋਕਤ ਵਿਚਾਰ ਜਵੱਦੀ ਟਕਸਾਲ ਵਿਖੇ ਲਾਸਾਨੀ ਸਿੱਖ ਸ਼ਹੀਦੀ ਦੇ ਮੋਢੀ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਮੌਕੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ "ਸ਼ਹੀਦ" ਦੇ ਅਰਥ ਸਮਝਾਉਂਦਿਆਂ ਕਿਹਾ "ਸ਼ਹੀਦ" ਦਾ ਬਹਵਚਨ ਸਹੂਦ ਹੈ। ਸ਼ਹੀਦ ਦੇ ਮਨੋਰਥ ਦੀ ਪੂਰੀ ਸ਼ਹਾਦਤ ਜਾਂ ਸ਼ਾਹਦੀ ਹੈ-"ਕਦੇ ਵੀ ਨਾ ਡੋਲਣ ਵਾਲੀ ਗਵਾਹੀ" ਤੇ ਗਵਾਹ ਨੂੰ ਸ਼ਾਹਦ ਕਹਿੰਦੇ ਹਨ। ਅਰਬੀ ਚੋਂ ਆ ਕੇ ਇਹ ਸ਼ਬਦ ਫਾਰਸੀ ਵਿੱਚ ਵੀ ਆਮ ਵਰਤਿਆ ਗਿਆ। ਬਾਬਾ ਜੀ ਨੇ "ਗਵਾਹੀ" ਨੂੰ ਵਿਸਥਾਰ ਨਾਲ ਸਮਝਾਉਂਦਿਆਂ ਦੱਸਿਆ ਕਿ ਕਿਸੇ ਖੁਦਗਰਜ, ਦੁਨਿਆਵੀ ਝਗੜੇ ਦੀ ਨਹੀਂ, ਨਾ ਸ਼ਰੀਕੇ -ਬਰੀਕੇ ਜਾਂ ਲਾਗਤਬਾਜੀ ਦੇ ਕਚਹਿਰੀਆਂ ਦੇ ਰਬੇੜੇ ਦੀ ਬਿਲਕੁਲ ਨਹੀਂ। "ਸ਼ਹੀਦੀ" ਜਾਂ "ਸ਼ਹਾਦਤ" ਕਿਸੇ ਜਾਤੀ ਗਰਜ ਤੋਂ ਉੱਤੇ ਉੱਠ ਕੇ ਕੋਈ ਧਾਰਮਿਕ ਤੇ ਆਤਮਕ ਆਦਰਸ਼ ਤੇ ਮਨੋਰਥ ਸਬੰਧੀ ਹੁੰਦਾ ਹੈ। ਸ਼ਹੀਦ ਦਾ ਇੱਕ ਖਾਸ ਅਕੀਦਾ, ਭਰੋਸਾ, ਨਿਸ਼ਚਾ, ਵਿਸ਼ਵਾਸ ਤੇ ਖਾਸ ਵਿਚਾਰਧਾਰਾ ਦਾ ਅਟੁੱਟ ਰਿਸ਼ਤਾ ਹੁੰਦਾ ਹੈ। ਜਿਸ ਨੂੰ ਉਹ ਕਿਸੇ ਵੀ ਕੀਮਤ ਤੇ ਤੋੜਨਾ ਨਹੀਂ ਚਾਹੁੰਦਾ ਤੇ ਨਾ ਹੀ ਕਿਸੇ ਦੇ ਜਬਰ ਰਾਹੀਂ ਟੁੱਟਦਾ ਹੈ। ਸ਼ਹੀਦ ਆਪਣੀ ਵਿਚਾਰਧਾਰਾ ਤੇ ਵਿਸ਼ਵਾਸ ਦਾ ਆਪ ਗਵਾਹ ਹੁੰਦਾ ਹੈ ਅਤੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਇਸ ਦਾ ਗਵਾਹ ਬਣ ਸ਼ਹੀਦ ਜਾਂ ਸ਼ਾਹਦ ਬਣਦਾ ਹੈ। ਉਹ ਆਪਣੇ ਵਿਸ਼ਵਾਸ ਨੂੰ ਬਰਕਰਾਰ ਰੱਖਣ ਲਈ ਜਾਨ ਦੀ ਬਾਜੀ ਲਾ ਦਿੰਦਾ ਹੈ ਤੇ ਕਿਸੇ ਦੀ ਮਦਦ ਦੀ ਆਪਣੀ ਪਿੱਠ ਤੇ ਆਸ ਰੱਖ ਕੇ ਨਹੀਂ ਤੇ ਨਾ ਹੀ ਕਿਸੇ ਧੜੇ ਹੱਲਾਸ਼ੇਰੀ 'ਤੇ। ਉਹ ਤਾਂ ਆਪਣੀ ਆਤਮਿਕ ਸ਼ਕਤੀ ਦੇ ਬਲ 'ਤੇ ਇਕੱਲ-ਮ-ਕੱਲਾ ਹੀ ਮੌਤ ਨੂੰ ਮਿੱਤਰਾ ਸਮਝ ਕੇ ਜੱਫੀ ਪਾ ਲੈਂਦਾ ਹੈ। ਬਾਬਾ ਜੀ ਨੇ ਜੋਰ ਦਿੰਦਿਆਂ ਕਿਹਾ ਦੁਨੀਆਂ ਦੇ ਇਤਿਹਾਸ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਦੇ ਬਹਿ ਕੇ ਆਖਰੀ ਸਵਾਸ ਤੱਕ "ਤੇਰਾ ਕੀਆ ਮੀਠਾ ਲਾਗੇ" ਕਹਿੰਦੇ ਰਹੇ, ਦੂਜੇ ਸ਼ਹੀਦ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵੀ ਇਸ ਤਰ੍ਹਾਂ ਹੀ ਪਿੜ ਕੇ ਕਸਟ ਦਾ ਸਾਹਮਣਾ ਕੀਤਾ ਤੇ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਹਿਬਜ਼ਾਦਿਆਂ ਨੇ ਇਸੇ ਤਰ੍ਹਾਂ ਲੱਖਾਂ ਸ਼ਹੀਦਾਂ ਨੇ ਵੀ ਹੱਸ ਕੇ ਇੱਕ-ਇੱਕ ਦੂਜੇ ਨਾਲੋਂ ਅੱਗੇ ਹੋ ਕੇ ਮੌਤ ਨਾਲ ਮਿਲਣੀ ਕੀਤੀ ਤੇ ਰੱਬ ਦੇ ਛੱਡ ਜਾਣ ਦੇ ਗਿਲੇ ਦੀ ਥਾਂ ਸ਼ਹਾਦਤ ਨੂੰ ਆਪਣਾ ਮਹਿਬੂਬ ਰੱਬ ਨਾਲ ਸਮਾ ਜਾਣਾ ਜਾਂ ਲੀਨ ਹੋਣਾ ਸਮਝਿਆ। ਸਮਾਗਮ ਦੌਰਾਨ ਟਕਸਾਲ ਦੇ ਹੋਣਹਾਰ ਵਿਿਦਆਰਥੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਕਰਦਿਆਂ, ਗੁਰਬਾਣੀ ਪਾਠ ਕਰਦਿਆਂ, ਸੇਵਾਵਾਂ ਨਿਭਾਉਂਦਿਆਂ ਹਾਜ਼ਰੀ ਲਵਾਈ। ਦਿਨ ਭਰ ਗੁੰਦ-ਕਤੀਰਾ ਤੇ ਸ਼ਰਬਤ ਵਾਲੀ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਛੋਲਿਆਂ ਦੇ ਲੰਗਰ ਵਰਤਾਏ ਗਏ।