ਕਮਾਂਡਰ ਬਲਬੀਰ ਸਿੰਘ ਨੂੰ ਇਲਾਕਾ ਨਿਵਾਸੀਆਂ ਨੇ ਦੱਸੀਆਂ ਆਪਣੀਆਂ ਸਮੱਸਿਆਵਾਂ.

 ਲੁਧਿਆਣਾ : ਰਾਹੋਂ ਰੋਡ ਪਿੰਡ ਮਿਹਰਬਾਨ ਪ੍ਰੇਮ ਕਲੋਨੀ ਸਾਹਮਣੇ ਜੀਟੀ ਰੋਡ ਦੀ ਹਾਲਤ ਤਰਸਣਯੋਗ ਮਾਮੂਲੀ ਬਰਸਾਤ ਨੇ ਬਣਾਇਆ ਤਲਾਅ ਰਾਹਗੀਰਾਂ ਨੂੰ ਲੰਘਣਾ �"ਖਾ ਕਮਾਂਡਰ ਬਲਬੀਰ ਸਿੰਘ ਸਾਂਪਲਾ          ਭਾਰਤੀ ਜਨਤਾ ਪਾਰਟੀ ਦੇ ਚੀਫ ਸਪੋਕਸ ਪਰਸਨ ਐਸੀ ਮੋਰਚਾ ਪੰਜਾਬ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਕਿਹਾ ਅੱਜ ਇਸ ਇਲਾਕੇ ਵਿੱਚ ਹਜੇ ਮਾਮੂਲੀ ਹੀ ਬਾਰਿਸ਼ ਪਈ ਸੀ ਰਾਹੋ ਰੋਡ ਪਿੰਡ ਮਿਹਰਬਾਨ ਪ੍ਰੇਮ ਕਲੋਨੀ ਸਾਹਮਣੇ ਰਾਹੋ  ਰੋਡ ਉੱਤੇ ਪਹਿਲਾਂ ਤੋਂ ਪਏ ਹੋਏ ਜਗ੍ਹਾ ਜਗ੍ਹਾ  ਇੱਕ  ਫੁੱਟ ਡੂੰਘੇ ਖੱਡੇ ਤਲਾਅ ਦਾ ਰੂਪ ਧਾਰਨ ਕਰ ਗਏ ਚਾਰ ਚੁਫੇਰੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਸਕੂਟਰਾਂ ਕਾਰਾਂ ਟਰੱਕਾਂ ਦੇ ਡਰਾਈਵਰਾਂ ਨੂੰ ਉਸ ਪਾਣੀ ਵਿੱਚੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਮਜਬੂਰਨ ਲੰਘਣਾ ਪੈ ਰਿਹਾ ਹੈ ਸਾਈਕਲ ਸਵਾਰ ਜਾਂ ਪੈਦਲ ਚੱਲਣ ਵਾਲੇ ਲੋਕ ਸੜਕ ਦੀਆਂ ਸਾਈਡਾਂ ਉੱਤੇ ਬਣੀਆ ਫੈਕਟਰੀ ਦੀਆਂ ਦੀਵਾਰਾਂ ਸਹਾਰੇ ਬੜੀ ਮੁਸ਼ਕਿਲ ਨਾਲ ਲੰਘ ਰਹੇ ਨੇ ਇਸ ਟੁੱਟੇ ਫੁੱਟੇ ਰੋਡ ਨੂੰ ਬਣਾਉਣ ਲਈ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੇ ਸਰਕਾਰ ਦੇ ਬਰਖਿਲਾਫ ਧਰਨੇ ਪ੍ਰਦਰਸ਼ਨ ਅਖਬਾਰਾਂ ਰਾਹੀਂ ਕਈ ਵਾਰ ਜਾਣੂ ਕਰਵਾਇਆ ਸਿਰਫ ਤੇ ਸਿਰਫ ਲਿਪਾ ਪੋਤੀ ਕੀਤੀ ਗਈ ਆਮ ਆਦਮੀ ਦੀ ਸਰਕਾਰ ਦੇ ਨੁਮਾਇੰਦੇ ਇਥੋਂ ਦੀ ਕਾਰਾਂ ਮੋਟਰਾਂ ਰਾਹੀਂ ਲੰਘਦੇ ਹਨ  ਇਥੋਂ ਆਉਣਾ ਜਾਣਾ ਬਣਿਆ ਰਹਿੰਦਾ ਹੈ ਕਬੂਤਰ ਵਾਂਗ ਅੱਖਾਂ ਮੀਚ ਕੇ ਲੰਘ ਜਾਂਦੇ ਹਨ ਸਰਪੰਚ ਵੀ ਇਹਨਾਂ ਦਾ ਹੀ ਹੈ ਪਰ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੁੰਦੀ ਪ੍ਰੇਮ ਕਲੋਨੀ ਦੀਆਂ ਗਲੀਆਂ ਵਿੱਚ ਵੀ ਪਾਣੀ ਜਮਾ ਹੋ ਗਿਆ ਲੋਕਾਂ ਦਾ ਬਾਹਰ ਲੰਘਣਾ �"ਖਾ ਹੋ ਗਿਆ ਰੋਡ ਦੇ ਕਿਨਾਰੇ ਗਰੀਬ ਬੰਦੇ ਆਪਣੀਆਂ ਰੇੜੀਆਂ ਲਾ ਕੇ ਰੋਜੀ ਰੋਟੀ ਕਮਾਉਂਦੇ ਸੀ ਰੇੜੀਆਂ ਥੱਲੇ ਵੀ ਪਾਣੀ ਭਰ ਗਿਆ ਇਹਨਾਂ ਦਾ ਕੰਮ ਕਾਰ ਵੀ ਠੱਪ ਹੋ ਗਿਆ ਮੈਂ ਸਰਦਾਰ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਮਾਨ ਸਾਹਿਬ ਜੀ ਘੱਟੋ ਘੱਟ 200 ਪਿੰਡਾਂ ਦੇ ਰਾਹਗੀਰ ਇਸ ਰੋਡ ਤੋਂ ਲੰਘਦੇ ਨੇ ਕੀ ਆਮ ਆਦਮੀ ਇੰਨਾ ਤੋਂ ਵੋਟਾਂ ਦੀ ਉਮੀਦ ਰੱਖ ਸਕਦੀ ਹੈ ਬਿਲਕੁਲ ਨਹੀਂ ਕਮਾਂਡਰ ਸਾਹਿਬ ਨੇ ਕਿਹਾ ਤੁਹਾਨੂੰ ਜਨਤਾ ਨੇ ਮੀਂਹ ਵਾਂਗ ਵੋਟਾਂ ਪਾਈਆਂ ਤੁਹਾਨੂੰ ਪੰਜਾਬ ਦਾ ਰਾਜਾ ਬਣਾਇਆ ਤੁਸੀਂ ਚੁਟਕਲੇ ਸੁਣਾ ਕੇ ਪੰਜਾਬ ਦੇ ਵੋਟਰਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹੋ ਪੰਜਾਬ ਦੀ ਜਨਤਾ ਜਨਾਰਦਨ ਇੰਨੀ ਭੋਲੀ ਨਹੀਂ ਜਿੰਨੀ ਤੁਸੀਂ ਸੋਚਦੇ ਹੋ ਜਨਤਾ ਸਭ ਜਾਣਦੀ ਹੈ ਇਹ ਰੰਕ ਤੋਂ ਰਾਜਾ ਅਤੇ ਰਾਜੇ ਤੋਂ ਰੰਕ ਵੀ ਬਣਾ ਸਕਦੀ ਹੈ ਸਰਦਾਰ ਭਗਵੰਤ ਮਾਨ ਜੀ ਹੁਣ ਬਹੁਤ ਹੋ ਗਿਆ ਹੁਣ ਤਾਂ ਇਹਨਾਂ ਵੋਟਰਾਂ ਨੂੰ ਜਿਆਦਾ ਪਰੇਸ਼ਾਨ ਨਾ ਕਰੋ ਰਾਹੋਂ ਰੋਡ ਵੱਲ ਧਿਆਨ ਦੇਵੋ  ਰਾਹਗੀਰਾਂ ਨੂੰ ਸੁੱਖ ਪ੍ਰਦਾਨ ਕਰੋ ਨਹੀਂ ਤਾਂ 2027 ਵਿੱਚ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਨ ਅਤੇ ਡਬਲ ਪਾਵਰ ਵਾਲੀ ਸਰਕਾਰ ਪੰਜਾਬ ਦੀ ਜਨਤਾ ਜਨਾਰਦਨ ਦੇ ਸਹਿਯੋਗ ਨਾਲ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਾਏਗੀ  ਅਤੇ ਪੰਜਾਬ ਦੀ ਜਨਤਾ ਨੇ ਮਨ ਬਣਾ ਲਿਆ ਹੈ ਪੰਜਾਬ ਦੇ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋਵੇਗਾ
ਪ੍ਰੇਮ ਕਲੋਨੀ ਦੇ ਲੋਕ ਆਪਣੀ ਸਮੱਸਿਆ ਅੱਜ ਦੇ ਮੀਹ ਨਾਲ ਬਣਿਆ ਪਾਣੀ ਦਾ ਤਲਾਬ  ਭਾਰਤੀ ਜਨਤਾ ਪਾਰਟੀ ਦੇ ਚੀਫ ਸਪੋਕਸ ਪਰਸਨ ਕਮਾਂਡਰ ਬਲਬੀਰ ਸਿੰਘ ਸਾਂਪਲਾ ਨੂੰ ਦੱਸਦੇ ਹੋ ਹੋਏ