ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਅੰਤਿਮ ਅਰਦਾਸ ਹੋਈ ਸੰਪਨ .


ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਸ਼ਖਸ਼ੀਅਤਾਂ ਨੇ ਦਿੱਤੀ ਸ਼ਰਧਾਂਜਲੀ

ਖੰਨਾ, 24 ਜੂਨ ( ਮਨਜੀਤ ਸਿੰਘ ਧੀਮਾਨ ) ਪੰਜਾਬ ਕੇਸਰੀ ਗਰੁੱਪ ਦੇ ਬਿਊਰੋ ਚੀਫ ਕਮਲਜੀਤ ਸਿੰਘ ਕਮਲ ਅਤੇ ਸੰਗੀਤਕਾਰ ਪੁਸ਼ਪਿੰਦਰ ਸਿੰਘ ਦੇ ਪਿਤਾ ਤੇ ਮੈਡਮ ਸੁਖਵਿੰਦਰ ਕੌਰ ਦੇ ਸਹੁਰਾ ਸੰਤ ਬਾਬਾ ਗੁਰਚਰਨ ਸਿੰਘ ਜੀ ਨਮਿਤ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਰਾਮਗੜੀਆ ਭਵਨ ਵਿਖੇ ਸੰਪੰਨ ਹੋਈ।ਇਸ ਦੌਰਾਨ ਪੂਰੇ ਪੰਜਾਬ ਭਰ ਤੋਂ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸ਼ਖਸ਼ੀਅਤਾਂ ਨੇ ਪਹੁੰਚ ਕੇ ਇਸ ਮਹਾਨ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸ਼ਰਧਾਂਜਲੀ ਦਿੰਦੇ ਹੋਏ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਮੰਤਰੀ ਗੁਰਕੀਰਤ ਸਿੰਘ, ਸਾਬਕਾ ਮੰਤਰੀ ਬਿਕਰਮਜੀਤ ਸਿੰਘ ਖਾਲਸਾ, ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਆਪ ਦੇ ਐਸਸੀ ਵਿੰਗ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ, ਸੀਨੀਅਰ ਭਾਜਪਾ ਆਗੂ ਜਗਦੀਪ ਸਿੰਘ ਚੀਮਾ, ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਬੱਬੂ, ਸੀਨੀਅਰ ਆਗੂ ਗੁਰਪ੍ਰੀਤ ਸਿੰਘ ਭੱਟੀ, ਜਿਲਾ ਭਾਜਪਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ, ਕੈਬਨਿਟ ਮੰਤਰੀ ਦੇ ਪਿਤਾ ਆਪ ਆਗੂ ਭੁਪਿੰਦਰ ਸਿੰਘ ਸੌਂਦ ਵੱਲੋਂ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਆਪਣਾ ਸਾਰਾ ਜੀਵਨ ਜਿੱਥੇ ਮਨੁੱਖਤਾ ਦੀ ਭਲਾਈ ਦੇ ਲੇਖੇ ਲਗਾਇਆ ਉੱਥੇ ਆਪ ਵੀ ਸਾਰੀ ਜ਼ਿੰਦਗੀ ਗੁਰੂ ਦੀ ਬਾਣੀ ਦੇ ਨਾਲ ਜੁੜੇ ਰਹੇ ਅਤੇ ਲੋਕਾਂ ਨੂੰ ਵੀ ਨਾਮ ਸਿਮਰਨ ਦੇ ਲੜ ਲਾਇਆ।        ਉਨ੍ਹਾਂ ਕਿਹਾ ਕਿ ਸੰਤ ਬਾਬਾ ਗੁਰਚਰਨ ਸਿੰਘ ਜੀ ਦੇ ਦਿਹਾਂਤ ਨਾਲ ਜਿੱਥੇ ਪਰਿਵਾਰਕ ਮੈਂਬਰਾਂ ਨੂੰ ਵੱਡਾ ਘਾਟਾ ਪਿਆ ਹੈ ਉਥੇ ਹੀ ਇਲਾਕਾਨਿਵਾਸੀਆਂ ਨੂੰ ਵੀ ਵੱਡਾ ਘਾਟਾ ਪਿਆ ਹੈ।ਇਸ ਮੋਕੇ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਸਤਿੰਦਰਬੀਰ ਸਿੰਘ, ਭਾਈ ਜਸਪਾਲ ਸਿੰਘ, ਭਾਈ ਭਜਨ ਸਿੰਘ ਦੇ ਰਾਗੀ ਜੱਥਿਆਂ ਵੱਲੋਂ ਵਿਰਾਗਮਈ ਕੀਰਤਨ ਕੀਤਾ ਗਿਆ। ਇਸ ਦੌਰਾਨ ਗੁਰਮੀਤ ਸਿੰਘ ਬਾਵਾ ਵੱਲੋਂ ਸਟੇਜ ਸਕੱਤਰ ਦੀ ਭੁਮਿਕਾ ਨਿਭਾਈ ਗਈ। ਇਸ ਮੋਕੇ ਹਰਦੇਵ ਸਿੰਘ ਰੋਸ਼ਾ, ਰਫੀਕ ਮੁਹਮੰਦ, ਇਕਬਾਲ ਸਿੰਘ ਚੰਨੀ, ਅਮਿਤ ਘਈ, ਰਾਜਕੁਮਾਰ ਸਾਹਨੇਵਾਲਿਆ, ਰਾਜਪਾਲ ਗਿੱਲ, ਪੱਤਰਕਾਰ ਮਨਜੀਤ ਸਿੰਘ ਧੀਮਾਨ, ਰਣਬੀਰ ਸਿੰਘ ਲਾਡੀ ਮਾਨ, ਪਵਨ ਸਚਦੇਵਾ, ਸ਼ਸ਼ੀ ਵਰਧਨ, ਬਾਬਾ ਕਰਨੈਲ ਸਿੰਘ, ਐਡਵੋਕੇਟ ਜਤਿੰਦਰਪਾਲ ਸਿੰਘ, ਡਾ.ਅਮਰਬੀਰ ਸਿੰਘ, ਸੁਭਾਸ਼ ਸ਼ਰਮਾ, ਹਰਬੰਸ ਸਿੰਘ ਰੋਸ਼ਾ,ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਰਤਨਹੇੜੀ, ਜਤਿੰਦਰ ਪਾਠਕ, ਸੰਜੀਵ ਧਮੀਜਾ, ਰਾਜੇਸ਼ ਡਾਲੀ, ਸੰਜੀਵ ਘਨੌਲੀ, ਅਨਿਲ ਦੱਤ ਫੱਲੀ, ਅਨਿੱਲ ਜੋਸ਼ੀ, ਰਾਜੇਸ਼ ਸ਼ਰਮਾ, ਅਵਤਾਰ ਮੋਰਿਆ, ਸ਼ਮਸ਼ੇਰ ਸ਼ਰਮਾ, ਅਨੁੱਜ ਗੁਪਤਾ, ਹਰਕੀਰਤ ਖੁਰਾਣਾ, ਰਾਜਕੁਮਾਰ ਮੈਨਰੋ, ਗਾਇਕ ਸਤਵਿੰਦਰ ਬੁੱਗਾ, ਹਰੀਸ਼ ਸਿੰਗਲਾ, ਜਤਿੰਦਰ ਕਪੂਰ, ਗੁਰਪਾਲ ਸਿੰਘ ਗੋਲਡੀ, ਤੇਜਿੰਦਰ ਸ਼ਰਮਾ, ਰਾਜਾ ਗੁਰਪ੍ਰੀਤ ਸਿੰਘ, ਐਡਵੋਕੇਟ ਪਰਮਜੀਤ ਸਿੰਘ, ਕੇਵਲ ਸਿੰਘ, ਬਲਬੀਰ ਰਾਏ, ਅਜੇ ਸੂਦ, ਰਮਰੀਸ਼ ਵਿੱਜ, ਸੱਤਪਾਲ ਸਚਦੇਵਾ, ਬੀਬੀ ਫਾਤਿਮਾ, ਦੇਵ ਕ੍ਰਿਸ਼ਨ ਢੰਡ, ਸੁਰਿੰਦਰ ਬਾਵਾ, ਰਾਜਕੁਮਾਰ ਲਖੀਆ, ਸੰਦੀਪ ਵਿਨਾਇਕ, ਅਨੂਪ ਸ਼ਰਮਾ, ਰਾਜਨ ਛਿੱਬਰ, ਗੁਰਦੀਪ ਸਿੰਘ, ਪੁਸ਼ਕਰਰਾਜ ਸਿੰਘ, ਪ੍ਰਵੀਨ ਪਿੰਨਾ, ਬਲਜੀਤ ਭੀਤਾ, ਕ੍ਰਿਸ਼ਨ ਸ਼ਰਮਾ, ਜਤਿੰਦਰ ਦੇਵਗਨ, ਰਜਨੀਸ਼ ਬੇਦੀ, ਰਜਿੰਦਰ ਪੁਰੀ, ਸਿਮਰਨਜੀਤ ਸਿੰਘ ਕੰਗ, ਦਰਸ਼ਨ ਜੈਨ, ਮਨਰੀਤ ਸਿੰਘ ਨਾਗਰਾ, ਸੁਬੋਧ ਮਿੱਤਲ, ਹਰਪ੍ਰੀਤ ਸਿੰਘ, ਅਨੁੱਜ ਛਾਹੜੀਆ, ਅਮਰਦੀਪ ਸਿੰਘ ਪੁਰੇਵਾਲ,ਮਨਜੀਤ ਸਿੰਘ ਧੀਮਾਨ, ਗੁਰਸ਼ਰਨ ਗੋਗੀਆ, ਜਗਦੀਸ਼ ਸਿੰਘ ਦੀਸ਼ਾ, ਗੁਰਦੀਪ ਸਿੰਘ ਰੋਮਾਣਾ, ਅਜਾਇਬ ਸਿੰਘ ਸੁੱਖਾ, ਹਰਦੀਪ ਨੀਨੂ, ਸਿਤਾਰ ਮੁਹੰਮਦ ਲਿਬੜਾ, ਅਵਤਾਰ ਸਿੰਘ ਕੈਂਥ, ਲਲਿਤ ਸ਼ਰਮਾ, ਗੋਲਡੀ ਸ਼ਰਮਾ, ਰਾਜੇਸ਼ ਮੇਸ਼ੀ, ਪੂਜਾ ਸਾਹਨੇਵਾਲੀਆ, ਪ੍ਰੀਆ ਧੀਮਾਨ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਹਾਜਿਰ ਹੋਏ।