ਪੰਜਾਬ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ: ਯਾਦੂ.
ਸ਼੍ਰੋਮਣੀ ਅਕਾਲੀ ਦਲ ਨੇ ਫੂਕਿਆ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ
- ਭਗਵੰਤ ਮਾਨ ਨੈਤਿਕ ਆਧਾਰ ’ਤੇ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣ : ਯਾਦੂ
ਖੰਨਾ, 24 ਜੂਨ ( ਮਨਜੀਤ ਸਿੰਘ ਧੀਮਾਨ ) - ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ’ਚ ਬੁੱਧਵਾਰ ਨੂੰ ਲਲਹੇੜੀ ਚੌਂਕ ਖੰਨਾ ਵਿਖੇ ਸਿੱਖ ਤੇ ਪੰਥ ਦੇ ਵਿਰੋਧੀ ਗਤੀਵਿਧੀਆਂ ਕਰਕੇ ਭਗਵੰਤ ਮਾਨ ਵਿਰੁੱਧ ਰੋਸ ਮੁਜਾਹਰਾ ਕੀਤਾ ਗਿਆ ਤੇ ਮੁੱਖ ਮੰਤਰੀ ਮਾਨ ਦਾ ਪੁਤਲਾ ਫੂਕਿਆ ਗਿਆ। ਇਸ ਰੋਸ ਮੁਜ਼ਾਹਰੇ ’ਚ ਹਲਕਾ ਖੰਨਾ, ਸਮਰਾਲਾ, ਪਾਇਲ ਤੇ ਸਾਹਨੇਵਾਲ ਦੇ ਆਗੂਆਂ ਤੇ ਵਰਕਰਾਂ ਵਲੋਂ ਸ਼ਮੂਲੀਅਤ ਕੀਤੀ ਗਈ। ਹਲਕੇ ਦੀਆਂ ਬੀਬੀਆਂ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਈਆਂ। ਯਾਦੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜੋ ਘਟੀਆ ਹਰਕਤ ਕੀਤੀ ਗਈ ਹੈ, ਉਸ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ। ਸਿੱਖ ਧਰਮ ’ਚ ਗੁਰੂ ਸਹਿਬਾਨਾਂ, ਭਗਤਾਂ, ਸ਼ਹੀਦਾਂ ਅਤੇ ਮਹਾਂਪੁਰਖਾ ਦਾ ਸਤਿਕਾਰ ਸਰਵਉੱਚ ਸਥਾਨ ਰੱਖਦਾ ਹੈ। ਇਸ ਲਈ ਧਾਰਮਿਕ ਭਾਵਨਾਵਾਂ ਨਾਲ ਜੁੜੇ ਕਿਸੇ ਵੀ ਮਾਮਲੇ ’ਚ ਕੋਈ ਵੀ ਵਿਅਕਤੀ ਭਾਂਵੇ ਉਹ ਕਿੰਨੇ ਵੀ ਉੱਚੇ ਅਹੁਦੇ ਤੇ ਕਿੳਂ ਨਾ ਹੋਵੇ, ਉਹ ਕਾਨੂੰਨ ਅਤੇ ਜਾਂਚ ਤੋਂ ਉੱਪਰ ਨਹੀਂ ਹੋ ਸਕਦਾ।ਯਾਦੂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਵਲੋਂ ਆਪਣੇ ਚਹੇਤੇ ਅਧਿਕਾਰੀਆਂ ਰਾਹੀਂ ਹਰਿਆਣਾ ਤੋਂ ਜਾਅਲੀ ਫੋਰੈਂਸਿਕ ਰਿਪੋਰਟਾਂ ਤਿਆਰ ਕਰਵਾ ਕੇ ਸੰਗਤ ਦੇ ਅੱਖਾਂ ਘੱਟਾਂ ਪਾਉਣ ਦੀ ਕੋਝੀ ਸਾਜਿਸ਼ ਕੀਤੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਆਪਣੇ ਖ਼ਿਲਾਫ਼ ਲਈ ਕਾਰਵਾਈ ਨੂੰ ਗ਼ਲਤ ਰੰਗਤ ਦੇਣ ਦਾ ਘਿਨਾਉਣਾ ਪਾਪ ਵੀ ਕੀਤਾ, ਜਿਹੜਾ ਬਖ਼ਸਣਯੋਗ ਨਹੀਂ ਹੈ। ਸੂਬੇ ਦੀ ਸੰਗਤ ਮੁੱਖ ਮੰਤਰੀ ਮਾਨ ਦੇ ਝੂਠ, ਫਰ਼ੇਬ ਤੇ ਕਿਰਦਾਰ ਤੋਂ ਚੰਗੀ ਤਰ੍ਹਾਂ ਜਾਣੂ ਹੈ, ਉਹ ਹੁਣ ਆਪਣਾ ਅਪਰਾਧ ਨਹੀਂ ਲੁਕਾ ਸਕਦੇ। ਇਸ ਲਈ ਫੋਰੈਂਸਿਕ ਰਿਪੋਰਟਾਂ ਅਤੇ ਉਪਲੱਬਧ ਤੱਥਾਂ ਦੇ ਆਧਾਰ ’ਤੇ ਮੁੱਖ ਮੰਤਰੀ ਖਿਲਾਫ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਤੁਰੰਤ ਪਰਚਾ ਦਰਜ ਕੀਤਾ ਜਾਵੇ ਅਤੇ ਭਗਵੰਤ ਮਾਨ ਨੈਤਿਕ ਆਧਾਰ ਤੇ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ।ਇਸ ਮੌਕੇ ਮਨਜੀਤ ਸਿੰਘ ਮਦਨੀਪੁਰ ਹਲਕਾ ਇੰਚਾਰਜ ਪਾਇਲ, ਸੀਨੀਅਰ ਆਗੂ ਰਣਬੀਰ ਸਿੰਘ ਖੱਟੜਾ, ਅਬਜ਼ਰਬਰ ਗੁਰਪ੍ਰੀਤ ਸਿੰਘ ਲਾਪਰਾਂ, ਸ੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਜੱਲ੍ਹਾ, ਹਰਜਤਿੰਦਰ ਸਿੰਘ ਸ੍ਰੋਮਣੀ ਕਮੇਟੀ ਮੈਂਬਰ ਸਮਰਾਲਾ, ਨਵਤੇਜ ਸਿੰਘ ਖੱਟੜਾ, ਸਰਬਦੀਪ ਸਿੰਘ ਕਾਲੀਰਾਓ, ਰਵਿੰਦਰ ਸਿੰਘ ਜੱਸੀ ਕਾਲੀਰਾਓ, ਮਾ. ਕ੍ਰਿਪਾਲ ਸਿੰਘ ਘੁਡਾਣੀ, ਤਜਿੰਦਰ ਸਿੰਘ ਇਕੋਲਾਹਾ, ਹਰਦੀਪ ਸਿੰਘ ਹਨੀ ਰੋਸ਼ਾ, ਵਕੀਲ ਜਤਿੰਦਰਪਾਲ ਸਿੰਘ, ਜਗਦੀਪ ਸਿੰਘ ਦੀਪੀ ਨਵਾਂ ਪਿੰਡ, ਪਵਨਜੋਤ ਸਿੰਘ ਹਰਿਓਂ, ਮੋਹਣ ਸਿੰਘ ਜਟਾਣਾ, ਹਰਜੰਗ ਸਿੰਘ ਗੰਢੂਆਂ, ਇਸਤਰੀ ਵਿੰਗ ਪ੍ਰਧਾਨ ਕੁਲਦੀਪ ਕੌਰ ਗਗਨ ਕਾਲੀਰਾਓ, ਰਣਜੀਤ ਸਿੰਘ ਗੋਹ, ਭੁਪਿੰਦਰ ਸਿੰਘ ਸਰਾਂ, ਪਰਮਪ੍ਰੀਤ ਸਿੰਘ ਕੰਗ, ਜੱਸੀ ਚਕੋਹੀ, ਜੱਸੀ ਇਕੋਲਾਹਾ, ਲਖਵੀਰ ਸਿੰਘ ਭੱਟੀ, ਗੌਰਵ ਘਈ, ਜਗਦੀਸ਼ ਸਿੰਘ ਦੀਸ਼ਾ, ਮਨਦੀਪ ਸਰਪੰਚ ਕੋਟ, ਸਵਰਨ ਸਿੰਘ ਈਸੜੂ, ਗੁਰਨਾਮ ਸਿੰਘ ਫੌਜੀ ਈਸੜੂ, ਕੁਲਦੀਪ ਸਿੰਘ ਤੁਰਮਰੀ, ਅਮਰੀਕ ਸਿੰਘ ਹੋਲ, ਪ੍ਰਸ਼ਾਂਤ ਡਾਂਗ, ਜਸਪ੍ਰੀਤ ਸਿੰਘ, ਸੁਰਿੰਦਰ ਸਿੰਘ ਬੁਲੇਪੁਰ ਸਰਪੰਚ, ਵਿੱਕੀ ਬੁਲੇਪੁਰ, ਵਿੱਕੀ ਰਹੌਣ, ਸਾਹਿਲ, ਰਮਨ ਸਟੂਡੀਓ, ਟੋਨਾ ਸਰਪੰਚ ਭਾਦਲਾ, ਕੁਲਵਿੰਦਰ ਸਿੰਘ ਭਾਦਲਾ, ਗੁਰਮੀਤ ਸਿੰਘ ਸਰਪੰਚ ਭਾਦਲਾ, ਲਾਡੀ ਗਲਵੱਡੀ, ਹਰਮਨ ਸੋਹੀ, ਗਰਦੀਪ ਸਿੰਘ ਦੀਪਾ ਰਮਾਣਾ, ਬਲਜਿੰਦਰ ਸਿੰਘ ਬਿੰਦੀ ਸੇਖੋਂ, ਦਰਸ਼ਨ ਮਿਸਾਲ, ਓਮ ਪ੍ਰਕਾਸ਼ ਓਮੀ, ਨਛੱਤਰ ਸਿੰਘ ਕਾਕਾ, ਰਾਜਪਾਲ ਸਿੰਘ ਰਾਜਾ ਸੰਧੂ, ਵਿਜੇਂਦਰ ਸਿੰਘ ਜੌਲੀ, ਪਰਮਿੰਦਰ ਸਿੰਘ ਹੈਪੀ ਕਲਸੀ, ਜਸਪ੍ਰੀਤ ਸਿੰਘ, ਜਤਿੰਦਰ ਸਿੰਘ ਮਹਿਮੀ, ਬਿੰਦਰ ਜਸਲ, ਨਛੱਤਰ ਸਿੰਘ ਸਿੰਘ ਕਾਕਾ, ਨਾਹਰ ਸਿੰਘ ਟੌਂਸਾ, ਕੁਲਦੀਪ ਸਿੰਘ ਈਸ਼ਨਪੁਰ, ਤਰਲੋਚਨ ਸਿੰਘ ਈਸ਼ਨਪੁਰ, ਸੁਰਜੀਤ ਸਿੰਘ ਟੌਂਸਾ, ਪਰਮਿੰਦਰ ਸਿੰਘ ਸੋਨੂੰ ਇਕੋਲਾਹੀ, ਅਜਮੇਰ ਸਿੰਘ ਇਕੋਲਾਹੀ, ਸਾਧੂ ਸਿੰਘ ਰਸੂਲੜਾ, ਧਰਮ ਸਿੰਘ ਰਸੂਲੜਾ, ਸੁਖਵਿੰਦਰ ਸਿੰਘ ਲਲਹੇੜੀ, ਮੋਹਣ ਸਿੰਘ ਲਲਹੇੜੀ, ਸੋਨੂੰ ਲਲਹੇੜੀ, ਗੁਰਚਰਨ ਸਿੰਘ ਕੌੜੀ, ਬੂਟਾ ਸਿੰਘ ਰੌਣੀ, ਰਪਿੰਦਰ ਸਿੰਘ ਰੁਪੀ, ਰਾਣਾ ਭਾਦਲਾ, ਅਵਤਾਰ ਸਿੰਘ ਤਾਰੀ ਇਕੋਲਾਹਾ, ਡਾ. ਬੇਅੰਤ ਸਿੰਘ ਵਰਮਾ, ਜਸਪ੍ਰੀਤ ਕੌਰ ਅੜੈਚਾਂ, ਕਰਮਜੀਤ ਕੌਰ ਕੱਦੋਂ ਪ੍ਰਧਾਨ ਇਸਤਰੀ ਵਿੰਗ ਹਲਕਾ ਪਾਇਲ, ਸਰੋਜ ਬਾਲਾ ਵਾਰਡ ਇੰਚਾਰਜ 7, ਬਲਜੀਤ ਕੌਰ, ਰਾਜਵੰਤ ਕੌਰ ਯੋਗਤਾ, ਰਮਨਪ੍ਰੀਤ ਕੌਰ ਕਲਸੀ, ਬਲਜਿੰਦਰ ਕੌਰ ਬੇਗੋਵਾਲ, ਦੀਪਾਲੀ ਗਰਗ, ਮਨਦੀਪ ਕੌਰ, ਹੈਪੀ ਆਦਿ ਹਾਜ਼ਰ ਸਨ।
