ਸ਼ਰੋਮਣੀ ਅਕਾਲੀ ਦਲ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਹਲਕੇ ਦੀ ਕੋਰ ਕਮੇਟੀ ਦੀ ਸੂਚੀ ਕੀਤੀ ਜਾਰੀ .

 
ਖੰਨਾ, 22 ਜੂੁਨ (ਮਨਜੀਤ ਸਿੰਘ ਧੀਮਾਨ . ) -ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵੱਲੋਂ ਵਿਧਾਨ ਸਭਾ ਹਲਕਾ ਖੰਨਾ ਦੀ ਕੋਰ ਕਮੇਟੀ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ। ਇਸ ਸਮੇਂ ਅਬਜਰਬਰ ਖੰਨਾ ਗੁਰਪ੍ਰੀਤ ਸਿੰਘ ਲਾਪਰਾਂ ਵੀ ਮੌਜੂਦ ਸਨ। ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾਂ ਨਿਰਦੇਸ਼ਾਂ ’ਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੀ ਕੋਰ ਕਮੇਟੀ ਬਣਾਈ ਗਈ ਹੈ। ਜਿਸ ’ਚ ਖੰਨਾ ਸ਼ਹਿਰ ਤੇ ਪਿੰਡਾਂ ’ਚ ਟਕਸਾਲੀ ਆਗੂਆਂ ਤੇ ਵਰਕਰਾਂ ਨੂੰ ਲਿਆ ਗਿਆ ਹੈ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ’ਚ ਪਾਰਟੀ ਦੇ ਬਾਕੀ ਵਿੰਗਾਂ ਅਹੁਦੇਦਾਰ ਵੀ ਬਣਾਏ ਜਾਣਗੇ। ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਦੁਨੀਆਂ ਭਰ ’ਚ ਵੱਸਦਾ ਹਰਕੇ ਨਾਨਕ ਨਾਮ ਲੇਵਾ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਦਾ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਸੱਤਾ ਦੇ ਨਸ਼ੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟੱਕਰ ਲੈ ਲਿਆ ਹੈ,  ਜਿਸ ਨੂੰ ਅਜਿਹਾ ਨcਹੀਂ ਕਰਨਾ ਚਾਹੀਦਾ ਸੀ ਸਗੋਂ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਮੰਨਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਮਾਨ ਸੱਚੇ ਸਨ ਤਾਂ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਹਿਬਾਨ ਵੱਲੋਂ ਜਦੋਂ ਲੈਬਜ਼ ਦੀ ਮੰਗ ਕੀਤੀ ਗਈ ਤਾਂ ਪੰਜ ਛੇ ਮਹੀਨੇ ਸਰਕਾਰ ਕਿਉਂ ਨਹੀਂ ਜਾਗੀ। ਗੁਰਪ੍ਰੀਤ ਸਿੰਘ ਲਾਪਰਾਂ ਨੇ ਕਿਹਾ ਕਿ ਕੋਰ ਕਮੇਟੀ ਤੇ ਹੋਰ ਵਿੰਗ ਬਣਾ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਜਾਵੇਗਾ, ਜਿਸ ’ਚ ਹਰ ਵਰਗ ਦੇ ਲੋਕਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਅਕਾਲੀ ਦਲ ਦੀ ਕੋਰ ਕਮੇਟੀ ’ਚ ਰਣਬੀਰ ਸਿੰਘ ਖੱਟੜਾ, ਪ੍ਰੋ. ਗੁਰਬਖ਼ਸ਼ ਸਿੰਘ ਬੀਜਾ, ਮਾ. ਕ੍ਰਿਪਾਲ ਸਿੰਘ ਘੁਡਾਣੀ, ਨਵਤੇਜ਼ ਸਿੰਘ ਖੱਟੜਾ, ਜਤਿੰਦਰ ਸਿੰਘ ਇਕੋਲਾਹਾ, ਜੀਤ ਸਿੰਘ ਅਲੋੜ, ਸਰਵਦੀਪ ਸਿੰਘ ਕਾਲੀਰਾਓ, ਜਗਦੀਪ ਸਿੰਘ ਰਾਮਗੜ੍ਹ, ਹਰਦੀਪ ਸਿੰਘ ਰੋਸ਼ਾ, ਹਰਜੰਗ ਸਿੰਘ ਗੰਢੂਆਂ, ਮੋਹਣ ਸਿੰਘ ਜਟਾਣਾ, ਰਣਜੀਤ ਸਿੰਘ ਗੋਹ, ਜਤਿੰਦਰਪਾਲ ਸਿੰਘ ਵਕੀਲ, ਸਵਰਨ ਸਿੰਘ ਸੰਧੂ, ਪਵਨਜੋਤ ਸਿੰਘ ਹਰਿਓ, ਬਲਜਿੰਦਰ ਸਿੰਘ ਸੇਖੋਂ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਬਘੋਰ, ਗੁਰਮੇਲ ਸਿੰਘ ਬੀਪੁਰ, ਬੂਟਾ ਸਿੰਘ ਰਾਜੇਵਾਲ, ਸਤਵੀਰ ਸਿੰਘ ਜਸਪਾਲੋਂ, ਜਗਦੀਸ਼ ਸਿੰਘ ਕੋਟਾਂ, ਅਮਰੀਕ ਸਿੰਘ ਹੋਲ, ਮਨਦੀਪ ਸਿੰਘ ਕਿਸ਼ਨਗੜ੍ਹ, ਰਣਜੀਤ ਸਿੰਘ ਮੰਡਿਆਲਾ, ਅਜਮੇਰ ਸਿੰਘ ਇਕੋਲਾਹੀ, ਸਾਧੂ ਸਿੰਘ ਰਸੂਲੜਾ, ਬਾਬਾ ਮਲਕੀਤ ਸਿੰਘ ਬੂਲੇਪੁਰ, ਹਰਦੀਪ ਸਿੰਘ ਦੀਪਾ ਲਲਹੇੜੀ, ਕੁਲਵਿੰਦਰ ਸਿੰਘ ਭਾਦਲਾ ਉੱਚਾ, ਹਰਪ੍ਰੀਤ ਸਿੰਘ ਕਾਲਾ ਮਾਣਕਮਾਜਰਾ, ਗੁਰਚਰਨ ਸਿੰਘ ਕੌੜੀ, ਡਾ. ਬੇਅੰਤ ਵਰਮਾ, ਜਤਿੰਦਰ ਸਿੰਘ ਮਹਿਮੀ, ਜਸਵੰਤ ਸਿੰਘ ਰਹੋਣ, ਕਾਜ਼ੀ ਸ਼ਕੀਲ ਅਹਿਮਦ, ਬਾਬਾ ਪ੍ਰੀਤਮ ਸਿੰਘ, ਓਮ ਪਕਾਸ਼ ਓਮੀ, ਮੋਹਣ ਸਿੰਘ ਲਲਹੇੜੀ, ਸ਼ੇਰ ਸਿੰਘ, ਰੁਪਿੰਦਰ ਸਿੰਘ, ਪਰਮਵੀਰ ਸਿੰਘ ਬੀਜਾ, ਅਜੀਤ ਸਿੰਘ ਜੋਤੀ, ਗੁਰਦੀਪ ਸਿੰਘ ਦੀਪਾ ਰੁਮਾਣਾ, ਜਸਪਾਲ ਸਿੰਘ ਕੰਗ, ਸਤੀਸ਼ ਵਰਮਾ, ਭੁਪਿੰਦਰ ਸਿੰਘ ਸਰਾਂ, ਬਾਬਾ ਬਹਾਦਰ ਸਿੰਘ, ਵਿਜੇਦਰ ਸਿੰਘ ਜੌਲੀ, ਹਰਜਿੰਦਰ ਸਿੰਘ ਜੇਈ, ਪ੍ਰਸ਼ਾਂਤ ਡਾਂਗ, ਜੋਗਿੰਦਰ ਸਿੰਘ ਕਾਕਾ, ਰਿੰਕੂ ਸਹੋਤਾ, ਬਲਵਿੰਦਰ ਸ਼ਰਮਾ, ਅਮਨਪ੍ਰੀਤ ਸਿੰਘ ਮਾਵੀ, ਸੁਰਿੰਦਰ ਤਿਵਾੜੀ, ਪਰਮਿੰਦਰ ਸਿੰਘ ਸੋਨੂੰ, ਜੁਝਾਰ ਸਿੰਘ, ਸੰਜੀਵ ਥਾਪਰ, ਹਰੀ ਚੰਦ, ਰਾਹੁਲ ਸ਼ਰਮਾ, ਰਕੇਸ਼ ਸ਼ਰਮਾ, ਜਸਵਿੰਦਰ ਸਿੰਘ ਗਿੱਲ, ਜਗਰੂਪ ਸਿੰਘ ਪਟਵਾਰੀ, ਹਰਜੀਤ ਦੇਵਗਨ, ਗੌਰਵ ਸ਼ਰਮਾ, ਸਤਵੀਰ ਸਿੰਘ, ਰਵਿੰਦਰ ਸਿੰਘ ਕਾਲੀਰਾਓ ਨੂੰ ਸ਼ਾਮਲ ਕੀਤਾ ਗਿਆ ਹੈ।
 *ਫੋਟੋ-ਅਕਾਲੀ ਦਲ ਮੀਟਿੰਗ*