ਵਿਕਰਮ ਸਿੰਘ ਬਾਜਵਾ ਨੇ ਯੂਥ ਕਾਂਗਰਸ ਦੇ ਨਵਨਿਯੁਕਤ ਅਹੁਦੇਦਾਰਾਂ ਦਾ ਕੀਤਾ ਸਨਮਾਨ.

 
ਸਾਹਨੇਵਾਲ /ਕੁਹਾੜਾ 23 ਜੂਨ (ਰਵੀ ਭਾਟੀਆ) : ਪੰਜਾਬ ਯੂਥ ਕਾਂਗਰਸ ਦੇ ਆਏ ਨਵੇਂ ਨਤੀਜਿਆਂ ਦੇ ਵਿੱਚ ਜ਼ਿਲ੍ਹਾ ਕਾਂਗਰਸ ਦੇ ਲੁਧਿਆਣਾ ਦਿਹਾਤੀ ਤੋਂ ਨਵੇਂ ਚੁਣੇ ਗਏ ਯੂਥ ਕਾਂਗਰਸ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ, ਪੰਜਾਬ ਯੂਥ ਕਾਂਗਰਸ ਦੇ ਨਵ ਨਿਯੁਕਤ ਜਰਨਲ ਸਕੱਤਰ ਹਰਵੀਰ ਸਿੰਘ ਗਿੱਲ, ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪ੍ਰਧਾਨ ਸਰਪੰਚ ਬਲਕਾਰ ਸਿੰਘ ਕਾਲਸਾਂ, ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਜੀਵਨਪੁਰ ਅਤੇ ਇੰਦਰਜੀਤ ਸਿੰਘ ਇਦਾ ਦਾ ਚੋਣਾਂ ਜਿੱਤਣ ਤੇ ਅੱਜ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਇਨਚਾਰਜ ਵਿਕਰਮ ਸਿੰਘ ਬਾਜਵਾ ਨੇ ਆਪਣੇ ਸਾਥੀਆਂ ਦੇ ਸਮੇਤ ਵਿਸ਼ੇਸ਼ ਸਨਮਾਨ ਕੀਤਾ 

 ਇਸ ਮੌਕੇ ਯੂਥ ਕਾਂਗਰਸ ਦੀ ਨਵੀਂ ਬਣੀ ਟੀਮ ਨੂੰ ਮੁਬਾਰਕਬਾਦ ਦਿੰਦੇ ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਨੌਜਵਾਨ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਹੈ ਅਤੇ ਹਮੇਸ਼ਾ ਚੋਣਾਂ ਦੇ ਵਿੱਚ ਨੌਜਵਾਨਾਂ ਨੇ ਕਾਂਗਰਸ ਪਾਰਟੀ ਦਾ ਵੱਧ ਚੜ ਕੇ ਸਾਥ ਦਿੱਤਾ ਹੈ। ਉਹਨਾਂ ਨੂੰ ਪੂਰਨ ਉਮੀਦ ਹੈ ਕਿ ਜਿਹੜੀ ਨਵੀਂ ਯੂਥ ਕਾਂਗਰਸ ਦੀ ਟੀਮ ਚੁਣੀ ਗਈ ਹੈ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਵਿੱਚ ਅਹਿਮ ਰੋਲ ਅਦਾ ਕਰੇਗੀ ਇਸ ਮੌਕੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਨਵ ਨਿਯੁਕਤ ਪ੍ਰਧਾਨ ਬਲਕਾਰ ਸਿੰਘ ਕਾਲਸਾ ਨੇ ਯੂਥ ਕਾਂਗਰਸ ਦੇ ਸਾਰੇ ਮੈਂਬਰਾਂ ਵੋਟਰਾਂ ਅਹੁਦੇਦਾਰਾਂ ਅਤੇ ਖਾਸ ਤੌਰ ਤੇ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਦਾ ਧੰਨਵਾਦ ਕਰਦੇ ਕਿਹਾ ਕਿ ਜਿਹੜਾ ਵਿਸ਼ਵਾਸ ਉਹਨਾਂ ਤੇ ਸਾਰੀ ਕਾਂਗਰਸ ਪਾਰਟੀ ਨੇ ਵਿਖਾਇਆ ਹੈ ਉਸ ਵਿਸ਼ਵਾਸ ਤੇ ਖਰੇ ਉਤਰਣਗੇ ਅਤੇ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਆਪਣੀ ਟੀਮ ਨੂੰ ਨਾਲ ਲੈ ਕੇ ਘੜੀ ਮਿਹਨਤ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਕਾਂਗਰਸ ਹਲਕਾ ਸਾਹਨੇਵਾਲ ਦੇ ਸਾਬਕਾ ਪ੍ਰਧਾਨ ਮੈਂਬਰ ਜਿਲ੍ਹਾ ਪਰਿਸ਼ਦ ਰਮਨੀਤ ਸਿੰਘ ਗਿੱਲ, ਹਰਪ੍ਰੀਤ ਸਿੰਘ ਕਾਲੂ ਮਾਂਗਟ, ਕੌਂਸਲਰ ਕਮਲਜੀਤ ਸਿੰਘ ਬੋਪਾ ਰਾਏ, ਬਲਾਕ ਪ੍ਰਧਾਨ ਤਾਜ ਪਰਮਿੰਦਰ ਸਿੰਘ ਸੋਨੂ, ਸਰਪੰਚ ਰਾਜਦੀਪ ਸਿੰਘ ਬਿਲਗਾ, ਗੁਰਚਰਨ ਸਿੰਘ ਝੁੰਗੀਆਂ ਬੇਗਾ, ਬਲਵਿੰਦਰ ਸਿੰਘ ਨੂਰਵਾਲ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬੂਟਾ ਬਿਲਗਾ, ਬਲਵੀਰ ਸਿੰਘ ਮਜਾਰਾ ਆਦ ਵੱਡੀ ਗਿਣਤੀ ਵਿੱਚ ਹਾਜ਼ਰ ਸਨ।