ਪ੍ਰਦੂਸ਼ਨ.
ਪੰਜ ਤੱਤਾਂ ਦੀ ਬਣੀ ਇਹ ਧਰਤੀ
ਉਸ ਵਿੱਚ ਵਸਦਾ ਇਨਸਾਨ
ਅੱਜ ਕੁਦਰਤ ਦੀ ਇਸਨੂੰ ਕਦਰ ਨਹੀਂ
ਖ਼ੁਦ ਨੂੰ ਸਮਝੇ ਬੜਾ ਵਿਦਵਾਨ
ਮੱਛੀ ਸਾਫ ਪਾਣੀ ਨੂੰ ਤਰਸਦੀ
ਪਈਆਂ ਦੰਦਲਾਂ ਸਾਡੀ ਰੂਹਾਨੀਅਤ ਨੂੰ
ਪੰਛੀ ਸਾਫ ਹਵਾ ਨੂੰ ਤਰਸਦੇ
ਕੀ ਜਵਾਬ ਦੇਵਾਂਗੇ ਵਨਸਪਤੀ ਨੂੰ?
ਪੈਸੇ ਨੇ ਅੰਨ੍ਹੇ ਕਰਤੇ
ਕੀ ਦੋਸ਼ ਦਈਏ ਧੂਏਂ ਨੂੰ
ਪੀੜ੍ਹੀਆਂ ਸਾਡੀਆਂ ਕਿੰਜ ਤੁਰਨ ਗੀਆਂ
ਲਾਹਨਤ ਆ ਤੇਰੀ ਇਨਸਾਨੀਅਤ ਨੂੰ
ਆਉ ਮਿਲਕੇ ਰੁੱਖ ਲਾਈਏ
ਦਿਲ ਦੇ ਅੰਦਰ ਦੀਪ ਜਲਾਈਏ
ਧਰਤੀ ਮਾਂ ਦਾ ਰੱਖੀਏ ਧਿਆਨ
ਪ੍ਰਦੂਸ਼ਨ ਤੋਂ ਮੁਕਤ ਕਰਾਈਏ
- ਉਂਕਾਰ ਨਾਗਪਾਲ