ਪਟਵਾਰਖਾਨੇ ਦੀ ਬੱਤੀ ਗੁੱਲ .

*ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ  ਦੇ ਪਟਵਾਰਖਾਨਾ ਦੀ ਬਿਜਲੀ ਪਿਛਲੇ ਇਕ ਹਫਤੇ ਤੋਂ ਗੁੱਲ
 ਬਿਜਲੀ ਬਿੱਲ ਦਾ ਨਾ ਭਰਨ ਤੇ ਪਾਵਰ ਕਾਮ ਵਿਭਾਗ ਨੇ ਕੱਟਿਆ ਪਟਵਾਰਖਾਨੇ ਦਾ ਬਿਜਲੀ ਕਨੈਕਸ਼ਨ 
ਪਟਵਾਰਖਾਨਾ ਵੱਲ  21 ਹਜ਼ਾਰ ਰੁਪਏ ਬਿਜਲੀ ਪਾਵਰਕਾਮ  ਦਾ ਬਕਾਇਆ ਨਹੀਂ ਦਿੱਤਾ 
 ਪਿਛਲੇ ਇੱਕ ਹਫਤੇ ਤੋਂ ਬਿਜਲੀ ਦਾ ਕਨੈਕਸ਼ਨ ਪਾਵਰ ਕਾਮ ਵਿਭਾਗ ਨੇ ਕੱਟਿਆ 
 ਗਰਮੀ ਦੇ ਦਿਨਾਂ ਵਿੱਚ ਮੁਲਾਜ਼ਮਾ ਤੇ ਲੋਕਾਂ ਦਾ ਹੋਇਆ ਬੁਰਾ ਹਾਲ ਲੋਕ ਸਰਕਾਰ ਨੂੰ ਰਹੇ ਕੋਸਦੇ 

ਖੰਨਾ 25 ਜੂਨ(ਮਨਜੀਤ ਸਿੰਘ ਧੀਮਾਨ --) ਏਸ਼ੀਆ ਦੀ ਸਭ  ਸਭ ਤੋਂ ਵੱਡੀ ਅਨਾਜ ਮੰਡੀ  ਖੰਨਾ ਦੇ ਪਟਵਾਰਖਾਨਾ ਦੀ ਬਿਜਲੀ ਪਿਛਲੇ ਇੱਕ ਹਫਤੇ ਤੋਂ ਗੁੱਲ ਹੈ । ਮੌਕੇ ਤੇ ਜਾ ਕੇ ਪਟਵਾਰਖਾਨੇ ਖੰਨਾ ਦਾ ਹਾਲ ਵੇਖਿਆ ਤਾਂ ਪਟਵਾਰਖਾਨੇ ਵਿੱਚ ਬੈਠੇ ਪਟਵਾਰੀ ਮੁੜਕੋ  ਮੁੜ੍ਹਕੀ  ਹੋਏ ਪਏ ਸਨ। । ਕਈ ਕਿਸਾਨ ਪਟਵਾਰੀਆਂ ਕੋਲੋਂ ਕੰਮ ਕਰਾਉਣ ਆਉਣ ਵੇਲੇ ਆਪਣੇ ਘਰੋਂ  ਹੱਥ ਨਾਲ ਹਵਾ ਝੱਲਣ ਵਾਲੀਆਂ ਪੱਖੀਆਂ ਵੀ ਨਾਲ  ਲੈ ਕੇ ਆਏ ਸਨ। ਜਿਹੜੇ ਕਿ ਪਟਵਾਰਖਾਨੇ ਵਿੱਚ ਪਟਵਾਰੀ ਦੇ ਕੋਲ ਬੈਠੇ ਪੱਖੀ ਝੱਲਦੇ ਦਿਖਾਈ ਦਿੱਤੇ ।  ਖੰਨਾ ਤਹਿਸੀਲ ਤੋਂ ਸਰਕਾਰ ਨੂੰ ਕਰੋੜਾਂ ਰੁਪਏ ਦਾ ਮਾਲੀਆਂ ਇਕੱਠਾ ਹੁੰਦਾ ਹੈ। ਇਸੇ ਤਹਿਸੀਲ ਦੀ ਰੀਡ ਦੀ ਹੱਡੀ ਮੰਨਿਆ ਜਾਂਦਾ ਪਟਵਾਰਖਾਨਾ ਦਾ ਬਿਜਲੀ ਦਾ ਬਿੱਲ ਨਾਂ ਭਰਨ ਕਰਨ ਮਹਿਕਮਾ ਪੰਜਾਬ ਪਾਰਵਕਾਮ ਵੱਲ਼ੋਂ ਬਿਜਲੀ  ਕੁਨੈਕਸ਼ਨ ਕੱਟ ਦਿੱਤਾ ਹੈ।  ਇਹ ਦੱਸਣ ਯੋਗ ਹੈ ਕਿ ਇਸ ਪਟਵਾਰਖਾਨੇ ਵਿੱਚ 16 ਤੋਂ 17 ਪਟਵਾਰੀ  ਅਤੇ ਇੱਕ ਕੰਨੂਗੋਂ  ਬੈਠਦਾ ਹੈ ।ਹਰ ਰੋਜ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਅਤੇ ਹੋਰ ਲੋਕ ਪਟਵਾਰਖਾਨੇ ਵਿੱਚ ਆਪਣੇ ਕੰਮ ਕਾਜ ਲਈ ਆਉਂਦੇ ਹਨ ਪਰੰਤੂ 16 ਹਜ਼ਾਰ ਦੇ ਕਰੀਬ ਬਿਜਲੀ ਦਾ  ਬਿੱਲ ਨਾ ਭਰਾਉਣ ਕਰਕੇ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ। ਆਮ ਲੋਕਾਂ ਦੀ ਅਵਾਜ਼ ਉਠਾਉਣ ਵਾਲੇ ਸਮਾਜਸੇਵੀ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨਾਲ ਗੱਲ ਕਰਨ ਤੇ ਉਹਨਾਂ ਕਿਹਾ ਕਿ ਬਿਲ ਦੀ ਰਕਮ ਸਾਰੇ ਹੀ ਪਟਵਾਰੀ ਅਤੇ ਕੰਨੂਗੋਂ ਆਪਣੀ ਜ਼ੇਬ ਵਿੱਚੋਂ ਮਾਮੂਲੀ ਰਕਮ ਇਕੱਠੀ ਕਰਕੇ ਬਿਲ ਭਰਾ ਦੇਂਣ ਤਾਂ ਇਸ ਨਾਲ ਆਮ ਲੋਕਾਂ ਨੂੰ ਇਸ ਮੁਸ਼ਕਲ ਤੋਂ ਨਿਜਾਤ ਮਿਲ ਸਕਦੀ ਹੈ। ਉਹਨਾਂ ਕਿਹਾ ਕਿ ਖੰਨਾ ਸ਼ਹਿਰ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਦਾ ਆਪਣਾ ਸ਼ਹਿਰ ਹੈ।*ਇਹ ਕਹਾਵਤ ਉਦੋ ਸਿੱਧ ਹੋਈ ਜਦੋਂ ਦੀਵੇ ਥੱਲੇ ਹਨੇਰਾ* ਹਲਕਾ ਖੰਨਾ ਦੇ ਵਿਧਾਇਕ ਅਤੇ ਕੈਬਿਨੇਟ ਮੰਤਰੀ ਤਰਨਪ੍ਰੀਤ ਸਿੰਘ ਸੋਦ ਦੇ ਹਲਕੇ ਪੰਜਾਬ ਵਿੱਚ ਜਿਨਾਂ ਕੋਲ ਬਿਜਲੀ ਵਿਭਾਗ ਦਾ ਮੰਤਰਾਲਾ ਵੀ ਹੈ l ਜਿਸ ਦੇ ਬਾਵਜੂਦ ਉਨ੍ਹਾਂ ਦੇ ਹਲਕੇ ਚ ਬਿਜਲੀ ਦਾ ਕਨੈਕਸ਼ਨ ਕੱਟਿਆ ਗਿਆ ਹੈ l ਗੌਰਤਲਬ ਹੈ ਕਿ ਰੈਵਨਿਊ ਵਿਭਾਗ ਨੂੰ ਰੋਜਾਨਾ ਕਰੋੜਾਂ ਰੁਪਏ ਦੀ ਕਮਾਈ ਹੁੰਦੀ ਹੈ ਜਿਸ ਦੇ ਬਾਵਜੂਦ ਇਹ ਬਿਜਲੀ ਕਨੈਕਸ਼ਨ ਕੱਟਿਆ ਗਿਆl ਹਾਲਾਂਕਿ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਦੋਵੇਂ ਕੈਬਿਨੇਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਅਤੇ ਰੈਵਨਿਊ ਵਿਭਾਗ ਦੇ ਮਾਲ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡੀਆ ਵੀ ਇਸੇ ਜ਼ਿਲੇ ਨਾਲ ਸੰਬੰਧਿਤ ਰੱਖਦੇ ਹਨ l ਇੰਨੀ ਗਰਮੀ ਪੈਣ ਦੇ ਬਾਵਜੂਦ ਉਥੇ ਕੰਮ ਕਰ ਰਹੇ ਮੁਲਾਜ਼ਮਾਂ ਅਤੇ ਹੋਰ ਆਉਣ ਵਾਲੇ ਲੋਕਾਂ ਨੂੰ ਇਹਨਾਂ ਸਮੱਸਿਆਵਾਂ ਦਾ ਗੰਭੀਰ ਸਾਹਮਣਾ ਕਰਨਾ ਪੈ ਰਿਹਾ ਹੈ l ਲੋਕਾਂ ਮੰਗ ਕੀਤੀ ਕਿ ਪੰਜਾਬ ਦੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆ ਅਤੇ ਤਰਨਪ੍ਰੀਤ ਸਿੰਘ ਸੋਂਦ ਇਸ ਸਮੱਸਿਆ ਵੱਲ ਤੁਰੰਤ  ਧਿਆਨ ਦੇਣ l ਭਰੋਸੇਯੋਗ ਸੂਤਰਾਂ ਦਾ ਪਤਾ ਲੱਗਾ ਹੈ ਕਿ ਜਦੋਂ ਸਰਕਾਰਾਂ ਦਾ ਇਹ ਹਾਲ ਹੈ ਤਾਂ ਆਮ ਲੋਕਾਂ ਦਾ ਕੀ ਹੋਵੇਗਾ l ਇੱਕ ਪਾਸੇ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਰੋਜਾਨਾ ਕਮਾਈ ਕਰਨ ਦਾ ਸਾਧਨ ਹੈ l  ਪੰਜਾਬ ਦੇ ਮੰਤਰੀ ਅਤੇ ਵਿਧਾਇਕ ਅਤੇ ਮੁੱਖ ਮੰਤਰੀ ਇਹ ਐਲਾਨ ਕਰਦੇ ਨਹੀਂ ਥੱਕਦੇ ਕਿ ਪੰਜਾਬ ਦਾ ਵਿਕਾਸ ਹੋ ਰਿਹਾ ਹੈ l ਖੰਨਾ ਹਲਕਾ ਤੇ ਆਸ ਪਾਸ ਪਿੰਡਾਂ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਗਈ ਹੈ ਕਿ ਇਸ ਪਾਸੇ ਤੁਰੰਤ ਧਿਆਨ ਦਿੱਤਾ ਜਾਵੇl 

 ਫੋਟੋ ਕੈਪਸ਼ਨ ਖੰਨਾ ਦੇ ਕਚਹਿਰੀਆਂ ਵਿੱਚ ਬਣੇ ਪਟਵਾਰਖਾਨੇ ਵਿੱਚ ਬਿਜਲੀ ਦਾ ਕਨੈਕਸ਼ਨ ਕੱਟੇ ਜਾਣ ਦੇ ਬਾਵਜੂਦ ਅੱਤ ਦੀ ਪੈ ਰਹੀ ਗ਼ਰਮੀ ਵਿੱਚ ਮੁਲਾਜ਼ਮ ਲੋਕਾਂ ਦਾ ਕੰਮ ਕਰਦੇ ਹੋਏ