ਅੱਖਾਂ ਦੀ ਜਾਂਚ ਦਾ ਕੈਂਪ.
*ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਨੇ ਨਗਰ ਨਿਗਮ ਲੁਧਿਆਣਾ ਦੇ ਸਹਿਯੋਗ ਨਾਲ ਮੁਫ਼ਤ ਅੱਖਾਂ ਦੀ ਜਾਂਚ ਕੈਂਪ ਦਾ ਆਯੋਜਨ ਕੀਤਾ, 250 ਮਰੀਜ਼ਾਂ ਦੀ ਹੋਈ ਜਾਂਚ*
*ਸੀ.ਐਸ.ਆਰ ਪ੍ਰੋਜੈਕਟ ‘ਸਵਸਥ ਸਮਾਜ’ ਅਧੀਨ 18 ਮਰੀਜ਼ਾਂ ਦਾ ਮੁਫ਼ਤ ਅੱਖਾਂ ਦੇ ਮੋਤੀਏ ਦਾ ਆਪਰੇਸ਼ਨ ਕਰਨ ਲਈ ਪਛਾਣ, 250 ਲੋੜਵੰਦਾਂ ਨੂੰ ਵੰਡੀਆਂ ਐਨਕਾਂ*
ਲੁਧਿਆਣਾ, 20 ਜੂਨ (ਮਨਜੀਤ ਸਿੰਘ ਧੀਮਾਨ) : ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਨੇ ਆਪਣੀ ਸੀ.ਐਸ.ਆਰ ਪਹਿਲਕਦਮੀ ਅਧੀਨ ਅੱਜ ਨਗਰ ਨਿਗਮ ਲੁਧਿਆਣਾ ਦੇ ਸਹਿਯੋਗ ਨਾਲ ਆਪਣੇ ਸੀ.ਐਸ.ਆਰ ਪ੍ਰੋਜੈਕਟ ਸਵਸਥ ਸਮਾਜ ਅਧੀਨ ਇੱਕ ਮੁਫ਼ਤ ਅੱਖਾਂ ਦੀ ਜਾਂਚ ਕੈਂਪ ਦਾ ਆਯੋਜਨ ਕੀਤਾ। ਉਕਤ ਕੈਂਪ ਵਿੱਚ ਕਰੀਬ 250 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ 18 ਮਰੀਜ਼ਾਂ ਦੀ ਮੁਫ਼ਤ ਅੱਖਾਂ ਦੇ ਮੋਤੀਏ ਦਾ ਆਪਰੇਸ਼ਨ ਕਰਨ ਲਈ ਪਛਾਣ ਕੀਤੀ ਗਈ ਅਤੇ 250 ਲੋੜਵੰਦ ਲੋਕਾਂ ਨੂੰ ਐਨਕਾਂ ਵੰਡੀਆਂ ਗਈਆਂ।
ਨਗਰ ਲੁਧਿਆਣਾ ਦੇ ਮੇਅਰ ਸ੍ਰੀਮਤੀ ਇੰਦਰਜੀਤ ਕੌਰ ਅਤੇ ਜ਼ੋਨਲ ਕਮਿਸ਼ਨਰ ਨਗਰ ਨਿਗਮ ਸ੍ਰੀ ਜਸਦੇਵ ਸੇਖੋਂ ਅਤੇ ਸਹਾਇਕ ਕਮਿਸ਼ਨਰ ਪੁਲਿਸ ਐਸ. ਰਣਜੀਤ ਸਿੰਘ ਨੇ ਚੇਅਰਮੈਨ ਵੀ.ਐਸ.ਐਸ.ਐਲ ਸ੍ਰੀ ਸਚਿਤ ਜੈਨ ਅਤੇ ਕਾਰਜਕਾਰੀ ਨਿਰਦੇਸ਼ਕ ਸ਼੍ਰੀਮਤੀ ਸੌਮਿਆ ਜੈਨ ਦੁਆਰਾ ਆਪਣੀ ਸੀ.ਐਸ.ਆਰ ਟੀਮ ਦੇ ਨਾਲ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ। ਮੇਅਰ ਇੰਦਰਜੀਤ ਕੌਰ ਨੇ ਅਮਿਤ ਧਵਨ ਦੁਆਰਾ ਕੰਪਨੀ ਦੇ ਸੀ.ਐਸ.ਆਰ ਮੁਖੀ ਵਜੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ ਅਤੇ ਭਾਈਚਾਰੇ ਦੀ ਭਲਾਈ ਲਈ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ।
