ਜੇ ਮੈਂ ਸੋਨਾ ਭੈਣ ਹੈ ਪਾਰਸ .
(ਇੱਕ ਵੀਰ ਜਿਸਦੀ ਕੋਈ ਭੈਣ ਤਾਂ ਹੈ ਨੀ, �" ਕਿਵੇਂ ਸੁਪਨਾ ਲੈਂਦਾ ਹੈ ਉਸਦੀ ਭੈਣ ਦੇ ਹਕੀਕਤ ਵਿਚ ਹੋਵਣ ਦਾ,ਕੁੱਛ ਇਸ ਤਰ੍ਹਾਂ ਪੇਸ਼ ਕਰਨ ਦੀ ਕੋਸ਼ਿਸ ਕੀਤੀ ਹੈ )
ਜੇ ਮੈਂ ਸੋਨਾ ਤਾਂ ਹੈ ਸੋਨੇ ਤੇ ਸੁਹਾਗਾ ਮੇਰੀ ਭੈਣ,
ਮੈਂ ਜਿੰਨਾ ਵੀ ਆਂ ਘੱਟ, ਉਹਦਾ ਵਾਧਾ ਮੇਰੀ ਭੈਣ।
ਮੇਰੇ ਮਾਪਿਆਂ ਦੀ ਅੱਖਾਂ ਦਾ ਜੀ ਤਾਰਾ ਆਖ ਲਉ,
ਉਹ ਕਰ ਦਿੰਦੀ ਕੰਮ ਭਾਵੇਂ ਸਾਰਾ ਆਖ ਲਉ।
ਵੱਡੀ ਭੈਣ ਹੁੰਦੀ, ਰੱਖਦੀ ਬਚਾ ਕੇ ਸਭ ਤੋਂ,
ਛੋਟੀ ਭੈਣ ਹੁੰਦੀ, ਲੱਗਦੀ ਮੰਗਾਈ ਰੱਬ ਤੋਂ।
ਕਰਾਂ ਕਿਵੇਂ ਮੈਂ ਬਖਾਣ ਦੱਸਾਂ ਕਿਵੇਂ ਅਹਿਸਾਨ,
ਮੈਨੂੰ ਮਾਨਸ ਰੂਪ ਵਿਚ ਜਿਵੇਂ ਮਿਲਿਆ ਜਹਾਨ।
ਜੋ ਮੇਰੀ ਮਾਂ ਬਣ ਕੇ ਲਾਡ ਲਡਾਉਂਦੀ ਆ,
ਉਹੀ ਪਿਤਾ ਵਰਗਾ ਹੱਕ ਜਤਾਉਂਦੀ ਆ।।
ਜੋ ਮਾਂ ਨਾਲ ਚੁੱਲ੍ਹਾ-ਚੌਂਕਾ ਚਮਕਾਉਂਦੀ ਆ,
ਉਹੀ ਖੇਤਾਂ ਵਿੱਚ ਹੱਥ ਵੀ ਵਟਾਉਂਦੀ ਆ।।
ਇਸ ਸੁਪਨੇ ਸੁਨਿਹਰੇ ਦੇ ਵਿਚ,
ਇੱਕ ਚੀਜ਼ ਬੜੀ ਡਰਾਉਣੀ ਆ।
ਡਰ ਲਗਦਾ ਡਰ ਲਗਦਾ,
ਇੱਕ ਦਿਨ ਭੈਣ ਵਿਆਹੁਣੀ ਆ।।
ਡਰ ਡਰ ਲਗਦਾ ਡਰ ਲਗਦਾ,
ਇੱਕ ਦਿਨ ਭੈਣ ਵਿਆਹੁਣੀ ਆ।।
-----ਸਿਧਾਰਥ