ਚੌਥੇ ਦਿਨ ਵੀ ਧਰਨਾ .

*ਬਿਜਲੀ ਮੰਤਰੀ ਦੀ ਰਿਹਾਇਸ਼ ਦੇ ਬਾਹਰ ਚੌਥੇ ਦਿਨ ਵੀ ਡਟੇ ਰਹੇ ਬਿਜਲੀ ਨਿਗਮ ਦੇ ਆਊਟਸੋਰਸ ਕਾਮੇ* 

 *24 ਮਈ ਨੂੰ ਕੀਤੇ ਸਮਝੌਤੇ ਲਾਗੂ ਕਰੇ ਮੈਨੇਜਮੇੰਟ :- ਕਮੇਟੀ ਆਗੂ* 

ਖੰਨਾ 18,(ਮਨਜੀਤ ਸਿੰਘ ਧੀਮਾਨ ).  ਠੇਕੇਦਾਰੀ ਸਿਸਟਮ ਖ਼ਤਮ ਕਰਕੇ ਸਿੱਧਾ ਵਿਭਾਗ ਅਧੀਨ ਕਰਨ ਦੀ ਮੰਗ ਨੂੰ ਲੈਕੇ ਅੱਜ ਚੌਥੇ ਦਿਨ ਵੀ ਬਿਜਲੀ ਨਿਗਮ ਦੇ ਆਊਟਸੋਰਸ ਕਾਮੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਰਿਹਾਇਸ਼ ਦੇ ਬਾਹਰ ਰੋਸ਼ ਪ੍ਰਦਰਸ਼ਨ ਜਾਰੀ ਰਖਿਆ। ਗੌਰਤਲਬ ਹੈ ਕਿ 15 ਜਨਵਰੀ ਤੋਂ ਥਰਮਲਾਂ, ਹਾਈਡਲਾਂ, ਗ੍ਰਿਡ ਸੱਬ ਸਟੇਸ਼ਨਾ, ਦਫਤਰਾਂ ਤੇ ਵੱਖ ਵੱਖ ਜੋਨਾਂ ਦੇ ਆਊਟਸੋਰਸ ਕਾਮਿਆਂ ਵਲੋਂ ਪਰਿਵਾਰਾਂ ਸਮੇਤ ਬਿਜਲੀ ਮੰਤਰੀ ਦੀ ਰਿਹਾਇਸ਼ ਸਾਹਮਣੇ ਲਗਾਤਾਰ ਦਿਨ ਰਾਤ ਦਾ ਮੋਰਚਾ ਲਗਾ ਕੇ ਬੈਠੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਵਰਕੌਮ ਅਤੇ ਟ੍ਰਾਂਸਕੋ ਆਊਟਸੋਰਸਡ ਮੁਲਜ਼ਾਮ ਤਾਲਮੇਲ ਕਮੇਟੀ ਦੇ ਸੂਬਾਈ ਆਗੂ ਗੁਰਵਿੰਦਰ ਸਿੰਘ ਪੰਨੂ, ਸਿਮਰਨਜੀਤ ਸਿੰਘ ਨੀਲੋਂ, ਜਗਰੂਪ ਸਿੰਘ ਲਹਿਰਾ, ਗੁਰਪ੍ਰੀਤ ਸਿੰਘ ਢਿੱਲੋਂ, ਹਰਜੀਤ ਸਿੰਘ ਢਡਵਾਲ, ਬਲਵਿੰਦਰ ਸੈਣੀ ਨੇ ਦੱਸਿਆ ਕਿ 24 ਮਈ ਨੂੰ ਬਿਜਲੀ ਮੰਤਰੀ ਅਤੇ ਪਾਵਰਕੌਮ ਦੀ ਮੈਨੇਜਮੇੰਟ ਨੇ ਸਮੂਹ ਆਉਟਸੋਰਸ ਵਰਕਰਾਂ ਨੂੰ 15 ਜੂਨ ਤੱਕ ਵਿਭਾਗ ਚ ਜੋਇਨ ਕਰਵਾਉਣ ਦਾ ਲਿਖਤੀ ਸਮਝੌਤਾ ਕੀਤਾ ਸੀ ਪਰ ਹੁਣ ਬਿਜਲੀ ਮੰਤਰੀ ਤੇ ਮੈਨੇਜਮੇੰਟ ਅਪਣੇ ਕੀਤੇ ਲਿਖਤੀ ਸਮਝੌਤੇ ਨੂੰ ਲਾਗੂ ਕਰਨ ਤੋਂ ਆਣਾ ਕਾਣੀ ਕਰ ਰਹੀ ਹੈ ਜਿਸ ਦੇ ਵਿਰੋਧ ਵਿਚ ਪਾਵਰਕੌਮ ਅਤੇ ਟਰਾਂਸਕੋ ਆਊਟਸੋਰਸਡ ਮੁਲਾਜ਼ਮ ਤਾਲਮੇਲ ਕਮੇਟੀ (ਪੰਜਾਬ ) ਦੇ ਸੱਦੇ ਤੇ ਆਊਟਸੋਰਸ ਕਰਮਚਾਰੀ 09 ਜੂਨ ਤੋਂ 14 ਜੂਨ ਤੱਕ ਅਪਣੇ ਅਪਣੇ ਡਵੀਜਨ/ ਸਰਕਲ ਦਫਤਰਾਂ ਅੱਗੇ ਦਿਨ ਰਾਤ ਦੇ ਧਰਨੇ ਲਗਾਕੇ ਬੈਠੇ ਸਨ ਤੇ ਹੁਣ 15 ਜੂਨ ਤੋਂ ਲਗਾਤਾਰ ਮੁਕੰਮਲ ਕੰਮ ਜਾਮ ਕਰਕੇ ਖੰਨਾ ਸ਼ਹਿਰ ਵਿਚ ਬਿਜਲੀ ਮੰਤਰੀ ਦੀ ਕੋਠੀ ਦੇ ਬਾਹਰ ਪਰਿਵਾਰਾਂ, ਬੱਚਿਆਂ ਸਮੇਤ ਦਿਨ ਰਾਤ ਦਾ ਮੋਰਚਾ ਲਗਾਕੇ ਬੈਠੇ ਹਨ ਪਰ ਬਿਜਲੀ ਮੰਤਰੀ ਵਲੋਂ ਅੱਜ ਤੱਕ ਗੱਲ ਨਹੀਂ ਸੁਣੀ ਗਈ ਹੈ ਜਿਸ ਦੇ ਰੋਸ਼ ਵਜੋਂ ਤਾਲਮੇਲ ਕਮੇਟੀ ਵਲੋਂ ਮੰਤਰੀ ਦੀ ਕੋਠੀ ਦੇ ਬਾਹਰ 20 ਜੂਨ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੂਬਾ ਪੱਧਰੀ ਵਿਸ਼ਾਲ ਰੈਲੀ ਵੀ ਕੀਤੀ ਜਾ ਰਹੀ ਹੈ। ਉਹਨਾਂ ਪ੍ਰਸ਼ਾਸ਼ਨ ਤੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਬਿਜਲੀ ਨਿਗਮ ਦੀ ਮੈਨਜਮੈਂਟ 24 ਮਈ ਦੇ ਹੋਏ ਸਮਝੌਤੇ ਤਹਿਤ ਜਲਦ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ 20 ਜੂਨ ਵੱਡਾ ਇਕੱਠ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸਦੀ ਜਿੰਮੇਵਾਦੀ ਬਿਜਲੀ ਮੰਤਰੀ ਦੀ ਹੋਵੇਗੀ।