ਖੰਨਾ ਦਾ ਮਾਣ ਬਣੇ ਡਾ. ਮਨਿੰਦਰ ਸਿੰਘ ਭਸੀਨ .
ਖੰਨਾ ਦਾ ਮਾਣ ਬਣੇ SMO ਡਾ. ਮਨਿੰਦਰ ਸਿੰਘ ਭਸੀਨ, ‘ਸ਼ਹਿਰ ਦਾ ਗੌਰਵ ਅਵਾਰਡ’ ਨਾਲ ਸਨਮਾਨਿਤ
ਮੋਰਨਿੰਗ ਕਲੱਬ ਰੇਲਵੇ ਰੋਡ ਵੱਲੋਂ ਕੀਤਾ ਗਿਆ ਸਨਮਾਨ, 300 ਤੋਂ ਵੱਧ ਸਫਲ ਦੂਰਬੀਨ ਸਰਜਰੀਆਂ ਕਰਕੇ ਸਰਕਾਰੀ ਸਿਹਤ ਸੇਵਾਵਾਂ ਨੂੰ ਦਿੱਤੀ ਨਵੀਂ ਪਛਾਣ
ਖੰਨਾ 25 ਜੂਨ (ਮਨਜੀਤ ਸਿੰਘ ਧੀਮਾਨ )--ਖੰਨਾ ਦੇ ਸਿਵਲ ਹਸਪਤਾਲ ਨੂੰ ਸੂਬੇ ਭਰ ਵਿੱਚ ਵਿਲੱਖਣ ਪਛਾਣ ਦਿਵਾਉਣ ਵਾਲੇ ਸੀਨੀਅਰ ਮੈਡੀਕਲ ਅਫਸਰ (ਐੱਸਐੱਮ�") ਡਾ. ਮਨਿੰਦਰ ਸਿੰਘ ਭਸੀਨ ਨੂੰ ਉਨ੍ਹਾਂ ਦੀਆਂ ਬੇਮਿਸਾਲ ਸਿਹਤ ਸੇਵਾਵਾਂ ਅਤੇ ਸਰਜਰੀ ਖੇਤਰ ਵਿੱਚ ਪ੍ਰਾਪਤ ਕੀਤੀਆਂ ਉਪਲਬਧੀਆਂ ਲਈ ਐਮ.ਈ. ਕਲੱਬ, ਰੇਲਵੇ ਰੋਡ ਖੰਨਾ ਵੱਲੋਂ “ਸ਼ਹਿਰ ਦਾ ਗੌਰਵ ਅਵਾਰਡ” ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਮਾਗਮ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਹੋਇਆ, ਜਿੱਥੇ ਡਾ. ਮਨਿੰਦਰ ਭਸੀਨ ਦੇ ਲੋਕਸੇਵਾ ਪ੍ਰਤੀ ਸਮਰਪਣ ਅਤੇ ਮੈਡੀਕਲ ਖੇਤਰ ਵਿੱਚ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ। ਸਮਾਗਮ ਦੌਰਾਨ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਡਾ. ਮਨਿੰਦਰ ਸਿੰਘ ਭਸੀਨ ਨੇ ਸਰਕਾਰੀ ਹਸਪਤਾਲ ਵਿੱਚ ਰਹਿੰਦਿਆਂ ਉਹ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਜੋਕਿ ਹੁਣ ਤੱਕ ਕਿਸੇ ਦੇ ਨਾਮ ਨਹੀਂ ਸਨ। ਉਨ੍ਹਾਂ ਨੇ ਦੱਸਿਆ ਕਿ ਡਾ. ਮਨਿੰਦਰ ਭਸੀਨ ਵੱਲੋਂ 1 ਜਨਵਰੀ 2025 ਤੋਂ 23 ਜੂਨ 2026 ਤੱਕ 300 ਤੋਂ ਵੱਧ ਸਫਲ ਦੂਰਬੀਨ (ਲੈਪ੍ਰੋਸਕੋਪਿਕ) ਸਰਜਰੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਸੈਂਕੜੇ ਮਰੀਜ਼ਾਂ ਨੂੰ ਉੱਚ ਪੱਧਰੀ ਇਲਾਜ ਮੁਫ਼ਤ ਪ੍ਰਾਪਤ ਹੋਇਆ ਹੈ। ਦੂਰਬੀਨ ਸਰਜਰੀ ਆਧੁਨਿਕ ਮੈਡੀਕਲ ਵਿਗਿਆਨ ਦੀ ਇੱਕ ਅਜਿਹੀ ਤਕਨੀਕ ਹੈ ਜਿਸ ਨਾਲ ਮਰੀਜ਼ ਨੂੰ ਘੱਟ ਦਰਦ, ਘੱਟ ਖੂਨ ਦੀ ਕਮੀ ਅਤੇ ਜਲਦੀ ਸਿਹਤਯਾਬੀ ਦਾ ਲਾਭ ਮਿਲਦਾ ਹੈ। ਜੇਕਰ ਇਹ ਸਰਜਰੀਆਂ ਨਿੱਜੀ ਹਸਪਤਾਲਾਂ ਵਿੱਚ ਕਰਵਾਈਆਂ ਜਾਂਦੀਆਂ ਤਾਂ ਮਰੀਜ਼ਾਂ ਨੂੰ ਕਰੀਬ 1 ਕਰੋੜ 35 ਲੱਖ ਰੁਪਏ ਤੱਕ ਦਾ ਖਰਚਾ ਝੱਲਣਾ ਪੈਂਦਾ। ਪਰ ਪੰਜਾਬ ਸਰਕਾਰ ਦੀਆਂ ਲੋਕ-ਹਿਤੈਸ਼ੀ ਸਿਹਤ ਯੋਜਨਾਵਾਂ ਅਤੇ ਡਾ. ਭਸੀਨ ਦੀ ਅਗਵਾਈ ਸਦਕਾ ਇਹ ਸਾਰੀਆਂ ਸੇਵਾਵਾਂ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਉਪਲਬਧ ਕਰਵਾਈਆਂ ਗਈਆਂ, ਜਿਸ ਨਾਲ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ। ਡਾ. ਮਨਿੰਦਰ ਭਸੀਨ ਦੀ ਖਾਸੀਅਤ ਇਹ ਹੈ ਕਿ ਉਹ ਨਾ ਸਿਰਫ਼ ਇੱਕ ਮਾਹਿਰ ਸਰਜਨ ਹਨ, ਸਗੋਂ ਹਸਪਤਾਲ ਦੇ ਮੁਖੀ ਵਜੋਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਵੀ ਬੇਹੱਦ ਕੁਸ਼ਲਤਾ ਨਾਲ ਨਿਭਾ ਰਹੇ ਹਨ। 31 ਸਾਲਾਂ ਦੇ ਵਿਸ਼ਾਲ ਤਜਰਬੇ ਨਾਲ ਉਹ ਹਸਪਤਾਲ ਵਿੱਚ ਮਰੀਜ਼ਾਂ ਨੂੰ ਬਿਹਤਰ ਸਹੂਲਤਾਂ, ਉੱਚ ਪੱਧਰੀ ਇਲਾਜ ਅਤੇ ਸੁਚਾਰੂ ਸਿਹਤ ਪ੍ਰਬੰਧ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹਨ ।
ਸਨਮਾਨ ਸਮਾਗਮ ਵਿੱਚ ਖੱਤਰੀ ਚੇਤਨਾ ਮੰਚ ਦੇ ਪੈਟਰਨ ਰਣਵੀਰ ਖੰਨਾ, ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਸੁਰਿੰਦਰ ਕਾਂਸਲ, ਜਸਪਾਲ ਲੋਟੇ, ਅਮਰੀਸ਼ ਵਿੱਜ, ਅਸ਼ੋਕ ਅਗਰਵਾਲ, ਸ਼ਿਵ ਸੋਰੀ, ਰਮਲ ਕੌੜਾ, ਅਜੇ ਭੰਡਾਰੀ, ਅਨਿਲ ਭਾਰਦਵਾਜ, ਮਨਜੀਤ ਕਲਸੀ, ਰਵਿੰਦਰ ਮਹਾਜਨ, ਸੰਜੀਵ ਦੱਤ, ਵਿਪਨ ਗਾਂਧੀ, ਸੰਜੀਵ ਪਥਾਰੀਆ, ਨਵਨੀਤ ਅਗਰਵਾਲ ਅਤੇ ਬਲਵੰਤ ਰਾਏ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਰਹੀਆਂ। ਜ਼ਿਕਰਯੋਗ ਹੈ ਕਿ ਡਾ. ਮਨਿੰਦਰ ਸਿੰਘ ਭਸੀਨ ਨੂੰ ਇਸ ਤੋਂ ਪਹਿਲਾਂ ਵੀ ਖੰਨਾ ਸਿਵਲ ਹਸਪਤਾਲ ਦਾ ਨਾਮ ਰੋਸ਼ਨ ਕਰਨ ਅਤੇ ਸਿਹਤ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਲਈ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸ਼ਹਿਰ ਵਾਸੀਆਂ ਦਾ ਮੰਨਣਾ ਹੈ ਕਿ ਡਾ. ਮਨਿੰਦਰ ਭਸੀਨ ਵਰਗੇ ਸਮਰਪਿਤ ਅਧਿਕਾਰੀ ਹੀ ਸਰਕਾਰੀ ਸਿਹਤ ਪ੍ਰਣਾਲੀ ਨੂੰ ਲੋਕਾਂ ਦਾ ਭਰੋਸੇਮੰਦ ਸਹਾਰਾ ਬਣਾਉਂਦੇ ਹਨ।
ਫੋਟੋ ਕੈਪਸ਼ਨ ਐੱਸਐੱਮ�") ਡਾ. ਮਨਿੰਦਰ ਸਿੰਘ ਭਸੀਨ ਨੂੰ ਉਨ੍ਹਾਂ ਦੀਆਂ ਬੇਮਿਸਾਲ ਸਿਹਤ ਸੇਵਾਵਾਂ ਦੇਣ ਬਦਲੇ ਸਨਮਾਨਿਤ ਕਰਦੇ ਹੋਏ
ਮੋਰਨਿੰਗ ਕਲੱਬ ਰੇਲਵੇ ਰੋਡ ਦੇ ਮੇਂਬਰ ਅਤੇ ਹੋਰ l ਤਸਵੀਰ ਮਨਜੀਤ ਸਿੰਘ ਧੀਮਾਨ
