ਪੰਜਾਬ ਦਾ ਰੈਗੂਲਰ ਡੀਜੀਪੀ ਲਾਉਣ ਸਬੰਧੀ.
ਯੂ ਪੀ ਐਸ ਸੀ ਵੱਲੋਂ ਪੰਜਾਬ ਦਾ ਰੈਗੂਲਰ ਡੀ ਜੀ ਪੀ ਲਾਉਣ ਵਾਸਤੇ ਪੈਨਲ ਦੀ ਚੋਣ ਵਾਸਤੇ ਮੀਟਿੰਗ 30 ਨੂੰ
ਚੰਡੀਗੜ੍ਹ/ਨਵੀਂ ਦਿੱਲੀ, 20 ਜੂਨ - ਯੂਪੀਐਸਸੀ ਵੱਲੋਂ ਪੰਜਾਬ ਵਿਚ ਰੈਗੂਲਰ ਡੀ ਜੀ ਪੀ ਲਗਾਉਣ ਵਾਸਤੇ ਤਿੰਨ ਮੈਂਬਰੀ ਪੈਨਲ ਤੈਅ ਕਰਨ ਵਾਸਤੇ ਮੀਟਿੰਗ 30 ਜੂਨ ਨੂੰ ਰੱਖੀ ਗਈ ਹੈ।
ਪੰਜਾਬ ਸਰਕਾਰ ਨੇ 14 ਆਈਪੀਐਸ ਅਫਸਰਾਂ ਦਾ ਪੈਨਲ 6 ਅਪ੍ਰੈਲ ਨੂੰ ਯੂਪੀਐਸਸੀ ਨੂੰ ਭੇਜਿਆ ਸੀ। ਇਸ ਪੈਨਲ ਵਿਚ ਮੌਜੂਦਾ ਡੀਜੀਪੀ ਗੌਰਵ ਯਾਦਵ ਦਾ ਨਾਮ ਵੀ ਸ਼ਾਮਲ ਹੈ।
ਹੁਣ ਯੂਪੀਐਸਸੀ ਵੱਲੋਂ 3 ਮੈਂਬਰੀ ਪੈਨਲ ਤੈਅ ਕਰਨ ਤੋਂ ਬਾਅਦ ਪੰਜਾਬ ਸਰਕਾਰ ਤਿੰਨਾਂ ਵਿਚੋਂ ਕਿਸੇ ਨੂੰ ਵੀ ਰੈਗੂਲਰ ਡੀ ਜੀ ਪੀ ਨਿਯੁਕਤ ਕਰ ਸਕਦੀ ਹੈ।
