ਭੈਣਾਂ .

 


ਇਹ ਭੈਣਾਂ ਵੀ ਹੁੰਦੀ ਚੁੱਲ੍ਹੇ ਦੀ ਸੇਕ ਵਾਂਗ

ਆਪ ਬਲਦੀਆਂ ਨੇ, ਰੱਬ ਦੀ ਦੇਣ ਹੁੰਦੀਆਂ ਨੇ

ਲੱਖ ਲੜ ਦੀਆਂ ਭਾਵੇਂ ਵੀਰ ਨਾਲ

ਦਿਲ ਤੋ ਇਹ ਫਕੀਰ ਹੁੰਦੀਆਂ ਨੇ


ਇਹ ਗੁੱਡਾ ਗੁੱਡੀ ਦਾ ਖੇਡ ਰਚਾਉਂਦੀਆਂ ਨੇ 

ਵੀਰਾਂ ਦੇ ਗੁੱਟ ਤੇ ਰੱਖੜੀ ਬੰਨ੍ਹਦੀਆਂ ਨੇ

ਇਹ ਧੀ ਬਾਬਲ ਦੀ ਇਕ ਨਾ ਇੱਕ ਦਿਨ

ਘਰੋਂ ਤੋਰ ਹੀ ਦੇਣੀਆਂ ਹੁੰਦੀਆਂ ਨੇ


ਮਾਪਿਆਂ ਦਾ ਜੋ ਬਣੇ ਸਹਾਰਾ

ਪਰਿਵਾਰ ਦੀ ਅੱਖਾਂ ਦਾ ਤਾਰਾ ਹੁੰਦੀਆਂ ਨੇ

ਭਰਾਵਾਂ ਦੀ ਅਣਖ ਬਣੇ ਜੋ

ਪਿਉ ਦੇ ਸਿਰ ਦੀ ਪੱਗ ਤੇ ਸਹਾਰਾ ਹੁੰਦੀਆਂ ਨੇ


ਜੋ ਬੋਲਦੀ ਸੀ ਕਦੇ ਜ਼ੁਬਾਨ ਨਾਲ ਤੋਤਲੀ

ਪਤਾ ਨਹੀਂ ਲਗਦਾ ਕਿੰਨੀ ਵੱਡੀ ਡੇਕ ਹੁੰਦੀਆਂ ਨੇ

ਵਿਹੜੇ ਦੀ ਸ਼ਾਨ ਜਦੋਂ ਲੰਘ ਜਾਵੇ ਚੋਖੱਟ

ਫਿਰ ਸਹੁਰੇ ਘਰ ਨੂੰ ਜੋ ਸ਼ਿੰਗਾਰਦੀ ਉਹ ਪੇੜ ਹੁੰਦੀਆਂ ਨੇ


ਅੱਜ ਕੱਲ ਕੋਈ ਫ਼ਰਕ ਨਹੀਂ ਪੈਂਦਾ

ਭੈਣਾਂ ਤਾਂ ਫਿਰ ਵੀ ਨਸੀਬਾਂ ਨਾਲ ਮਿਲਦੀਆਂ ਨੇ

ਹਨੇਰਾ ਹੋਵੇ ਜਿੰਨਾ ਮਰਜੀ ਭਾਵੇਂ

ਇਹ ਤਾਂ ਦੀਵੇ ਦੀ ਤੇਲ ਹੁੰਦੀਆਂ ਨੇ

            - ਉਂਕਾਰ ਨਾਗਪਾਲ