ਅੰਬੇਡਕਰੀ ਸਿਸਟਮ.
ਅਜੋਕੇ ਲੁੱਟ ਕਸੁੱਟ ਦੇ ਸਿਸਟਮ ਨੂੰ ਖਤਮ ਕਰਨ ਲਈ ਅੰਬੇਡਕਰੀ ਸਿਸਟਮ ਦਾ ਤਾਕਤ ਵਿੱਚ ਆਉਣਾ ਜਰੂਰੀ – ਕਾਲੀ ਪਾਇਲ
ਖੰਨਾ 23 ਜੂਨ( ਮਨਜੀਤ ਸਿੰਘ ਧੀਮਾਨ)--- ਸੰਗਠਨ ਦੀ ਮਜਬੂਤੀ ਲਈ ਦੋਰਾਹਾ ਤੋਂ ਕੀਤਾ ਆਗਾਜ ਮੌਜੂਦਾ ਦੌਰ ਵਿੱਚ ਆਰਐਸਐਸ ਆਪਣਾ ਏਜੰਡੇ ਨੂੰ ਲੋਕਾਂ ਤੇ ਥੋਪ ਰਹੀ ਹੈ ਜਿਸ ਦਾ ਮੁੱਖ ਮਕਸਦ ਕੁਝ ਕ ਲੋਕਾਂ ਹੱਥ ਧਨ,ਸੱਤਾ, ਜ਼ਮੀਨ ਅਤੇ ਧਰਮ ਦਾ ਕਬਜ਼ਾ ਕਰਵਾ ਕੇ ਉਹਨਾਂ ਕੋਲੋਂ ਸਿੱਖਿਆ,ਸਿਹਤ, ਰੁਜ਼ਗਾਰ ਅਤੇ ਬੇਸਿਕ ਸਹੂਲਤਾਂ ਖੋਹ ਕੇ ਲੋਕਾਂ ਦੀ ਸ਼ੋਸ਼ਣ ਕਰਨਾ ਹੈ ਜਿਸ ਨਾਲ ਆਮ ਲੋਕ ਗਰੀਬ ,ਭੁੱਖਮਰੀ ਅਤੇ ਲਾਚਾਰੀ ਦੀ ਜਿੰਦਗੀ ਜੀਣ ਲਈ ਮਜਬੂਰ ਹੋ ਜਾਣ,ਅਗਰ ਸਮਾਜ ਵਿੱਚ ਸਮਾਨਤਾ ਭਾਈਚਾਰਾ ਅਤੇ ਖੁਸ਼ਹਾਲ ਜ਼ਿੰਦਗੀ ਚਾਹੀਦੀ ਹੈ ਤਾਂ ਸਾਨੂੰ ਅੰਬੇਡਕਰੀ ਸਿਸਟਮ ਨੂੰ ਤਾਕਤਵਰ ਕਰਨਾ ਹੋਵੇਗਾ ਤਦ ਹੀ ਇਹ ਲੁੱਟ ਖਸੁੱਟ ਵਾਲਾ ਸਿਸਟਮ ਖਤਮ ਕੀਤਾ ਜਾ ਸਕਦਾ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਦੋਰਾਹਾ ਵਿੱਚ ਡਾਕਟਰ ਅੰਬੇਡਕਰ ਨਵਯੁਵਕ ਦਲ ਦੇ ਪ੍ਰਧਾਨ ਵੱਲੋਂ ਸੰਗਠਨ ਦੀ ਮਜਬੂਤੀ ਲਈ ਅੱਜ ਜਸਵਿੰਦਰ ਸਿੰਘ ਦੋਰਾਹਾ ਦੀ ਅਗਵਾਈ ਵਿੱਚ ਇੱਕ ਅਹਿਮ ਅਤੇ ਪਹਿਲੀ ਮੀਟਿੰਗ ਦਾ ਆਗਾਜ਼ ਕਰਨ ਤੋਂ ਬਾਅਦ ਕਹੇ
ਪੰਜਾਬ ਪ੍ਰਧਾਨ ਨੇ ਕਿਹਾ ਕਿ ਭਾਰਤ ਵੱਖ-ਵੱਖ ਜਾਤੀਆਂ ਧਰਮਾਂ ,ਕਬਿਲੀਆ ਦਾ ਸਮੂਹ ਹੈ, ਇਹ ਤੇ ਕਿਸੇ ਵੀ ਇੱਕ ਧਰਮ ਜਾਂ ਜਾਤ ਦਾ ਬੋਲਬਾਲਾ ਨਹੀਂ ਹੋ ਸਕਦਾ,ਇੱਥੇ ਪ੍ਰਾਂਤਵਾਦ,ਧਰਮਵਾਦ,ਜਾਤਵਾਦ ਆਦਿ ਲਈ ਕੋਈ ਜਗ੍ਹਾ ਨਹੀਂ ਹੈ ਭਾਰਤ ਅੰਦਰ ਖੇਤਰਵਾਦ ਅਤੇ ਪ੍ਰਾਤਿਕ ਲੜਾਈ ਨਹੀਂ ਹੋਣੀ ਚਾਹੀਦੀ ਇਸ ਲੜਾਈ ਨੂੰ ਖਤਮ ਕਰਨ ਦੇ ਲਈ ਡਾਕਟਰ ਅੰਬੇਡਕਰ ਨਵਯੁਵਕ ਦਲ ਵੱਲੋਂ ਯੂਪੀ ਬਿਹਾਰ ਅਤੇ ਪੰਜਾਬ ਦੇ ਸਾਥੀ ਨੂੰ ਇੱਕ ਮੰਚ ਤੇ ਲਿਆਉਣ ਲਈ ਵੱਡਾ ਉਪਰਾਲਾ ਕੀਤਾ ਜਾਵੇਗਾ ਤਾਂ ਜੋ ਪੰਜਾਬ ਅੰਦਰ ਜੋ ਇਹ ਖੇਤਰਵਾਦ ਦਾ ਰੌਲਾ ਪਾਇਆ ਜਾ ਰਿਹਾ ਹੈ ਉਸ ਨੂੰ ਖਤਮ ਕੀਤਾ ਜਾ ਸਕੇ ਆਉਣ ਵਾਲੇ ਸਮੇਂ ਅੰਦਰ ਪੰਜਾਬ ਅੰਦਰ ਵੱਡੇ ਪੱਧਰ ਤੇ ਸੰਗਠਨ ਦੀ ਮਜਬੂਤੀ ਲਈ ਮੀਟਿੰਗਾ ਕਰਕੇ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ ਇਸ ਮੌਕੇ ਸਵਰਨ ਸਿੰਘ ਕਟਾਣਾ ਕਮਲਦੀਪ ਸਿੰਘ ਦਰਾਹਾ ਅਨਿਲ, ਲਭੂਰਾਮ ਕੁਲਦੀਪ ਸਿੰਘ ਅਦਿੱਤਿਆ ਕੁਮਾਰ ਬਲਵਿੰਦਰ ਕੌਰ ਨੀਤੂ,ਅੰਮ੍ਰਿਤਾ, ਅਮਰਜੀਤ ਕੌਰ, ਇੰਦਰ ਕੌਰ ,ਰੁਪਿੰਦਰ ਕੌਰ, ਸੁਖਵਿੰਦਰ ਸਿੰਘ, ਜਸਬੀਰ ਕੌਰ ਅਤੇ ਨਵਜੋਤ ਕੌਰ ਆਦਿ ਵੱਡੀ ਗਿਣਤੀ ਵਿੱਚ ਮਰਦ ਅਤੇ ਔਰਤਾਂ ਸ਼ਾਮਿਲ ਸਨ l
