ਪੈਨਸ਼ਨਰਾਂ ਦੀ ਮਾਸਿਕ ਇਕੱਤਰਤਾ .
ਮੰਗਾਂ ਨੂੰ ਲੈ ਕੇ ਪੈਨਸ਼ਨਰਜ ਮੁਲਾਜ਼ਮਾਂ ਦੀ ਮਹੀਨਾ ਵਾਰ ਮੀਟਿੰਗ ਪ੍ਰਧਾਨ ਬਲਬੀਰ ਚੰਦ ਦੀ ਅਗਵਾਈ ਚ ਹੋਈ
ਖੰਨਾ 22 ਜੂਨ ( ਮਨਜੀਤ ਸਿੰਘ ਧੀਮਾਨ ) :- ਤਹਿਸੀਲ ਖੰਨਾ ਵ ਪੁਲਿਸ ਜਿਲ੍ਹਾ ਖੰਨਾ ਦੀ ਹਦੂਦ ਅੰਦਰ ਆਉਂਦੇ ਪੈਨਸ਼ਨਰਜ ਸਾਥੀਆਂ ਦੀ ਮੀਟਿੰਗ ਬਲਬੀਰ ਚੰਦ ਦੀ ਅਗਵਾਈ ਹੇਠ ਸਪੰਨ ਹੋਈ। ਇਸ ਮੀਟਿੰਗ ਦਾ ਮੁੱਖ ਏਜੰਡਾ ਮਾਨਯੋਗ ਉਚ ਅਦਾਲਤ ਪੰਜਾਬ ਤੇ ਹਰਿਆਣਾ ਵਿਚ ਚੱਲ ਰਹੇ ਡੀ.ਏ. ਦੇ ਫੈਸਲੇ ਪੰਜਾਬ ਸਰਕਾਰ ਵੱਲੋਂ ਪਾਈ ਐਲ.ਪੀ ਤੇ ਵਿਚਾਰ ਕੀਤੀ ਗਈ ਪੰਜਾਬ ਸਰਕਾਰ ਪਾਈ ਗਈ ਗੁੱਪਤ ਰਿਪੋਰਟ ਸਖਤ ਲਫਾਜ ਨਾਲ ਨਿਖੇਦੀ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਚੋਣ ਦਾਵਿਆ
ਦੇ ਵਿਚਾਰ ਕੀਤੀ ਗਈ ਪਾਇਆ ਗਿਆ। ਇਹ ਸਥਾਨਕ ਚੋਣਾਂ ਜਿੱਤ ਲੈਣੀਆ ਮਾਰਕੇ ਵਾਲੀ ਗਲ ਨਹੀਂ ਹੈ। ਕਿਉਂਕਿ ਸਥਾਨਿਕ ਚੋਣਾਂ ਤਾਂ ਹਰ ਇਕ ਦੀ ਨਿੱਜੀ ਲੋਕਾ ਪ੍ਰਤੀ ਵਚਨਬੱਧ ਹੁੰਦੀ ਹੈ। ਇਹ ਪਾਰਟੀ ਬੇਸਿਜ ਚੋਣਾਂ ਦਾ ਨਤੀਜੇ ਪਰਖ ਕਰਨੀ ਸਿਆਣਪ ਨਹੀਂ। ਮੀਟਿੰਗ ਵਿਚ ਦੋਹਰਾਇਆ ਗਿਆ ਕਿ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਜਿਸ ਦਾ ਅਸਰ ਪਿਛਲੀਆਂ ਚੋਣਾਂ ਵਿਚ ਹੈਂਕੜਬਾਜ਼ ਰਹੇ ਵਿਤ ਮੰਤਰੀ ਮਨਪ੍ਰੀਤ ਬਾਦਲ ਨੇ ਚਖਿਆ ਹੈ, ਇਸ ਵਰਤਮਾਨ ਪੰਜਾਬ ਸਰਕਾਰ ਵਿਚ ਚਲ ਰਹੇ ਵਿਤ ਮੰਤਰੀ ਦਾ ਪਹਿਲੇ ਰਹੇ ਵਿਤ ਮੰਤਰੀ ਨਾਲੋਂ ਭੇੜਾ ਰਵੱਈਆ ਪੈਨਸ਼ਨਰਜ ਪ੍ਰਤੀ ਅਪਣਾਇਆ ਜਾ ਰਿਹਾਅ ਹੈ। ਸੁਭਾਵਿਕ ਹੈ 2027 ਚੋਣ ਨਤੀਜੇ 'ਤੇ ਅਸਰ ਪਵੇਗਾ, ਜਿਸ ਦੀ ਸਾਰੀ ਜੁਮੇਵਾਰੀ ਇਸ ਬਦਲਾਅ ਵਾਲੀ ਸਰਕਾਰ ਦਾ ਹੋਵੇਗਾ। ਇਸ ਮੀਟਿੰਗ ਵਿੱਚ ਦਲਜੀਤ ਕੁਮਾਰ ਜਨਰਲ ਸਕੱਤਰ, ਚੰਦਨ ਨੇਗੀ ਸਰਪ੍ਰਸਤ, ਗੁਰਮੇਲ ਸਿੰਘ ਕੈਸ਼ੀਅਰ, ਲਛਮਣਦਾਸ, ਚਰਨ ਸਿੰਘ ਭੱਟੀ ਰਹੌਣ, ਅਮਰ ਸਿੰਘ, ਹਰਦਿਆਲ ਸਿੰਘ, ਪਲਵਿੰਦਰ ਸਿੰਘ ਅਗਜ਼ੈਕਟਿਵ ਮੈਂਬਰ ਮਹਾ ਸੰਗ ਪੰਜਾਬ, ਜਸਪਾਲ ਸਿੰਘ, ਰਣਜੀਤ ਸਿੰਘ, ਸਾਗਰ ਮਹੁੰਮਦ, ਰਣਧੀਰ ਸਿੰਘ, ਅਜੀਤ ਸਿੰਘ, ਨਿਰਮਲ ਸਿੰਘ ਭਾਮਰਾ, ਕਰਨੈਲ ਸਿੰਘ, ਬਲਵੰਤ ਰਾਏ, ਅਸੋਕ ਕੁਮਾਰ, ਸ਼ਾਮ ਲਾਲ ਆਦਿ ਮੈਂਬਰ ਹਾਜਰ ਹੋਏ।
