ਸੀਨੀਅਰ ਪੱਤਰਕਾਰ ਮਨਜੀਤ ਸਿੰਘ ਰੋਮਾਣਾ ਨੂੰ ਸਦਮਾ, ਪਿਤਾ ਦਲੌਰ ਸਿੰਘ ਰੋਮਾਣਾ ਦਾ ਦੇਹਾਂਤ.



ਲੁਧਿਆਣਾ, 21 ਜੂਨ (ਵਰਿੰਦਰ) ਅਦਾਰਾ ਹੱਕ ਸੱਚ ਦਾ ਪਹਿਰੇਦਾਰ ਦੇ ਸੀਨੀਅਰ ਪੱਤਰਕਾਰ ਸ. ਮਨਜੀਤ ਸਿੰਘ ਰੋਮਾਣਾ ਨੂੰ ਉਸ ਵੇਲੇ ਡੂੰਘਾ ਸਦਮਾ ਪੁੱਜਾ, ਜਦੋਂ ਬੀਤੇ ਕਲ ਉਨ੍ਹਾਂ ਦੇ ਪਿਤਾ ਸ. ਦਲੋਰ ਸਿੰਘ ਰਮਾਣਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿੰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਜਿਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ਼ਾਸ਼ਨ ਘਾਟ ਗਿੱਲ ਰੋਡ, ਨੇੜੇ ਦਾਣਾ ਮੰਡੀ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੇ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸ. ਮਨਜੀਤ ਸਿੰਘ ਰੋਮਾਣਾ ਨੇ ਦਿਖਾਈ। ਇਸ ਮੌਕੇ ਤੇ ਅਦਾਰਾ ਹੱਕ ਸੱਚ ਦਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਰਿਸ਼ਬਦੀਪ ਸਿੰਘ ਹੇਰਾਂ ਨੇ ਉਨ੍ਹਾਂ ਦੀ ਦੇਹ ਤੇ ਦੋਸ਼ਾਲਾ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਦੁੱਖ ਦੀ ਘੜੀ ਵਿੱਚ ਪੱਤਰਕਾਰ ਭਾਈਚਾਰੇ ਵਿਚੋਂ ਸਰਵਸ਼੍ਰੀ ਅਸ਼ਵਨੀ ਜੇਤਲੀ, ਵਰਿੰਦਰ ਕੁਮਾਰ, ਭੁਪਿੰਦਰ ਸਿੰਘ ਬੇਦੀ, ਪ੍ਰਭ ਕਿਰਨ ਸਿੰਘ, ਡਾਕਟਰ ਤਰਲੋਚਨ ਸਿੰਘ, ਅਸ਼ੋਕ ਪੁਰੀ, ਜਤਿੰਦਰ ਭੰਬੀ, ਕੁਲਵਿੰਦਰ ਸਿੰਘ ਸਲੇਮ ਟਾਬਰੀ, ਮੋਹਨ ਸਿੰਘ, ਦਰਸ਼ਨ ਸਿੰਘ ਰੋਮਾਣਾ ਲੇਖਕ (ਫਰੀਦਕੋਟ), ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਪੰਜਾਬ �"ਂਕਾਰ ਸਿੰਘ ਬਰਾੜ, ਬਲਵਿੰਦਰ ਸਿੰਘ ਕੁਲਾਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਪੰਜਾਬ, ਸਰਬਜੀਤ ਸਿੰਘ ਰੁਪਾਲ, ਮਨਜੀਤ ਸਿੰਘ ਨੀਟਾ, ਦੀਪਨ ਜੈਸਵਾਲ, ਧਰਮਪਾਲ ਸਿੰਘ ਰੋਮਾਣਾ, ਪ੍ਰਿਤਪਾਲ ਸਿੰਘ ਰੋਮਾਣਾ  ਤੋ ਇਲਾਵਾ ਰਿਸ਼ਤੇਦਾਰਾਂ, ਮਿੱਤਰਾਂ ਬੇਲੀਆਂ ਅਤੇ ਸਨੇਹੀਆਂ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ।