ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੀ ਜ਼ਰੂਰੀ ਮੀਟਿੰਗ 21 ਨੂੰ.
ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੀ ਅਤਿ ਜ਼ਰੂਰੀ ਮੀਟਿੰਗ
ਸਮੂਹ ਅਕਾਲੀ ਵਰਕਰਾਂ, ਆਗੂਆਂ ਅਤੇ ਪੰਜਾਬ ਦੇ ਭਲੇ ਦੀ ਚਿੰਤਾ ਕਰਨ ਵਾਲੇ ਸਾਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੀ ਇੱਕ ਅਤਿ ਜ਼ਰੂਰੀ ਮੀਟਿੰਗ ਮਿਤੀ 21 ਜੂਨ 2026 (ਐਤਵਾਰ) ਸਮਾਂ ਸ਼ਾਮ 3:00 ਵਜੇ ਸਥਾਨ ਡੀ-3 ਬੈਂਕਟ ਹਾਲ ਹੰਬੜਾ ਰੋਡ ਸਾਹਮਣੇ ਰਿਸ਼ੀ ਨਗਰ ਵਿਖੇ ਰੱਖੀ ਗਈ ਹੈ।
ਮੀਟਿੰਗ ਦਾ ਏਜੰਡਾ:
ਪੰਜਾਬ ਦੇ ਮੌਜੂਦਾ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਹਾਲਾਤਾਂ ਬਾਰੇ ਵਿਚਾਰ-ਵਟਾਂਦਰਾ।
ਮੁੱਖ ਮੰਤਰੀ ਭਗਵੰਤ ਮਾਨ ਦੀ ਹਾਲੀਆ ਵੀਡੀਓ ਸਬੰਧੀ ਚਰਚਾ।
SIR ਪ੍ਰਕਿਰਿਆ ਰਾਹੀਂ ਪੰਜਾਬ ਦੇ ਵਸਨੀਕਾਂ ਦੀਆਂ ਵੋਟਾਂ ਦੀ ਸੁਰੱਖਿਆ ਲਈ ਰਣਨੀਤੀ ਅਤੇ ਪ੍ਰੋਗਰਾਮ ਉਲੀਕਣਾ।
ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ-ਵਟਾਂਦਰਾ।
ਹੋਰ ਜਨਰਲ ਅਤੇ ਸੰਗਠਨਾਤਮਕ ਮਸਲਿਆਂ ਉੱਤੇ ਚਰਚਾ।
ਆਪ ਜੀ ਨੂੰ ਨਿਮਰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਆਪਣੇ ਕੀਮਤੀ ਸੁਝਾਅ ਦਿਓ, ਪਾਰਟੀ ਦੀ ਲੀਡਰਸ਼ਿਪ ਦੇ ਵਿਚਾਰ ਸੁਣੋ ਅਤੇ ਪੰਜਾਬ, ਪੰਥ ਤੇ ਪਾਰਟੀ ਦੇ ਹਿਤਾਂ ਲਈ ਆਪਣਾ ਯੋਗਦਾਨ ਪਾਓ।
ਆਪ ਜੀ ਦੀ ਹਾਜ਼ਰੀ ਦੀ ਉਡੀਕ ਵਿੱਚ।
ਧੰਨਵਾਦ ਸਹਿਤ,
ਭੁਪਿੰਦਰ ਸਿੰਘ ਭਿੰਦਾ
ਪ੍ਰਧਾਨ, ਅਕਾਲੀ ਜੱਥਾ ਸ਼ਹਿਰੀ ਲੁਧਿਆਣਾ
ਮੋਬਾਈਲ: 98781-00007
