ਡਾਕ ਵਿਭਾਗ ਵਿਚ ਭਰਤੀ.

*ਭਾਰਤ ਸਰਕਾਰ ਦੇ ਡਾਕ ਵਿਭਾਗ ਵੱਲੋਂ DAY-NRLM ਅਧੀਨ ਸਵੈ-ਰੋਜ਼ਗਾਰ ਯੋਜਨਾ ਦੀ ਸ਼ੁਰੂਆਤ ਡਾਇਰੈਕਟ ਏਜੰਟਾਂ ਦੀ ਭਰਤੀ ਸ਼ੁਰੂ*

ਖੰਨਾ/ਲੁਧਿਆਣਾ, 19 ਜੂਨ:(ਮਨਜੀਤ ਸਿੰਘ ਧੀਮਾਨ) : 
ਭਾਰਤ ਸਰਕਾਰ ਦੇ ਡਾਕ ਵਿਭਾਗ ਵੱਲੋਂ ਦੀਨਦਿਆਲ ਅੰਤੋਦਯਾ ਯੋਜਨਾ - ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (DAY-NRLM) ਅਧੀਨ ਇੱਕ ਵਿਸ਼ੇਸ਼ ਪਹਿਲ ਸ਼ੁਰੂ ਕੀਤੀ ਗਈ ਹੈ, ਜਿਸ ਦਾ ਉਦੇਸ਼ ਪੇਂਡੂ ਖੇਤਰਾਂ ਵਿੱਚ ਬੀਮਾ ਸੁਰੱਖਿਆ ਦਾ ਵਿਸਥਾਰ ਕਰਨਾ ਅਤੇ ਸਵੈ-ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਹੈ। ਇਸ ਯੋਜਨਾ ਤਹਿਤ ਵਿਸ਼ੇਸ਼ ਬੀਮਾ ਸੁਰੱਖਿਆ ਕੈਂਪਾਂ ਰਾਹੀਂ ਡਾਕ ਜੀਵਨ ਬੀਮਾ (PLI) ਅਤੇ ਗ੍ਰਾਮੀਣ ਡਾਕ ਜੀਵਨ ਬੀਮਾ (RPLI) ਦੀਆਂ ਨਵੀਆਂ ਪਾਲਿਸੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਡਾਇਰੈਕਟ ਏਜੰਟਾਂ ਦਾ ਨਾਮਾਂਕਣ ਵੀ ਕੀਤਾ ਜਾ ਰਿਹਾ ਹੈ।ਇਸ ਸਬੰਧੀ ਡਾ. ਨਿਸ਼ੀ ਮਈ, ਵਿਕਾਸ ਅਧਿਕਾਰੀ, ਡਾਕ ਜੀਵਨ ਬੀਮਾ, ਲੁਧਿਆਣਾ ਨੇ  ਹਿਮਾਂਸ਼ੂ ਜੈਨ, ਡਿਪਟੀ ਕਮਿਸ਼ਨਰ, ਲੁਧਿਆਣਾ ਨੂੰ ਡਾਕ ਵਿਭਾਗ ਅਤੇ ਭਾਰਤ ਸਰਕਾਰ ਦੇ ਗ੍ਰਾਮੀਣ ਵਿਕਾਸ ਮੰਤਰਾਲੇ (MoRD) ਵਿਚਕਾਰ ਹੋਏ ਸਮਝੌਤਾ ਪੱਤਰ (MoU) ਬਾਰੇ ਜਾਣਕਾਰੀ ਦਿੱਤੀ। ਇਸ ਸਮਝੌਤੇ ਦਾ ਉਦੇਸ਼ DAY-NRLM ਰਾਹੀਂ ਪੇਂਡੂ ਪਰਿਵਾਰਾਂ ਨੂੰ ਬੀਮਾ ਸੁਰੱਖਿਆ ਪ੍ਰਦਾਨ ਕਰਨਾ ਅਤੇ ਉਨ੍ਹਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ।
ਡਾ. ਨਿਸ਼ੀ ਮਣੀ ਨੇ ਦੱਸਿਆ ਕਿ ਡਾਕ ਜੀਵਨ ਬੀਮਾ ਨਿਰਦੇਸ਼ਾਲੇ ਵੱਲੋਂ ਵਿਸ਼ੇਸ਼ ਬੀਮਾ ਸੁਰੱਖਿਆ ਕੈਂਪਾਂ ਦੇ ਆਯੋਜਨ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਸਵੈ-ਸਹਾਇਤਾ ਸਮੂਹਾਂ (SHGs) ਦੇ ਯੋਗ ਮੈਂਬਰਾਂ ਨੂੰ ਡਾਕ ਜੀਵਨ ਬੀਮਾ ਅਤੇ ਗ੍ਰਾਮੀਣ ਡਾਕ ਜੀਵਨ ਬੀਮਾ ਦੇ ਡਾਇਰੈਕਟ ਏਜੰਟ ਵਜੋਂ ਨਾਮਜ਼ਦ ਕਰਨਾ ਹੈ, ਨਾਲ ਹੀ ਨਵੇਂ ਬੀਮਾ ਕਾਰੋਬਾਰ ਨੂੰ ਉਤਸ਼ਾਹਿਤ ਕਰਨਾ ਵੀ ਹੈ।ਉਨ੍ਹਾਂ ਹੋਰ ਦੱਸਿਆ ਕਿ ਡਾਇਰੈਕਟ ਏਜੰਟ ਵਜੋਂ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਵਿਭਾਗ ਵੱਲੋਂ ਨਿਰਧਾਰਿਤ ਆਕਰਸ਼ਕ ਪ੍ਰੋਤਸਾਹਨ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਰਾਹੀਂ ਉਹ ਨਿਯਮਿਤ ਮਹੀਨਾਵਾਰ ਆਮਦਨ ਹਾਸਲ ਕਰ ਸਕਦੇ ਹਨ। ਇਸ ਯੋਜਨਾ ਅਧੀਨ ਡਾਇਰੈਕਟ ਏਜੰਟ ਬਣਨ ਲਈ ਘੱਟੋ-ਘੱਟ ਵਿਦਿਅਕ ਯੋਗਤਾ ਮੈਟ੍ਰਿਕ (ਦਸਵੀਂ ਪਾਸ) ਹੈ। ਡਾ. ਨਿਸ਼ੀ ਮਣੀ ਨੇ ਪੇਂਡੂ ਨੌਜਵਾਨਾਂ, ਮਹਿਲਾਵਾਂ ਅਤੇ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਯੋਜਨਾ ਬੀਮਾ ਸੁਰੱਖਿਆ ਦੇ ਨਾਲ-ਨਾਲ ਸਵੈ-ਰੋਜ਼ਗਾਰ ਰਾਹੀਂ ਵਾਧੂ ਆਮਦਨ ਪ੍ਰਾਪਤ ਕਰਨ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਸਾਬਤ ਹੋ ਸਕਦੀ ਹੈ। ਵਧੇਰੇ ਜਾਣਕਾਰੀ ਅਤੇ ਨਾਮਾਂਕਣ ਲਈ ਸੰਪਰਕ ਕਰੋ:ਡਾ. ਨਿਸ਼ੀ ਮਣੀ 
ਵਿਕਾਸ ਅਧਿਕਾਰੀ, ਡਾਕ ਜੀਵਨ ਬੀਮਾ ਦਫ਼ਤਰ ਸੀਨੀਅਰ ਸੁਪਰਡੈਂਟ ਡਾਕਘਰ,ਮੁੱਖ ਡਾਕਘਰ ਇਮਾਰਤ, ਲੁਧਿਆਣਾ, ਪੰਜਾਬ।


ਮੋਬਾਈਲ: 88722-27111