ਭੈਣ .

ਕਹਿੰਦੇ ਨੇ ਜਿਸ ਘਰ ਵਿੱਚ ਭੈਣ ਨਹੀ ਹੁੰਦੀ ਉਹ ਹੋਸਟਲ ਵਾਂਗ ਹੁੰਦਾ ਏ। ਭੈਣ ਰਹਿਣਾ ਸਹਿਣਾ ਸਿਖਾ ਦਿੰਦੀ ਏ। 

      ਬਚਪਨ ਤੋ ਹੀ ਭੈਣ ਨਾਲ ਲੜਦਾ ਰਿਹਾ ਸੀ। ਉਹ ਦੋ ਸਾਲ ਵੱਡੀ ਜੋ ਸੀ, ਪਰ ਮੈਨੂੰ ਜਿਆਦਾ ਈ ਨਿੱਕਾ ਸਮਝਦੀ ਸੀ । ਪਰ ਜਦ ਗੁਰੂ ਘਰ ਵਿੱਚ ਭਾਈ ਸਾਹਿਬ ਲਾਵਾਂ ਪੜ੍ਹ  ਰਿਹਾ ਸੀ ਤਾ ਬੜੀ ਕੋਸ਼ਿਸ ਦੇ ਬਾਵਜੂਦ ਅੱਖਾਂ ਹੰਝੂ ਰੋਕ ਨਾ ਸਕੀਆਂ । ਲੱਗ ਰਿਹਾ ਸੀ ਇਹ ਸਮਾਂ ਏਨੀ ਜਲਦੀ ਕਿਵੇ ਲੰਘ ਗਿਆ। ਅੱਜ ਭੈਣ ਦੂਜੇ ਘਰ ਚਲੀ ਜਾਵੇਗੀ, ਹਮੇਸ਼ਾ ਲਈ ਬੇਗਾਨੀ ਹੋ ਜਾਏਗੀ। ਪਰ ਇਹ ਬੇਗਾਨਾ ਕਹਿਣ ਵਾਲੀ ਧਾਰਨਾ ਬਹੁਤ ਗਲਤ ਏ । ਉਹਨਾਂ ਦਾ ਧਿਆਨ ਹਮੇਸ਼ਾ ਆਪਣੇ ਵੀਰ 'ਚ ਰਹਿੰਦਾ ਹੀ ਏ । ਇਹ ਗੱਲ ਉਦੋਂ ਪਤਾ ਲੱਗੀ ਜਦੋਂ ਪਿਛਲੇ ਸਾਲ ਦੋਸਤਾਂ ਨਾਲ ਪਹਾੜਾਂ 'ਚ ਘੁੰਮਣ  ਗਿਆ ਤਾਂ ਅਚਾਨਕ ਫੋਨ ਦੀ ਸਕਰੀਨ ਟੁੱਟ ਗਈ ਉਸਤੋ ਬਆਦ ਕੋਈ ਸਟੋਰੀ ਨਾ ਪਾ ਸਕਿਆ। 1100 ਫੇਸਬੁੱਕ 500 ਵੱਟਸੈਪ ਤੇ ਹੋਰ ਕੁੱਲ ਜੁੜੇ ਹੋਏ ਲੋਕਾਂ 'ਚੋ ਸਿਰਫ ਭੈਣ ਸੀ ਜੋ ਫੋਨ ਨਾ ਮਿਲਣ ਕਰਕੇ ਪੇਰਸ਼ਾਨ ਤੇ ਅੱਗੇ ਦੀ ਅੱਗੇ ਨੰਬਰ ਲੱਭ ਕੇ ਰੋਂਦੀ ਰੋਂਦੀ ਨੇ ਦੋਸਤਾਂ ਨੂੰ ਫੋਨ ਕੀਤੇ। ਮੈਂ ਇਹੋ ਸੋਚ ਰਿਹਾ ਸੀ ਕਿ ਦੂਜੇ ਘਰ ਜਾ ਕੇ ਵੀ ਭੈਣਾਂ ਬੇਗਾਨੀਆਂ ਨਹੀ ਹੁੰਦੀਆਂ ਤੇ ਫਿਰ ਕਿਉ ਪੁੱਤ ਆਪਣੇ ਘਰ ਹੀ ਬੇਗਾਨੇ ਹੋ ਜਾਂਦੇ ਆ।

                                                              ✍